
Punjabi Died in England:ਗੁਰਬੰਸਦੀਪ ਸਿੰਘ 13 ਜੁਲਾਈ ਨੂੰ ਭਾਰਤ ਤੋਂ ਇੰਗਲੈਂਡ ਗਿਆ ਸੀ ਅਤੇ 14 ਜੁਲਾਈ ਨੂੰ ਇੰਗਲੈਂਡ ਪਹੁੰਚਿਆ ਸੀ।
Punjabi Died in England: ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਇੰਗਲੈਂਡ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਬੰਸਦੀਪ ਸਿੰਘ ਵਾਸੀ ਪਿੰਡ ਗਿੱਦੜ ਪਿੰਡੀ ਲੋਹੀਆਂ ਖਾਸ ਵਜੋਂ ਹੋਈ ਹੈ। ਮ੍ਰਿਤਕ ਦੀ ਉਮਰ ਸਿਰਫ਼ 19 ਸਾਲ ਸੀ, ਜੋ ਪੜ੍ਹਾਈ ਲਈ ਇੰਗਲੈਂਡ ਗਿਆ ਹੋਇਆ ਸੀ। ਕੱਲ੍ਹ ਪਰਿਵਾਰ ਨੂੰ ਆਪਣੇ ਪੁੱਤਰ ਦੀ ਮੌਤ ਦਾ ਪਤਾ ਲੱਗਾ, ਜਿਸ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ।
ਪੜ੍ਹੋ ਇਹ ਖ਼ਬਰ : Delhi News: ਦਿੱਲੀ 'ਚ ਵੱਡੀ ਸਾਜ਼ਿਸ਼ ਨਾਕਾਮ, ਬਾਈਕ ਸਵਾਰ ਕੋਲੋਂ 499 ਜਿੰਦਾ ਕਾਰਤੂਸ ਬਰਾਮਦ
ਪਿੰਡ ਗਿੱਦੜਪਿੰਡੀ ਦਾ ਰਹਿਣ ਵਾਲਾ ਗੁਰਬੰਸਦੀਪ ਸਿੰਘ ਮੱਧ ਵਰਗ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਆਪਣੇ ਉੱਜਵਲ ਭਵਿੱਖ ਲਈ ਇੰਗਲੈਂਡ ਚਲਾ ਗਿਆ। ਪਰ ਉਸ ਦੀ ਉੱਥੇ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਨੂੰ ਗੁਰਬੰਸਦੀਪ ਦੀ ਮੌਤ ਦੀ ਸੂਚਨਾ ਦਿੱਤੀ ਗਈ। ਗੁਰਬੰਸਦੀਪ ਸਿੰਘ 13 ਜੁਲਾਈ ਨੂੰ ਭਾਰਤ ਤੋਂ ਇੰਗਲੈਂਡ ਗਿਆ ਸੀ ਅਤੇ 14 ਜੁਲਾਈ ਨੂੰ ਇੰਗਲੈਂਡ ਪਹੁੰਚਿਆ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਸ ਦੇ ਦੋਸਤਾਂ ਨੇ ਪਰਿਵਾਰ ਨੂੰ ਦੱਸਿਆ ਕਿ ਉਹ ਸਿਰਫ ਦੋ-ਤਿੰਨ ਹਫਤਿਆਂ ਲਈ ਠੀਕ ਸੀ ਜਦੋਂ ਉਸ ਨੂੰ ਚੱਕਰ ਆਉਣ ਲੱਗੇ। ਉਨ੍ਹਾਂ ਨੂੰ 22 ਅਗਸਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਅਨੁਸਾਰ ਉਸ ਦੇ ਦਿਮਾਗ ਵਿੱਚ ਖੂਨ ਦੇ ਥੱਕੇ ਬਣ ਗਏ ਸਨ। ਜਿਸ ਕਾਰਨ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ।
ਪੜ੍ਹੋ ਇਹ ਖ਼ਬਰ : Punjab News: ਲੁਧਿਆਣਾ ਸਰਕਾਰੀ ਹਰਪਤਾਲ ’ਚ ਮਹਿਲਾ ਡਾਕਟਰ ’ਤੇ ਹਮਲੇ ਦੀ ਕੋਸ਼ਿਸ਼
ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਗੁਰਬੰਸਦੀਪ ਨੂੰ ਬ੍ਰੇਨ ਹੈਮਰੇਜ ਸੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਭਾਰਤ ਸਰਕਾਰ ਅਤੇ ਸੰਸਥਾਵਾਂ ਨੂੰ ਉਨ੍ਹਾਂ ਦੇ ਪੁੱਤਰ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ।