Canada News: ਕੈਨੇਡਾ ਵਾਸੀਆਂ ਦਾ ਅਪਣੀ ਹੀ ਧਰਤੀ ਤੋਂ ਹੋਇਆ ਮੋਹ ਭੰਗ, ਜਾਣੋ ਕਿਉਂ ਕਰ ਰਹੇ ਨੇ ਪਰਵਾਸ? 
Published : May 6, 2024, 3:42 pm IST
Updated : May 6, 2024, 3:42 pm IST
SHARE ARTICLE
File Photo
File Photo

ਅੰਦਰੂਨੀ ਸੂਤਰਾਂ ਅਨੁਸਾਰ ਸਰਕਾਰ ਦੇਸ਼ ਛੱਡਣ ਵਾਲੇ ਲੋਕਾਂ 'ਤੇ 25,000 ਡਾਲਰ ਦਾ ਜੁਰਮਾਨਾ ਲਗਾ ਸਕਦੀ ਹੈ।

Canada News: ਨਵੀਂ ਦਿੱਲੀ - ਕੈਨੇਡਾ 'ਚ ਰਹਿਣਾ ਇੰਨਾ ਹੁਣ ਇੰਨਾ ਕੁ ਮਹਿੰਗਾ ਹੋ ਗਿਆ ਹੈ ਕਿ ਉੱਥੋਂ ਦੇ ਆਪਣੇ ਹੀ ਨਾਗਰਿਕ ਦੇਸ਼ ਛੱਡ ਕੇ ਵਿਦੇਸ਼ਾਂ 'ਚ ਜਾਣ ਲੱਗੇ ਹਨ। ਰਿਹਾਇਸ਼ੀ ਕੰਪਲੈਕਸਾਂ ਦੀਆਂ ਵਧਦੀਆਂ ਕੀਮਤਾਂ ਲੋਕਾਂ ਨੂੰ ਦੂਜੇ ਦੇਸ਼ਾਂ ਵਿਚ ਜਾਣ ਲਈ ਮਜਬੂਰ ਕਰ ਰਹੀਆਂ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਕੈਨੇਡੀਅਨ ਸਰਕਾਰ ਵੀ ਨਵੇਂ ਨਾਗਰਿਕਾਂ ਨੂੰ ਸ਼ਾਮਲ ਕਰਨ ਲਈ ਸੰਘਰਸ਼ ਕਰ ਰਹੀ ਹੈ। ਇੱਕ ਤਾਜ਼ਾ ਅਧਿਐਨ ਵਿਚ ਕਿਹਾ ਗਿਆ ਹੈ ਕਿ 2017 ਤੋਂ 2019 ਦਰਮਿਆਨ ਕੈਨੇਡਾ ਵਿਚ ਪਰਵਾਸ ਕਰਨ ਲਈ ਦੇਸ਼ ਛੱਡਣ ਵਾਲੇ ਲੋਕਾਂ ਦੀ ਗਿਣਤੀ ਵਿਚ 31 ਫ਼ੀਸਦੀ ਵਾਧਾ ਹੋਇਆ ਹੈ।

ਇਕ ਹੋਰ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਜਸਟਿਨ ਟਰੂਡੋ ਸਰਕਾਰ ਆਪਣੇ ਨਾਗਰਿਕਾਂ ਦੇ ਪਰਵਾਸ ਨੂੰ ਰੋਕਣ ਲਈ ਮਹੱਤਵਪੂਰਨ ਪਹਿਲੂਆਂ 'ਤੇ ਚਰਚਾ ਕਰ ਰਹੀ ਹੈ। ਅੰਦਰੂਨੀ ਸੂਤਰਾਂ ਅਨੁਸਾਰ ਸਰਕਾਰ ਦੇਸ਼ ਛੱਡਣ ਵਾਲੇ ਲੋਕਾਂ 'ਤੇ 25,000 ਡਾਲਰ ਦਾ ਜੁਰਮਾਨਾ ਲਗਾ ਸਕਦੀ ਹੈ।

ਅਧਿਐਨ ਅਨੁਸਾਰ, ਰਿਹਾਇਸ਼ ਦੀ ਉੱਚ ਕੀਮਤ ਬਹੁਤ ਸਾਰੇ ਕੈਨੇਡੀਅਨਾਂ ਨੂੰ ਬਿਹਤਰ ਕੰਮ ਲਈ ਵਿਦੇਸ਼ ਜਾਣ ਲਈ ਪ੍ਰੇਰਿਤ ਕਰ ਰਹੀ ਹੈ। ਮੈਕਗਿਲ ਇੰਸਟੀਚਿਊਟ ਫਾਰ ਦਿ ਸਟੱਡੀ ਆਫ਼ ਕੈਨੇਡਾ ਦੁਆਰਾ ਕਰਵਾਏ ਗਏ ਅਧਿਐਨ ਵਿਚ ਕਿਹਾ ਗਿਆ ਹੈ ਕਿ ਰੁਜ਼ਗਾਰ ਦੇ ਮੌਕੇ ਵੀ ਮੁੱਖ ਕਾਰਨ ਸਨ ਕਿ ਬਹੁਤ ਸਾਰੇ ਕੈਨੇਡੀਅਨਾਂ ਨੇ ਕੈਨੇਡਾ ਪਹੁੰਚਣ ਤੋਂ ਚਾਰ ਤੋਂ ਸੱਤ ਸਾਲ ਬਾਅਦ ਦੇਸ਼ ਛੱਡਣ ਦਾ ਫੈਸਲਾ ਕੀਤਾ। ਲੋਕਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ​​ਹੋਣ ਦੇ ਮੌਕੇ ਨਹੀਂ ਮਿਲ ਰਹੇ ਸਨ। ਇਹੀ ਕਾਰਨ ਹੈ ਕਿ ਉਹ ਦੂਜੇ ਦੇਸ਼ਾਂ ਵੱਲ ਪਲਾਇਨ ਕਰਨ ਲੱਗੇ। 

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਦੇਸ਼ੀ ਡਿਗਰੀਆਂ ਨੂੰ ਮਾਨਤਾ ਦੇਣ ਲਈ ਕੈਨੇਡੀਅਨ ਸਰਕਾਰ ਦੇ ਗੁੰਝਲਦਾਰ ਨਿਯਮ ਪ੍ਰਵਾਸੀਆਂ ਨੂੰ ਉਹਨਾਂ ਦੇ ਚੁਣੇ ਹੋਏ ਖੇਤਰਾਂ ਵਿਚ ਨੌਕਰੀਆਂ ਲੱਭਣ ਅਤੇ ਉਹਨਾਂ ਦੇ ਨਵੇਂ ਦੇਸ਼ ਵਿੱਚ ਕਰੀਅਰ ਬਣਾਉਣ ਵਿਚ ਰੁਕਾਵਟ ਪਾਉਂਦੇ ਹਨ। ਅਧਿਐਨ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਛੱਡਣ ਵਾਲਿਆਂ ਵਿਚੋਂ ਕੁਝ ਕੁ ਨੇ ਕੈਨੇਡੀਅਨ ਮਾਪਿਆਂ ਰਾਹੀਂ ਆਪਣੀ ਨਾਗਰਿਕਤਾ ਹਾਸਲ ਕੀਤੀ, ਜਦੋਂ ਕਿ ਇਕ ਤਿਹਾਈ ਕੈਨੇਡਾ ਵਿਚ ਪੈਦਾ ਹੋਏ ਸਨ। 

ਕੈਨੇਡੀਅਨ ਮੂਲ ਦੇ ਨਾਗਰਿਕ ਵਿਦੇਸ਼ ਵਿਚ ਰਹਿਣ ਦੇ ਹੋਰ ਕਾਰਨਾਂ ਵਿਚ ਨੌਕਰੀ ਅਤੇ ਅਧਿਐਨ ਦੇ ਮੌਕੇ ਦੇ ਨਾਲ-ਨਾਲ ਯਾਤਰਾ ਵੀ ਸ਼ਾਮਲ ਹਨ। ਰਿਪੋਰਟ ਸੁਝਾਅ ਦਿੰਦੀ ਹੈ ਕਿ ਵਿਦੇਸ਼ਾਂ ਵਿੱਚ ਪ੍ਰਵਾਸੀ ਕੈਨੇਡੀਅਨਾਂ ਨਾਲ ਜੁੜਨਾ ਸਰਕਾਰ ਦੀ ਘੱਟ ਤਰਜੀਹ ਰਹੀ ਹੈ। ਵਿਦੇਸ਼ਾਂ ਵਿਚ ਰਹਿਣ ਵਾਲੇ ਜ਼ਿਆਦਾਤਰ ਕੈਨੇਡੀਅਨ ਅਮਰੀਕਾ, ਹਾਂਗਕਾਂਗ ਅਤੇ ਯੂਨਾਈਟਿਡ ਕਿੰਗਡਮ ਵਿਚ ਰਹਿੰਦੇ ਹਨ।

ਸਟੈਟਿਸਟਿਕਸ ਕੈਨੇਡਾ ਦੇ ਇੱਕ ਵੱਖਰੇ ਅਧਿਐਨ ਨੇ ਅੰਦਾਜ਼ਾ ਲਗਾਇਆ ਹੈ ਕਿ 2016 ਵਿਚ ਲਗਭਗ 4 ਮਿਲੀਅਨ ਕੈਨੇਡੀਅਨ ਨਾਗਰਿਕ ਵਿਦੇਸ਼ ਵਿਚ ਰਹਿ ਰਹੇ ਸਨ, ਜੋ ਕਿ ਆਬਾਦੀ ਦਾ ਲਗਭਗ 11%, ਜਾਂ ਨੌਂ ਕੈਨੇਡੀਅਨ ਨਾਗਰਿਕਾਂ ਵਿੱਚੋਂ ਇੱਕ ਹੋਵੇਗਾ। ਅਧਿਐਨ ਵਿਚ ਪਾਇਆ ਗਿਆ ਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਕੈਨੇਡੀਅਨਾਂ ਦੀ ਔਸਤ ਉਮਰ 46.2 ਹੈ, ਜੋ ਕਿ ਰਾਸ਼ਟਰੀ ਔਸਤ ਤੋਂ ਥੋੜ੍ਹੀ ਜ਼ਿਆਦਾ ਹੈ। ਵਿਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਦਾ ਸਭ ਤੋਂ ਵੱਡਾ ਸਮੂਹ 45 ਤੋਂ 54 ਸਾਲ ਦੇ ਵਿਚਕਾਰ ਹੈ। 

(For more Punjabi news apart from Canadians are disillusioned with their own land., stay tuned to Rozana Spokesman)

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement