
ਲਖੀਮਪੁਰ ਖੀਰੀ 'ਚ ਜਿੱਥੇ ਕਿਸਾਨਾਂ ਦਾ ਡੁੱਲਿਆ ਸੀ ਖੂਨ, Spokesman ਦੀ Ground Report
ਲਖੀਮਪੁਰ (ਸ਼ੈਸ਼ਵ ਨਾਗਰਾ): ਯੂਪੀ ਦੇ ਲਖੀਮਪੁਰ ਖੀਰੀ ਵਿਚ ਮੰਦਭਾਗੀ ਘਟਨਾ ਵਾਪਰੀ। ਰੋਜ਼ਾਨਾ ਸਪੋਕਸਮੈਨ ਵੱਲੋਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਾ ਕੇ ਗਾਊਂਡ ਰਿਪੋਰਟ ਕੀਤੀ ਗਈ ਤੇ ਚਸ਼ਮਦੀਦਾਂ ਨਾਲ ਗੱਲਬਾਤ ਕੀਤੀ ਗਈ।
Farmer
ਇਸ ਦੁਖਦਾਈ ਘਟਨਾਕ੍ਰਮ ਸਬੰਧੀ ਸਥਾਨਕ ਲੋਕਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਇਕ ਪ੍ਰੋਗਰਾਮ ਸੀ।
Farmer
ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਵਿਰੁੱਧ ਕਾਲੀਆਂ ਝੰਡੀਆਂ ਦਿਖਾ ਕੇ ਮੰਤਰੀਆਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਅਚਾਨਕ ਮੰਤਰੀ ਦਾ ਪੁੱਤਰ ਹਥਿਆਰਾਂ ਨਾਲ ਲੈਸ ਕਈ ਗੱਡੀਆਂ ਸਣੇ ਫਾਇਰਿੰਗ ਕਰਦਾ ਕਿਸਾਨਾਂ ਵਲ ਵਧਿਆ। ਇਸ ਦੌਰਾਨ ਗੋਲੀ ਲੱਗਣ ਕਾਰਨ ਇਕ ਕਿਸਾਨ ਸ਼ਹੀਦ ਵੀ ਹੋ ਗਿਆ ਜਦਕਿ ਬਾਕੀ ਤਿੰਨ ਕਿਸਾਨਾਂ ਦੀ ਗੱਡੀ ਹੇਠਾਂ ਆਉਣ ਕਾਰਨ ਮੌਤ ਹੋਈ।
Farmer
ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸਾਡੇ ਸਾਹਮਣੇ ਲੋਕ ਗੱਡੀਆਂ ਥੱਲੇ ਚੀਕਾਂ ਮਾਰਦੇ ਆ ਗਏ। ਉਹਨਾਂ ਲੋਕਾਂ ਨੂੰ ਚੁੱਕ- ਚੁੱਕ ਪਾਣੀ ਪਿਆਇਆ ਤੇ ਹਸਪਤਾਲ ਦਾਖਲ ਕਰਵਾਇਆ। ਉਹਨਾਂ ਕਿਹਾ ਕਿ ਕਿਸਾਨ ਅੱਗੇ ਨੂੰ ਜਾ ਰਹੇ ਸਨ। ਕਿਸੇ ਦਾ ਵੀ ਧਿਆਨ ਪਿੱਛੇ ਨੂੰ ਨਹੀਂ ਸੀ। ਪਿੱਛੋਂ ਆ ਰਹੀਆਂ ਗੱਡੀਆਂ ਨੇ ਹਾਰਨ ਵੀ ਨਹੀਂ ਮਾਰੇ ਬੱਸ ਕਿਸਾਨਾਂ ਨੂੰ ਕੁਚਲ ਦੀਆਂ ਹੋਈਆਂ ਗੱਡੀਆਂ ਅੱਗੇ ਲੰਘ ਗਈਆਂ।
Farmer
ਇਸ ਤੋਂ ਬਾਅਦ ਸਾਹਮਣੇ ਤੋਂ ਆ ਰਹੀ ਬੱਸ ਕਾਰਨ ਉਹਨਾਂ ਦੀਆਂ ਗੱਡੀਆਂ ਅੱਗੇ ਨਹੀਂ ਜਾ ਸਕੀਆਂ। ਬੱਸ ਇਕ ਸਕਾਰਪਿਓ ਕਾਰ ਉਹ ਵੀ ਸ਼ਾਇਦ ਪੁਲਿਸ ਕੱਢ ਕੇ ਲੈ ਕੇ ਗਈ ਸੀ। ਕਿਸਾਨ ਆਗੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਤੱਕ ਪੰਜ ਕਿਸਾਨ ਸ਼ਹੀਦ ਹੋ ਗਏ ਹਨ। ਇਕ ਕਿਸਾਨ ਦੀ ਮੌਤ ਗੋਲੀ ਲੱਗਣ ਕਾਰਨ ਜਦਕਿ ਚਾਰ ਕਿਸਾਨਾਂ ਦੀ ਮੌਤ ਗੱਡੀ ਹੇਠ ਆਉਣ ਕਾਰਨ ਹੋਈ ਹੈ ਅਤੇ ਕਈ ਕਿਸਾਨ ਜ਼ਖਮੀ ਹਨ।
Farmer
ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਜੇ ਅੱਗੇ ਬੱਸ ਨਾ ਹੁੰਦੀ ਤਾਂ ਉਹਨਾਂ ਨੇ ਹੋਰ ਪਤਾ ਨਹੀਂ ਕਿੰਨੇ ਕਿਸਾਨਾਂ ਨੂੰ ਸ਼ਹੀਦ ਕਰਨਾ ਸੀ। ਉਹਨਾਂ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ। ਉਹਨਾਂ ਕਿਹਾ ਕਿ ਜੇ ਦੋਸ਼ੀਆਂ ਦੀ ਚਾਰ-ਪੰਜ ਦਿਨਾਂ ਤੱਕ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਭੋਗ ਵਾਲੇ ਦਿਨ ਇਕੱਠ ਕੀਤਾ ਜਾਵੇਗਾ ਤੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।
Farmer
ਸ਼ਹੀਦ ਹੋਏ ਚਾਰੇ ਕਿਸਾਨ ਨਾਲ ਦੇ ਪਿੰਡਾਂ ਦੇ ਸਨ। ਉਹਨਾਂ ਕਿਹਾ ਕਿ ਸ਼ਹੀਦ ਹੋਏ ਕਿਸਾਨਾਂ ਦੀ ਭਰਪਾਈ ਕਦੇ ਵੀ ਨਹੀਂ ਕੀਤੀ ਜਾ ਸਕਦੀ ਉਹਨਾਂ ਵਾਸਤੇ ਚਾਹੇ ਕਰੋੜਾਂ ਰੁਪਏ ਦਿੱਤੇ ਜਾਣ ਪਰ ਇਕ ਸਿਸਟਮ ਦੇ ਤਹਿਤ ਪਰਿਵਾਰਾਂ ਨੂੰ ਸੰਤੁਸ਼ਟੀ ਲਈ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਗਈ।
Farmer
ਚਸ਼ਮਦੀਦ ਨੇ ਰੋਜ਼ਾਨਾ ਸਪੋਕਸਮੈਨ ਨੂੰ ਘਟਨਾ ਵਾਲੀ ਥਾਂ ਵੀ ਵਿਖਾਈ ਜਿਥੇ ਮੰਤਰੀ ਦੇ ਲੜਕੇ ਨੇ ਕਿਸਾਨਾਂ ਨੂੰ ਗੱਡੀਆਂ ਹੇਠ ਕੁਚਲ ਦਿੱਤਾ ਸੀ। ਉਹਨਾਂ ਕਿਹਾ ਕਿ ਕਿਸਾਨ ਆਗੂ ਵੀ ਇਸ ਘਟਨਾ ਵਿਚ ਜ਼ਖਮੀ ਹੋ ਗਿਆ। ਜਿਸ ਦਾ ਮੇਦਾਂਤਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਤੇ ਹੋਰ ਵੀ ਕਿਸਾਨ ਜ਼ਖਮੀ ਹੋਏ ਹਨ। ਕਿਸੇ ਦੀ ਲੱਤ ਟੁੱਟੀ ਹੈ ਕਿਸੇ ਦੀ ਬਾਂਹ ਟੁੱਟੀ ਹੈ। ਉਹ ਆਪਣਾ ਆਸੇ ਪਾਸਿਓ ਇਲਾਜ ਕਰਵਾ ਰਹੇ ਹਨ।