ਹਰ ਪਰਵਾਰ ਨੂੰ ਮਿਲੇਗੀ ਸਰਕਾਰੀ ਨੌਕਰੀ, ਸ਼ੁਰੂ ਹੋਈ ਯੋਜਨਾ 
Published : Jan 13, 2019, 3:51 pm IST
Updated : Jan 13, 2019, 4:19 pm IST
SHARE ARTICLE
Sikkim's CM Pawan Chamling
Sikkim's CM Pawan Chamling

ਸਿੱਕੀਮ ਦੇ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਨੇ ਸ਼ਨੀਚਰਵਾਰ ਨੂੰ ਅਪਣੀ ਮਹੱਤਵਪੂਰਨ  ‘ਇਕ ਪਰਵਾਰ-ਇਕ ਨੌਕਰੀ’ ਯੋਜਨਾ ਲਾਗੂ ਕਰ ਦਿਤੀ, ਜਿਸ ਦੇ ਤਹਿਤ ਸੂਬੇ..

ਗੰਗਟੋਕ: ਸਿੱਕੀਮ ਦੇ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਨੇ ਸ਼ਨੀਚਰਵਾਰ ਨੂੰ ਅਪਣੀ ਮਹੱਤਵਪੂਰਨ  ‘ਇਕ ਪਰਵਾਰ-ਇਕ ਨੌਕਰੀ’ ਯੋਜਨਾ ਲਾਗੂ ਕਰ ਦਿਤੀ, ਜਿਸ ਦੇ ਤਹਿਤ ਸੂਬੇ ਦੇ ਹਰ ਪਰਵਾਰ ਦੇ ਘੱਟ ਮੈਂਬਰਾਂ ਚੋਂ ਘੱਟ ਤੋਂ ਘੱਟ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਤੀ ਜਾਵੇਗੀ। ਇਸ ਯੋਜਨਾ ਦਾ ਐਲਾਨ ਮਲਿੰਗ ਨੇ ਪਿਛਲੇ ਸਾਲ ਸੂਬਾ ਵਿਧਾਨਸਭਾ ਦੇ ਸਰਦ ਰੁੱਤ ਸੈਸ਼ਨ ਦੇ ਦੌਰਾਨ ਕੀਤੀ ਸੀ।

Sikkim's CM Pawan ChamlingSikkim's CM Pawan Chamling

ਉਨ੍ਹਾਂ ਦਾ ਦਾਅਵਾ ਹੈ ਕਿ ਅਜਿਹੀ ਯੋਜਨਾ ਲਾਗੂ ਕਰਨ ਵਾਲਾ ਸਿੱਕੀਮ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਇੱਥੇ ਪਲਾਜ਼ੋਰ ਸਟੇਡੀਅਮ 'ਚ ਆਯੋਜਿਤ ਰੋਜ਼ਗਾਰ ਮੇਲੇ 'ਚ 12 ਹਜ਼ਾਰ ਤੋਂ ਜ਼ਿਆਦਾ ਬੇਰੋਜ਼ਗਾਰ ਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ। ਹਾਲਾਂਕਿ ਇਹ ਨਿਯੁਕਤੀ ਪੱਤਰ ਸਿਰਫ਼ ਉਨ੍ਹਾਂ ਨੌਜਵਾਨਾਂ ਨੂੰ ਦਿਤੇ ਗਏ ਹਨ, ਜਿਨ੍ਹਾਂ ਦੇ ਪਰਵਾਰ 'ਚ ਹੁਣੇ ਤੱਕ ਕਿਸੇ ਦੇ ਕੋਲ ਸਰਕਾਰੀ ਨੌਕਰੀ ਨਹੀਂ ਹੈ।  

Sikkim's CM Pawan Chamling Pawan Chamling

ਇਕ ਪਰਵਾਰ-ਇਕ ਨੌਕਰੀ ਯੋਜਨਾ ਦੇ ਤਹਿਤ ਨੌਕਰੀ ਉਪਲੱਬਧ ਕਰਾਉਣ ਦੀ ਜ਼ਿੰਮੇਦਾਰੀ ਅਮਲੇ ਵਿਭਾਗ ਨੂੰ ਦਿਤੀ ਗਈ ਹੈ। ਚਾਮਲਿੰਗ ਨੇ ਰੋਜਗਾਰ ਮੇਲੇ 'ਚ ਸੂਬੇ ਦੇ 25000 ਅਨਿਯਮਿਤ ਸਰਕਾਰੀ ਕਰਮਚਾਰੀਆਂ ਨੂੰ ਵੀ 2019 ਦੇ ਅੰਤ ਤੱਕ ਸੀਨੀਆਰਟੀ ਆਰਡਰ ਦੇ ਹਿਸਾਬ ਨਾਲ ਸਥਾਈ ਕਰਨ ਦਾ ਐਲਾਨ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement