Indian-origin Woman Arrested: ਯੂ.ਕੇ ’ਚ ਪੰਜਾਬੀ ਮੂਲ ਦੀ ਮਾਂ ’ਤੇ 10 ਸਾਲਾ ਧੀ ਦੇ ਕਤਲ ਦਾ ਦੋਸ਼, ਗ੍ਰਿਫ਼ਤਾਰ
Published : Mar 8, 2024, 8:20 am IST
Updated : Mar 8, 2024, 12:01 pm IST
SHARE ARTICLE
File Photo
File Photo

ਇਸ ਮਾਮਲੇ ਵਿਚ ਡਿਟੈਕਟਿਵ ਇੰਸਪੈਕਟਰ ਡੈਨ ਨੇ ਕਿਹਾ,“ਸਾਡੀ ਹਮਦਰਦੀ ਸ਼ੇਅ ਦੇ ਪਰਵਾਰ ਅਤੇ ਦੋਸਤਾਂ ਨਾਲ ਹੈ

Indian-origin Woman Arrested News In Punjabi/ ਲੰਡਨ  : ਬ੍ਰਿਟੇਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਪੰਜਾਬੀ ਮੂਲ ਦੀ 33 ਸਾਲਾ ਔਰਤ ਅਦਾਲਤ ’ਚ ਪੇਸ਼ ਹੋਈ, ਜਿਸ ’ਤੇ ਅਪਣੀ 10 ਸਾਲਾ ਧੀ ਦਾ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਹੈ। 10 ਸਾਲਾ ਮਾਸੂਮ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਦੇ ਇਕ ਸ਼ਹਿਰ ’ਚ ਅਪਣੇ ਘਰ ਵਿਚ ਮ੍ਰਿਤਕ ਪਾਈ ਗਈ।

 ਜਸਕੀਰਤ ਕੌਰ, ਜਿਸ ਨੂੰ ਜੈਸਮੀਨ ਕੰਗ ਵਜੋਂ ਵੀ ਜਾਣਿਆ ਜਾਂਦਾ ਹੈ, ਬੱਚੀ ਸ਼ੇਅ ਕੰਗ ਦੇ ਕਤਲ ਦੇ ਦੋਸ਼ ਹੇਠ ਵੁਲਵਰਹੈਂਪਟਨ ਮੈਜਿਸਟਰੇਟ ਅਦਾਲਤ ਵਿਚ ਪੇਸ਼ ਹੋਈ। ਬੱਚੀ ਨੂੰ ਉਸ ਦੇ ਸਕੂਲ ਵਿਚ ਸ਼ਰਧਾਂਜਲੀ ਸਮਾਗਮ ਵਿਚ ਖ਼ੁਸ਼ਦਿਲ ਦਸਿਆ ਗਿਆ ਸੀ। ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਕਿ ਬੱਚੀ ਸੋਮਵਾਰ ਨੂੰ ਰੌਲੇ ਰੇਗਿਸ ਦੇ ਇਕ ਪਤੇ ’ਤੇ ਸੱਟਾਂ ਨਾਲ ਮਿਲੀ ਅਤੇ ਉਸ ਨੂੰ ਮੌਕੇ ’ਤੇ ਮ੍ਰਿਤਕ ਐਲਾਨ ਦਿਤਾ ਗਿਆ ਸੀ।

ਇਸ ਮਾਮਲੇ ਵਿਚ ਡਿਟੈਕਟਿਵ ਇੰਸਪੈਕਟਰ ਡੈਨ ਨੇ ਕਿਹਾ,“ਸਾਡੀ ਹਮਦਰਦੀ ਸ਼ੇਅ ਦੇ ਪਰਵਾਰ ਅਤੇ ਦੋਸਤਾਂ ਨਾਲ ਹੈ। ਉਸ ਦੀ ਦੁਖਦਾਈ ਮੌਤ ਨੇ ਉਸ ਨੂੰ ਜਾਣਨ ਵਾਲਿਆਂ ਦੇ ਨਾਲ-ਨਾਲ ਵਿਆਪਕ ਭਾਈਚਾਰੇ ’ਤੇ ਡੂੰਘਾ ਪ੍ਰਭਾਵ ਪਾਇਆ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਪਰਵਾਰ ਨੂੰ ਨਿੱਜੀ ਤੌਰ ’ਤੇ ਸੋਗ ਕਰਨ ਲਈ ਛੱਡ ਦਿਤਾ ਜਾਵੇ ਕਿਉਂਕਿ ਸਾਡੀ ਪੁੱਛਗਿੱਛ ਜਾਰੀ ਹੈ।

ਉਸ ਨੇ ਕਿਹਾ, ‘ਜੋ ਕੁੱਝ ਵਾਪਰਿਆ, ਉਸ ਨਾਲ ਭਾਈਚਾਰਾ ਹੈਰਾਨ ਹੈ ਅਤੇ ਅਸੀਂ ਖੇਤਰ ਵਿਚ ਪੁਲਿਸ ਮੌਜੂਦਗੀ ਨੂੰ ਜਾਰੀ ਰਖਾਂਗੇ ਅਤੇ ਆਉਣ ਵਾਲੇ ਦਿਨਾਂ ਵਿਚ ਅਪਣਾ ਸਮਰਥਨ ਪ੍ਰਦਾਨ ਕਰਾਂਗੇ।’ ਜ਼ਿਕਰਯੋਗ ਹੈ ਕਿ ਜਸਕੀਰਤ ਕੌਰ ਨੂੰ ਸੋਮਵਾਰ ਨੂੰ ਉਸ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿਥੇ ਉਸ ਦੀ ਧੀ ਦੀ ਲਾਸ਼ ਮਿਲੀ ਸੀ। ਰੌਬਿਨ ਕਲੋਜ਼ ਦੀ ਜਾਇਦਾਦ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਮੇਂ ਸਿਰ ਪੋਸਟ ਮਾਰਟਮ ਕੀਤਾ ਜਾਵੇਗਾ। ਪੁਲਿਸ ਨੇ ਉਸ ਸਮੇਂ ਕਿਹਾ, ‘ਇਸ ਪੜਾਅ ’ਤੇ ਅਸੀਂ ਜਾਂਚ ਦੇ ਹਿੱਸੇ ਵਜੋਂ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਹਾਂ।’ 

(For more Punjabi news apart from Indian-origin woman arrested in UK for killing 10-year-old daughter, News In Punjabi , stay tuned to Rozana Spokesman)

 

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement