
ਭਾਰਤੀ ਮੂਲ ਦੇ ਵਿਅਕਤੀ ਵਲੋਂ ਤਿਆਰ ਮਟੀਰੀਅਲ ਕੰਕਰੀਟ ਵਿਚ ਰਲ ਕੇ ਉਸ ਦੀ ਮਜਬੂਤੀ ਕਿਤੇ ਵਧੇਰੇ ਵਧਾ ਦਿੰਦਾ ਹੈ
ਮੈਲਬੌਰਨ: ਮੈਲਬੋਰਨ ਦੇ ਰਹਿਣ ਵਾਲੇ ਡਾਕਟਰ ਰਾਜੀਵ ਚੰਦਰਾ 2005 ਵਿਚ ਅਮ੍ਰਿਤਸਰ ਤੋਂ ਆਸਟਰੇਲੀਆ ਆਏ ਸਨ ਤੇ ਇਸ ਵੇਲੇ ਆਰ ਐਮ ਆਈ ਟੀ ਯੂਨੀਵਰਸਿਟੀ ਵਿਚ ਸਹਾਇਕ ਖੋਜਕਰਤਾ ਹਨ।
ਉਨ੍ਹਾਂ ਅਪਣੀ ਟੀਮ ਨਾਲ ਰਲ ਕੇ ਅਜਿਹਾ ਮਟੀਰੀਅਲ ਤਿਆਰ ਕੀਤਾ ਹੈ, ਜੋ ਕੌਫ਼ੀ ਵੇਸਟ ਤੋਂ ਤਿਆਰ ਹੁੰਦਾ ਹੈ ਅਤੇ ਕੰਕਰੀਟ ਵਿਚ ਰਲ ਕੇ ਉਸ ਦੀ ਮਜਬੂਤੀ ਕਿਤੇ ਵਧੇਰੇ ਵਧਾ ਦਿੰਦਾ ਹੈ।
ਇਸ ਦੀ ਮਦਦ ਨਾਲ ਮੈਲਬੋਰਨ ਵਿੱਚ ਫ਼ੁਟਪਾਥ ਵੀ ਬਣਾਇਆ ਗਿਆ ਹੈ, ਜੋ ਅਪਣੇ ਤਰ੍ਹਾਂ ਦਾ ਪਹਿਲਾ ਫ਼ੁਟਪਾਥ ਹੈ, ਜੋ ਇਸ ਤਕਨੀਕ ਨਾਲ ਬਣੇਗਾ ਤੇ ਉਸ ਵਿਚ ਕੰਕਰੀਟ ਤੋਂ ਕਈ ਗੁਣਾ ਵਧੇਰੇ ਮਜ਼ਬੂਤੀ ਹੋਏਗੀ। ਇਸ ਨਾਲ ਜੈਵਿਕ ਕੂੜੇ ਵਿਚ ਵੱਡੇ ਪੱਧਰ ’ਤੇ ਕਮੀ ਵੀ ਆਏਗੀ, ਜੋ ਲੈਂਡਫਿੱਲ ਲਈ ਵਰਤਿਆ ਜਾਂਦਾ ਸੀ।