
ਪਿੰਡ ਵਿਚ ਫੈਲੀ ਸੋਗ ਦੀ ਲਹਿਰ
ਭੁੱਲਥ (ਅੰਮ੍ਰਿਤਪਾਲ ਬਾਜਵਾ) ਅਮਰੀਕਾ ਦੇ ਸੂਬੇ ਟੈਕਸਾਸ 'ਚ ਸਟੋਰ 'ਤੇ ਕੰਮ ਕਰਦੇ ਪੰਜਾਬੀ ਮੂਲ ਦੇ (22) ਸਾਲਾ ਨੌਜਵਾਨ ਗੁਰਜੀਤਪਾਲ ਸਿੰਘ ਦਾ ਕਿਸੇ ਅਣਪਛਾਤੇ ਵਿਅਕਤੀ ਨੇ ਸਟੋਰ 'ਚ ਦਾਖ਼ਲ ਹੋ ਕੇ ਗੋਲੀ ਮਾਰ ਕਤਲ ਕਰ ਦਿੱਤਾ।
A Punjabi youth who went to America for a living was shot dead
ਮੌਕੇ 'ਤੇ ਮੌਜੂਦ ਇਕ ਚਸ਼ਮਦੀਦ ਨੇ ਦੱਸਿਆ ਕਿ ਰਾਤ ਨੂੰ ਕੁਝ ਲੈਣ ਲਈ ਇਕ ਵਿਅਕਤੀ ਸਟੋਰ 'ਚ ਦਾਖ਼ਲ ਹੋਇਆ, ਜੋ ਨਸ਼ੇ ਦੀ ਹਾਲਤ 'ਚ ਸੀ ਅਤੇ ਕੁਝ ਵਸਤੂ ਦੇ ਭਾਅ ਦੇ ਲੈਣ-ਦੇਣ ਤੋਂ ਉਸ ਦੀ ਕਲਰਕ ਨਾਲ ਤਕਰਾਰ ਹੋ ਗਈ ਸੀ ਅਤੇ ਉਹ ਉਸ ਸਮੇਂ ਉੱਥੋਂ ਚਲਾ ਗਿਆ।
ਹੋਰ ਵੀ ਪੜ੍ਹੋ: ਸੁਪਰੀਮ ਕੋਰਟ ਨੇ ਕੋਰੋਨਾ ਕਾਰਨ ਹੋਈ ਹਰ ਮੌਤ ਨੂੰ ਇਲਾਜ 'ਚ ਲਾਪਰਵਾਹੀ ਮੰਨਣ ਤੋਂ ਕੀਤਾ ਇਨਕਾਰ
A Punjabi youth who went to America for a living was shot dead
ਫਿਰ ਉਹ 15 ਕੁ ਮਿੰਟ ਦੇ ਸਮੇਂ ਬਾਅਦ ਵਾਪਸ ਸਟੋਰ 'ਚ ਦਾਖ਼ਲ ਹੋਇਆ ਅਤੇ ਸਟੋਰ 'ਤੇ ਕੰਮ ਕਰਦੇ ਇਸ ਨੌਜਵਾਨ ਗੁਰਜੀਤ ਪਾਲ ਸਿੰਘ ਨੂੰ ਕਾਊਂਟਰ 'ਚ ਦਾਖ਼ਲ ਹੋ ਕੇ ਗੋਲੀ ਮਾਰ ਕੇ ਫ਼ਰਾਰ ਹੋ ਗਿਆ। ਨੌਜਵਾਨ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਭੁਲੱਥ ਤਹਿਸੀਲ ਖੇਤਰ ਅਧੀਨ ਆਉਂਦਾ ਪੈਂਦੇ ਪਿੰਡ ਬੱਸੀ ਦਾ ਰਹਿਣ ਵਾਲਾ ਸੀ।
A Punjabi youth who went to America for a living was shot dead
ਹੋਰ ਵੀ ਪੜ੍ਹੋ: ਮੋਦੀ ਸਰਕਾਰ ਨੇ ਹਾੜੀ ਦੀਆਂ ਫਸਲਾਂ ਦੀ ਵਧਾਈ MSP, ਟੈਕਸਟਾਈਲ ਸੈਕਟਰ ਲਈ ਵੀ ਕੀਤਾ ਵੱਡਾ ਐਲਾਨ