
ਜਹਾਜ਼ ਬਣਾਉਣ ਵਾਲੀ ਅਮਰੀਕੀ ਕੰਪਨੀ ਬੋਇੰਗ ਨੇ ਸਲਿਲ ਗੁਪਤੇ ਨੂੰ ਅਪਣੇ ਭਾਰਤੀ ਕਾਰੋਬਾਰ ਦਾ ਚੀਫ਼ ਨਿਯੁਕਤ ਕੀਤਾ ਹੈ.....
ਮੁੰਬਈ : ਜਹਾਜ਼ ਬਣਾਉਣ ਵਾਲੀ ਅਮਰੀਕੀ ਕੰਪਨੀ ਬੋਇੰਗ ਨੇ ਸਲਿਲ ਗੁਪਤੇ ਨੂੰ ਅਪਣੇ ਭਾਰਤੀ ਕਾਰੋਬਾਰ ਦਾ ਚੀਫ਼ ਨਿਯੁਕਤ ਕੀਤਾ ਹੈ। ਉਹ 18 ਮਾਰਚ ਤੋਂ ਕੰਮ ਸੰਭਾਲਣਗੇ। ਕੰਪਨੀ ਨੇ ਮੰਗਲਵਾਰ ਨੂੰ ਇਕ ਵਿਗਿਆਪਨ ਜਾਰੀ ਕਰਕੇ ਇਹ ਜਾਣਕਾਰੀ ਦਿਤੀ। ਗੁਪਤੇ ਪ੍ਰਾਤ ਕੁਮਾਰ ਦਾ ਸਥਾਨ ਲੈਣਗੇ। ਕੁਮਾਰ ਨੂੰ ਪਿਛਲੇ ਸਾਲ ਨਵੰਬਰ 'ਚ ਬੋਇੰਗ ਦੇ ਐੱਫ-15 ਲੜਾਕੂ ਜਹਾਜ਼ ਪ੍ਰੋਗਰਾਮ ਦੇ ਉਪ ਪ੍ਰਧਾਨ ਅਤੇ ਪ੍ਰਬੰਧਕ ਬਣਾਇਆ ਗਿਆ ਹੈ। ਗੁਪਤੇ, ਬੋਇੰਗ ਦੇ ਦਿੱਲੀ ਦਫਤਰ 'ਚ ਬੈਠਣਗੇ ਅਤੇ ਬੋਇੰਗ ਇੰਟਰਨੈਸ਼ਨਲ ਦੇ ਪ੍ਰਧਾਨ ਮਾਰਕ ਏਲੇਨ ਦੀ ਨਿਗਰਾਨੀ 'ਚ ਕੰਮ ਕਰਨਗੇ। (ਪੀਟੀਆਈ)
Boeing