
Raikot News: 2021 'ਚ ਸਟੱਡੀ ਵੀਜ਼ੇ ’ਤੇ ਗਈ ਸੀ ਬਰੈਮਟਨ
A young Punjabi woman became Deputy Jail Superintendent in Canada News: ਕੈਨੇਡਾ ’ਚ ਰਾਏਕੋਟ ਦੀ ਗੁਰਮਨਜੀਤ ਕੌਰ ਗਰੇਵਾਲ ਡਿਪਟੀ ਜੇਲ ਸੁਪਰਡੈਂਟ ਬਣੀ। ਉਸ ਦੀ ਇਸ ਕਾਮਯਾਬੀ ’ਤੇ ਜਿੱਥੇ ਮਾਪੇ ਪ੍ਰਵਾਰ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ, ਉਥੇ ਰਾਏਕੋਟ ਵਿਚ ਵੀ ਖ਼ੁਸ਼ੀ ਦਾ ਮਾਹੌਲ ਹੈ। ਬਚਪਨ ਤੋਂ ਹੀ ਕੁਝ ਕਰ ਦਿਖਾਉਣ ਦਾ ਜਜ਼ਬਾ ਰੱਖਣ ਵਾਲੀ ਗੁਰਮਨਜੀਤ ਕੌਰ ਨੇ ਤਿੰਨ ਸਾਲ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਦਿਆਂ ਡਿਪਟੀ ਜੇਲ ਸੁਪਰਡੈਂਟ ਬਣੀ।
ਰਾਏਕੋਟ ਵਾਸੀ ਕੁਲਦੀਪ ਸਿੰਘ ਉਰਫ਼ ਬਿੱਲੂ ਗਰੇਵਾਲ ਦੀ ਧੀ ਗੁਰਮਨਜੀਤ ਕੌਰ ਗਰੇਵਾਲ ਐੱਮਐੱਸਸੀ ਤੇ ਐੱਮਬੀਏ ਪੜ੍ਹਾਈ ਕਰਨ ਉਪਰੰਤ 2021 ਸਟੱਡੀ ਵੀਜ਼ੇ ’ਤੇ ਬਰੈਮਟਨ ਕੈਨੇਡਾ ਵਿਖੇ ਗਈ ਸੀ ਜਿਥੇ ਉਸ ਨੇ ਤਿੰਨ ਸਾਲ ਪੜ੍ਹਾਈ ਮੁਕੰਮਲ ਕੀਤੀ।
ਇਸ ਦੌਰਾਨ ਉਸ ਨੇ ਅਪਣੀ ਪੜ੍ਹਾਈ ਦੇ ਆਧਾਰ ’ਤੇ ਕੈਨੇਡਾ ਪੁਲਿਸ ਵਿਚ ਨੌਕਰੀ ਲਈ ਅਪਲਾਈ ਕੀਤਾ। ਜਿਸ ਤੋਂ ਬਾਅਦ ਉਸ ਦੀ ਕੈਨੇਡਾ ਪੁਲਿਸ ’ਚ ਬਤੌਰ ਡਿਪਟੀ ਜੇਲ ਸੁਪਰਡੈਂਟ ਵਜੋਂ ਤਾਇਨਾਤੀ ਹੋਈ। ਗੁਰਮਨਜੀਤ ਦੇ ਪਿਤਾ ਕੁਲਦੀਪ ਸਿੰਘ ਬਿੱਲੂ ਗਰੇਵਾਲ, ਭੈਣ ਅਮਨਦੀਪ ਕੌਰ, ਭਾਬੀ ਕੁਲਦੀਪ ਕੌਰ ਰਾਣੀ ਤੇ ਰਿਸ਼ਤੇਦਾਰ ਪ੍ਰਿਤਪਾਲ ਸਿੰਘ ਨੇ ਦਸਿਆ ਕਿ ਗੁਰਮਨਜੀਤ ਕੌਰ ਬਚਪਨ ਤੋਂ ਹੀ ਪੜ੍ਹਾਈ ਵਿਚ ਕਾਫ਼ੀ ਹੁਸ਼ਿਆਰ ਤੇ ਮਿਹਨਤੀ ਸੀ।