ਕੈਨੇਡਾ ਵਿਚ 8 ਪੰਜਾਬੀ ਨੌਜਵਾਨ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ 'ਚ ਗ੍ਰਿਫ਼ਤਾਰ 
Published : Oct 5, 2023, 3:40 pm IST
Updated : Oct 5, 2023, 3:40 pm IST
SHARE ARTICLE
8 Punjabi youth arrested in Canada for possessing illegal weapons
8 Punjabi youth arrested in Canada for possessing illegal weapons

ਪੁਲਿਸ ਨੇ ਇੱਕ ਕ੍ਰਿਮੀਨਲ ਕੋਡ ਸਰਚ ਵਾਰੰਟ ਨੂੰ ਰਿਹਾਇਸ਼ 'ਤੇ ਲਾਗੂ ਕੀਤਾ ਅਤੇ ਘਰ ਚੋਂ ਇੱਕ 9mm Beretta ਹਥਿਆਰ ਜ਼ਬਤ ਕੀਤਾ।   

ਬਰੈਂਪਟਨ - ਬਰੈਂਪਟਨ(ਕੈਨੇਡਾ) ਦੇ ਡੋਨਾਲਡ ਸਟੀਵਰਟ ਰੋਡ ਅਤੇ ਬ੍ਰਿਸਡੇਲ ਡਰਾਈਵ ਦੇ ਖ਼ੇਤਰ 'ਚ ਸੋਮਵਾਰ 2 ਅਕਤੂਬਰ 2023 ਦੀ ਰਾਤ​10:25 ਵਜੇ ਕਿਸੇ ਜਗ੍ਹਾ ਅਧਿਕਾਰੀਆਂ ਨੂੰ ਗੋਲੀਬਾਰੀ ਦੀ ਰਿਪੋਰਟ ਮਿਲੀ। ਇਸ ਤੋਂ ਬਾਅਦ ਜਦੋਂ ਉਹ ਉਸ ਘਰ 'ਚ ਗਏ 'ਤੇ ਟੈਕਟੀਕਲ ਯੂਨਿਟ ਦੀ ਮਦਦ ਨਾਲ ਉਹਨਾਂ ਨੇ ਉਸ ਰਿਹਾਇਸ਼ ਤੋਂ 8 ਵਿਅਕਤੀਆਂ ਨੂੰ  ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਇੱਕ ਕ੍ਰਿਮੀਨਲ ਕੋਡ ਸਰਚ ਵਾਰੰਟ ਨੂੰ ਰਿਹਾਇਸ਼ 'ਤੇ ਲਾਗੂ ਕੀਤਾ ਅਤੇ ਘਰ ਚੋਂ ਇੱਕ 9mm Beretta ਹਥਿਆਰ ਜ਼ਬਤ ਕੀਤਾ।   

ਪੁਲਿਸ ਨੇ ਗੈਰਕਾਨੂੰਨੀ ਲੋਡਿਡ ਹਥਿਆਰ ਪ੍ਰਤਿਬੰਧਿਤ ਅਪਰਾਧਾਂ ਦੇ ਦੋਸ਼ ਹੇਠ 8 ਪੰਜਾਬੀ ਨੌਜਵਾਨਾਂ 'ਤੇ ਦੋਸ਼ ਆਇਦ ਕਰ ਕੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿੰਨਾਂ ਵਿਚ ਸਾਰੇ ਹੀ ਬਰੈਂਪਟਨ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਹਨ ਜਿੰਨਾਂ ਦੀ ਪਛਾਣ  21 ਸਾਲਾ ਰਾਜਨਪ੍ਰੀਤ ਸਿੰਘ, 22 ਸਾਲਾ ਜਗਦੀਪ ਸਿੰਘ, 19 ਸਾਲਾ ਏਕਮਜੋਤ ਰੰਧਾਵਾ,26 ਸਾਲਾ ਮਨਜਿੰਦਰ ਸਿੰਘ, 23 ਸਾਲਾ  ਹਰਪ੍ਰੀਤ ਸਿੰਘ,22 ਸਾਲਾ  ਰਿਪਨਜੋਤ ਸਿੰਘ, 22 ਸਾਲਾ ਜਪਨਦੀਪ ਸਿੰਘ,26 ਸਾਲਾ ਵਿਅਕਤੀ ਲਵਪ੍ਰੀਤ ਸਿੰਘ ਵਜੋਂ ਹੋਈ। 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement