Punjab News: ਅਮਰੀਕਾ ਵਿਚ ਪੰਜਾਬੀ ਨੇ ਹੀ ਪੰਜਾਬੀ ਦਾ ਕੀਤਾ ਕਤਲ

By : GAGANDEEP

Published : Oct 11, 2024, 11:22 am IST
Updated : Oct 11, 2024, 11:36 am IST
SHARE ARTICLE
Punjabi killed Punjabi in America News
Punjabi killed Punjabi in America News

Punjab News: ਦੋਵੇਂ ਪੱਕੇ ਮਿੱਤਰ ਸਨ ਤੇ ਇਕੱਠੇ ਹੀ ਇਕ ਪਾਰਟੀ ਵਿਚ ਗਏ ਸਨ

Punjabi killed Punjabi in America News: ਅਮਰੀਕਾ ਵਿਚ ਪੰਜਾਬੀਆਂ ਨਾਲ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਰੋਜ਼ਾਨਾ ਪੰਜਾਬੀ ਆਪਣੀਆਂ ਜਾਨਾਂ ਗਵਾ ਰਹੇ ਹਨ। ਅਜਿਹੀ ਹੀ ਇਕ ਹੋਰ ਖਬਰ ਫਰਿਜ਼ਨੋ ਤੋਂ ਸਾਹਮਣੇ ਆਈ ਹੈ। ਜਿਥੇ ਇਕ ਪੰਜਾਬੀ ਨੇ ਦੂਜੇ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ  29 ਸਾਲਾ ਹਰਮਨਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਮੁਤਾਬਕ ਸ਼ੱਕੀ ਦੀ ਸ਼ਨਾਖਤ 28 ਸਾਲ ਦੇ ਲਵਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ। ਜਿਸ ਨੇ ਇਕ ਹੋਰ ਸ਼ਖਸ ’ਤੇ ਵੀ ਗੋਲੀਆਂ ਚਲਾਈਆਂ ਪਰ ਉਹ ਵਾਲ-ਵਾਲ ਬਚ ਗਿਆ। ‘ਐਕਸ਼ਨ ਨਿਊਜ਼’ ਦੀ ਰਿਪੋਰਟ ਮੁਤਾਬਕ ਵਾਰਦਾਤ ਵੇਲੇ ਬੈਂਕੁਇਟ ਹਾਲ ਵਿਚ ਤਕਰੀਬਨ 100 ਜਣੇ ਮੌਜੂਦ ਸਨ।

ਮਹਿਮਾਨਾਂ ਵਾਸਤੇ ਖਾਣਾ ਤਿਆਰ ਕਰ ਰਹੇ ਮਿੱਕੀ ਸਿੰਘ ਨੇ ਦੱਸਿਆ ਕਿ ਵਾਰਦਾਤ ਤੋਂ ਪੰਜ ਮਿੰਟ ਪਹਿਲਾਂ ਉਸ ਨੇ ਹਰਮਨਪ੍ਰੀਤ ਸਿੰਘ ਨੂੰ ਹਾਲ ਦੇ ਅੰਦਰ ਦੇਖਿਆ ਜੋ ਆਪਣੀ ਪਤਨੀ ਨਾਲ ਸਮਾਗਮ ਵਿਚ ਸ਼ਾਮਲ ਹੋਣ ਪੁੱਜਾ। ਇਸ ਮਗਰੋਂ ਅਚਾਨਕ ਗੋਲੀਆਂ ਦੀ ਆਵਾਜ਼ ਆਈ ਤਾਂ ਬਾਹਰ ਇਕ ਨੌਜਵਾਨ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਹੋਇਆ ਦਮ ਤੋੜ ਗਿਆ। ਦੱਸਿਆ ਜਾ ਰਿਹਾ ਹੈ ਕਿ ਹਰਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਇਕ ਦੂਜੇ ਨੂੰ ਜਾਣਦੇ ਸਨ। 

ਮੌਕੇ ਦੇ ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਦੋਵੇਂ ਵਿਅਕਤੀ ਮੋਡੈਸਟੋ ਕੈਲੀਫੋਰਨੀਆ ਸੂਬੇ ਦੇ ਰਹਿਣ ਵਾਲੇ ਹਨ। ਰੈਸਟੋਰੈਂਟ ਵਿੱਚ ਇਹ ਇਕੱਠੇ ਇੱਕ ਪਾਰਟੀ ਸਮਾਰੋਹ ਵਿੱਚ ਜਸ਼ਨ ਵਿੱਚ ਸ਼ਾਮਲ ਹੋਏ ਸਨ। ਕਿਸੇ ਗੱਲੋਂ ਸਥਿਤੀ ਉਦੋਂ ਵਧ ਗਈ ਜਦੋਂ ਲਵਪ੍ਰੀਤ ਸਿੰਘ ਨੇ ਕਥਿਤ ਤੌਰ 'ਤੇ ਰਿਵਾਲਵਰ ਕੱਢ ਲਿਆ ਅਤੇ ਹਰਮਨਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ।

ਫਿਲਹਾਲ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਲਈ ਫਰਿਜ਼ਨੋ ਪੁਲਿਸ ਵਿਭਾਗ ਤੱਕ ਪਹੁੰਚਣ ਲਈ ਜਾਂ ਵੈਲੀ ਕ੍ਰਾਈਮ ਸਟੌਪਰਜ਼ (559) 498-STOP (7867) 'ਤੇ ਸੰਪਰਕ ਕਰਕੇ ਗੁਪਤ ਜਾਣਕਾਰੀ ਦੇਣ ਲਈ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰਨ ਲਈ ਕਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement