UK Elections Sikh MPs: ਇੰਗਲੈਂਡ ਵਿਚ ਪੰਜਾਬੀਆਂ ਦੀ ਬੱਲੇ-ਬੱਲੇ, ਪਹਿਲੀ ਵਾਰ ਚੁਣੇ ਗਏ 10 ਪੰਜਾਬੀ ਐਮਪੀ
Published : Jul 6, 2024, 8:32 am IST
Updated : Jul 6, 2024, 8:32 am IST
SHARE ARTICLE
UK Elections Victory of labor party 10 sikh mps reached parliament
UK Elections Victory of labor party 10 sikh mps reached parliament

UK Elections Sikh MPs: 27 ਸਾਲਾਂ ਬਾਅਦ ਲੇਬਰ ਪਾਰਟੀ ਨੇ 400 ਸੀਟਾਂ ਨੂੰ ਕੀਤਾ ਪਾਰ

UK Elections Victory of labor party 10 sikh mps reached parliament: ਯੂ.ਕੇ ਦੀਆਂ ਸੰਸਦੀ ਚੋਣਾਂ ਵਿੱਚ ਲੇਬਰ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਲੇਬਰ ਪਾਰਟੀ ਦੇ ਉਮੀਦਵਾਰ ਕੀਰ ਸਟਾਰਮਰ ਪ੍ਰਧਾਨ ਮੰਤਰੀ ਬਣ ਗਏ ਹਨ। ਮੀਡੀਆ ਰਿਪੋਪਟਾਂ ਮੁਤਾਬਕ ਸਿੱਖ ਭਾਈਚਾਰੇ ਦੇ 10 ਮੈਂਬਰ -ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ - ਸੰਸਦ ਲਈ ਚੁਣੇ ਗਏ ਹਨ। ਸਾਰੇ 10 ਨਵੇਂ ਚੁਣੇ ਗਏ ਸਿੱਖ ਸੰਸਦ ਮੈਂਬਰਾਂ ਵਿੱਚ ਪੰਜ ਔਰਤਾਂ ਅਤੇ ਪੰਜ ਪੁਰਸ਼ ਸ਼ਾਮਲ ਹਨ, ਜੋ ਲੇਬਰ ਪਾਰਟੀ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ: Punjab Weather Update: ਪੰਜਾਬ ਵਿਚ ਸਵੇਰੇ ਹੀ ਚੜ੍ਹ ਕੇ ਆ ਗਈ ਕਾਲੀ ਘਟਾ, ਅਗਲੇ ਪੰਜ ਦਿਨ ਪਵੇਗਾ ਭਾਰੀ ਮੀਂਹ

10 ਵਿਚੋਂ ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਹਨ, ਜੋ ਸਿੱਖ ਅਤੇ ਹੋਰ ਮੁੱਦਿਆਂ ‘ਤੇ ਯੂ.ਕੇ. ਦੀ ਸੰਸਦ ਵਿਚ ਆਵਾਜ਼ ਉਠਾਉਂਦੇ ਰਹੇ ਹਨ। ਇਹ ਦੋਵੇਂ ਲਗਾਤਾਰ ਤੀਜੀ ਵਾਰ ਚੁਣੇ ਗਏ ਹਨ, ਬਾਕੀ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ। ਆਪਣੀ ਜਿੱਤ ਤੋਂ ਬਾਅਦ ਢੇਸੀ ਨੇ ਐਕਸ ‘ਤੇ ਪੋਸਟ ਕੀਤਾ ਸਲੋਹ ਦੇ ਚੰਗੇ ਲੋਕਾਂ ਦੁਆਰਾ ਉਨ੍ਹਾਂ ਦਾ ਐੱਮ.ਪੀ. ਵਜੋਂ ਦੁਬਾਰਾ ਚੁਣੇ ਜਾਣਾ ਬਹੁਤ ਸਨਮਾਨ ਦੀ ਗੱਲ ਹੈ। ਉਹਨਾਂ ਨੇ @UKLabour ਸਰਕਾਰ ਦੇ ਅਧੀਨ ਬਦਲਾਅ, ਏਕਤਾ ਅਤੇ ਤਰੱਕੀ ਲਈ ਵੋਟ ਦਿੱਤਾ, ਜੋ ਕਿ ਮੈਂ ਉਨ੍ਹਾਂ ਨੂੰ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰਾਂਗਾ। ਉਨ੍ਹਾਂ ਸਾਰਿਆਂ ਲਈ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੇ ਯਤਨਾਂ ਅਤੇ ਟੀਮ ਵਰਕ ਨੇ ਇਹ ਸੰਭਵ ਕੀਤਾ ਹੈ।

ਇਹ ਵੀ ਪੜ੍ਹੋ: Sandeep Thapar News: ਸ਼ਿਵ ਸੈਨਾ ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲੇ ਨਿਹੰਗ ਸਿੰਘਾਂ ਨੇ ਵੀਡੀਓ ਕਰ ਦਿਤੀ ਜਾਰੀ

ਪ੍ਰੀਤ ਕੌਰ ਗਿੱਲ ਨੇ ਵੀ ਐਕਸ ‘ਤੇ ਲਿਖਿਆ ਕਿ ਬਰਮਿੰਘਮ ਐਜਬੈਸਟਨ ਲਈ ਐੱਮ.ਪੀ. ਵਜੋਂ ਦੁਬਾਰਾ ਚੁਣੇ ਜਾਣਾ ਇੱਕ ਸਨਮਾਨ ਅਤੇ ਖੁਸ਼ਕਿਸਮਤੀ ਹੈ। ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ‘ਤੇ ਭਰੋਸਾ ਕੀਤਾ। ਮੈਂ ਉਨ੍ਹਾਂ ਲੋਕਾਂ ਅਤੇ ਜਗ੍ਹਾ ਦੀ ਸੇਵਾ ਕਰਨਾ ਜਾਰੀ ਰੱਖਾਂਗੀ ਅਤੇ  ਜਿਨ੍ਹਾਂ ਨਾਲ ਮੈਂ ਪਿਆਰ ਕਰਦੀ ਹਾਂ।

ਸੋਨੀਆ ਕੁਮਾਰ ਡਡਲੇ ਸੰਸਦੀ ਸੀਟ ਤੋਂ ਪਹਿਲੀ ਮਹਿਲਾ ਸੰਸਦ ਮੈਂਬਰ ਵੀ ਹੈ। ਇਸੇ ਤਰ੍ਹਾਂ ਹਰਪ੍ਰੀਤ ਕੌਰ ਉੱਪਲ ਹਡਰਸਫੀਲਡ ਸੰਸਦੀ ਸੀਟ ਜਿੱਤ ਕੇ ਪਹਿਲੀ ਵਾਰ ਸੰਸਦ ਵਿੱਚ ਦਾਖ਼ਲ ਹੋਵੇਗੀ। ਲੇਬਰ ਪਾਰਟੀ ਦੀ ਸਤਵੀਰ ਕੌਰ ਨੇ ਸਾਊਥੈਂਪਟਨ ਟੈਸਟ ਸੀਟ ਤੋਂ 15,945 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਵੁਲਵਰਹੈਂਪਟਨ ਵੈਸਟ ਸੰਸਦੀ ਸੀਟ ਤੋਂ ਵਰਿੰਦਰ ਜੱਸ 8,000 ਵੋਟਾਂ ਨਾਲ ਜਿੱਤ ਕੇ ਪਹਿਲੀ ਵਾਰ ਸੰਸਦ ਵਿਚ ਦਾਖ਼ਲ ਹੋਏ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਿਰਿਥ ਐਂਟਵਿਸਟਲ, ਜਿਸ ਨੂੰ ਕਿਰਿਥ ਆਹਲੂਵਾਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, 16,000 ਤੋਂ ਵੱਧ ਵੋਟਾਂ ਨਾਲ ਬੋਲਟਨ ਨਾਰਥ ਈਸਟ ਲਈ ਪਹਿਲੀ ਮਹਿਲਾ ਸੰਸਦ ਮੈਂਬਰ ਬਣੀ।  ਡਾਕਟਰ ਜੀਵਨ ਸੰਧਰ ਅਤੇ ਜਸ ਅਠਵਾਲ ਕ੍ਰਮਵਾਰ ਲੌਫਬਰੋ ਅਤੇ ਇਲਫੋਰਡ ਸਾਊਥ ਪਾਰਲੀਮੈਂਟ ਸੀਟਾਂ ਤੋਂ ਜਿੱਤੇ ਹਨ। ਗੁਰਿੰਦਰ ਸਿੰਘ ਜੋਸਨ ਨੇ ਸਮੈਥਵਿਕ ਨੂੰ ਜਿੱਤ ਕੇ ਪਹਿਲੀ ਵਾਰ ਐੱਮ.ਪੀ. ਬਣੇ। ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਵਿਰੋਧੀ ਧਿਰ ਵਿਚ ਰਹਿਣ ਤੋਂ ਬਾਅਦ ਬ੍ਰਿਟੇਨ ਦੀ ਲੇਬਰ ਪਾਰਟੀ ਇੱਕ ਖੜੋਤ ਵਾਲੀ ਆਰਥਿਕਤਾ ਅਤੇ ਨਿਰਾਸ਼ ਰਾਸ਼ਟਰ ਵਿਚਕਾਰ ਸੱਤਾ ਵਿਚ ਆਈ ਹੈ। ਹੁਣ ਤੱਕ ਲੇਬਰ ਨੇ 650 ਸੀਟਾਂ ਵਾਲੇ ਹਾਊਸ ਆਫ ਕਾਮਨਜ਼ ‘ਚ 410 ਅਤੇ ਕੰਜ਼ਰਵੇਟਿਵਾਂ ਨੇ 118 ਸੀਟਾਂ ਜਿੱਤੀਆਂ ਹਨ।

​(For more Punjabi news apart from Punjab Weather Update News in punjabi, stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement