
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮਾਸਟਰਜ਼ ਇਨ ਐਕਸਟੈਨਸ਼ਨ ਐਜੂਕੇਸ਼ਨ ਵਿਚ ਡਿਗਰੀ ਹਾਸਲ ਕੀਤੀ ਅਤੇ ਟੈਲੀਵਿਜ਼ਨ, ਰੇਡੀਉ ਅਤੇ ਅਖ਼ਬਾਰੀ ਪੱਤਰਕਾਰੀ ਨਾਲ ਲਗਾਤਾਰ...
ਸਰੀ (ਕੈਨੇਡਾ) : ਕੈਨੇਡਾ ਵਿਚ ਪੰਜਾਬੀ ਪੱਤਰਕਾਰੀ, ਸਾਹਿਤ ਸਭਿਆਚਾਰ ਅਤੇ ਲੋਕ ਕਲਾਵਾਂ ਨੂੰ ਸਮਰਪਿਤ ਦਿਲਜੀਤਪਾਲ ਸਿੰਘ ਬਰਾੜ ਕੈਨੇਡਾ ਦੇ ਮੈਨੀਟੋਬਾ ਸੂਬੇ 'ਚ ਪੈਂਦੇ ਸ਼ਹਿਰ ਵਿਨੀਪੈਗ ਤੋਂ ਵਿਧਾਇਕ ਬਣੇ ਹਨ। ਪੰਜਾਬ ਤੋਂ ਜ਼ਿਲ੍ਹਾ ਮੁਕਤਸਰ ਵਿਚ ਪੈਂਦੇ ਪਿੰਡ ਭੰਗਚੜੀ ਨਾਲ ਸਬੰਧਤ ਦਿਲਜੀਤਪਾਲ ਸਿੰਘ ਨੇ ਕੈਨੇਡਾ ਵਿਚ ਅਪਣਾ ਸਾਹਿਤਕ ਅਤੇ ਪੱਤਰਕਾਰੀ ਦਾ ਸਫ਼ਰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਤੋਂ ਸ਼ੁਰੂ ਕੀਤਾ।
Awaaz E Punjab
ਅੱਜ ਬੜੀ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਰੇਡੀਉ 'ਆਵਾਜ਼-ਏ-ਪੰਜਾਬ' ਦੇ ਰੂਪ ਵਿਚ ਮੇਰੇ ਮੀਡੀਆ ਸਫ਼ਰ ਦੌਰਾਨ ਦਲਜੀਤਪਾਲ ਸਿੰਘ ਬਰਾੜ ਹਮਸਫ਼ਰ ਬਣੇ ਅਤੇ ਫ਼ੇਅਚਾਈਲਡ ਉਤੇ 1470 ਏਐੱਮ ਉੱਪਰ ਉਨ੍ਹਾਂ ਦਾ ਰੇਡੀਉ ਕਾਲਮ ਅਤੇ ਖ਼ਬਰਾਂ ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤੀਆਂ ਜਾਂਦੀਆਂ ਰਹੀਆਂ ਅਤੇ ਉਨ੍ਹਾਂ ਸਰੀ ਤੋਂ ਵਿਨੀਪੈਗ ਜਾ ਵੱਸਣ ਤਕ ਇਹ ਸਫ਼ਰ ਜਾਰੀ ਰੱਖਿਆ। ਰੇਡੀਉ ' 'ਆਵਾਜ਼-ਏ-ਪੰਜਾਬ ਦੇ ਆਰੰਭ ਦੇ ਦਿਨ ਤੋਂ ਹੀ ਦਲਜੀਤਪਾਲ ਸਿੰਘ ਨੇ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦਿਤਾ।
2014 ਵਿਚ ਵਿਨੀਪੈੱਗ ਜਾ ਕੇ ਉਨ੍ਹਾਂ ਖੇਤੀਬਾੜੀ ਖੇਤਰ ਵਿੱਚ ਮੈਨੀਟੋਬਾ ਐਗਰੀਕਲਚਰ ਮਹਿਕਮੇ ਵਿਚ 2014-18 ਤਕ ਵਧੀਆ ਸੇਵਾਵਾਂ ਨਿਭਾਈਆਂ। ਉਨ੍ਹਾਂ ਯੂਨੀਵਰਸਿਟੀ ਆਫ ਮੈਨੀਟੋਬਾ ਨਾਲ ਮਿਲ ਕੇ, 'ਬਾਬਾ ਨਾਨਕ ਸਕਾਲਰਸ਼ਿਪ ਫਾਰ ਮਾਸਟਰਜ਼ ਆਫ਼ ਹਿਊਮਨ ਰਾਈਟਸ' ਪ੍ਰੋਗਰਾਮ ਵਾਸਤੇ ਵੱਡਾ ਸਹਿਯੋਗ ਪਾਇਆ। ਦਲਜੀਤਪਾਲ ਸਿੰਘ ਨੇ 'ਬੁੱਲ੍ਹਾ ਆਰਟਸ ਇੰਟਰਨੈਸ਼ਨਲ ਸਭਿਆਚਾਰਕ ਸੰਸਥਾ' ਦੇ ਡਾਇਰੈਕਟਰ ਵਜੋਂ ਵੀ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦਾ ਚੰਗਾ ਉਪਰਾਲਾ ਕੀਤਾ ਹੈ।
Punjab Agricultural University
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮਾਸਟਰਜ਼ ਇਨ ਐਕਸਟੈਨਸ਼ਨ ਐਜੂਕੇਸ਼ਨ ਵਿਚ ਡਿਗਰੀ ਹਾਸਲ ਕੀਤੀ ਅਤੇ ਟੈਲੀਵਿਜ਼ਨ, ਰੇਡੀਉ ਅਤੇ ਅਖ਼ਬਾਰੀ ਪੱਤਰਕਾਰੀ ਨਾਲ ਲਗਾਤਾਰ ਜੁੜੇ ਆ ਰਹੇ ਹਨ। ਸਿਆਸੀ ਖੇਤਰ ਵਿਚ ਨਿਊ ਡੈਮੋਕਰੇਟ ਪਾਰਟੀ ਦੇ ਮੰਚ 'ਤੇ ਦਲਜੀਤਪਾਲ ਸਿੰਘ ਬਰਾੜ ਨੇ ਵਿਨੀਪੈੱਗ ਤੋਂ ਚੋਣਾਂ ਜਿੱਤ ਕੇ ਵਿਧਾਨ ਸਭਾ ਵਿਚ ਕਦਮ ਧਰਿਆ ਹੈ।