
ਕੋਵਿਡ -19 ਦੇ ਕੰਟਰੋਲ ਅਤੇ ਰੋਕਥਾਮ ਉਪਾਵਾਂ ਦਾ ਸਮਰਥਨ ਕਰਨ ਲਈ ਮਹਾਰਾਸ਼ਟਰ ਅਤੇ ਪੰਜਾਬ ਵਿਚ ਇਕ ਉੱਚ ਪਧਰੀ ਜਨਤਕ ਸਿਹਤ ਟੀਮ ਭੇਜੀ ਹੈ।
ਨਵੀਂ ਦਿੱਲੀ: ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਗੁਜਰਾਤ ਅਤੇ ਤਾਮਿਲਨਾਡੂ ਵਿਚ ਕੋਵਿਡ-19 ਦੇ ਰੋਜ਼ਾਨਾ ਮਾਮਲਿਆਂ ਵਿਚ ਵਾਧਾ ਹੋਇਆ ਹੈ ਅਤੇ ਇਨ੍ਹਾਂ ਰਾਜਾਂ ਵਿਚ 85.6% ਨਵੇਂ ਕੇਸ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਮੰਤਰਾਲੇ ਨੇ ਕਿਹਾ ਕਿ ਭਾਰਤ ਵਿਚ ਕੋਵਿਡ -19 ਦਾ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ 1,97,237 ਹੋ ਗਈ ਹੈ ਅਤੇ ਇਹ ਭਾਰਤ ਵਿਚ ਕੁਲ ਲਾਗ ਦਾ 1.74% ਹੈ।
Coronavirus
ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਵਿਚ ਦਾਖ਼ਲ ਮਰੀਜ਼ਾਂ ਦੀ ਕੁਲ ਗਿਣਤੀ ਵਿਚ ਪੰਜ ਰਾਜਾਂ ਦਾ ਹਿੱਸਾ 82.96 ਫ਼ੀਸਦੀ ਹੈ। ਭਾਰਤ ਵਿਚ ਜ਼ੇਰੇ ਇਲਾਜ ਮਰੀਜ਼ਾਂ ਦੀ ਕੁਲ ਗਿਣਤੀ ਦਾ 71.69 ਫ਼ੀਸਦੀ ਦੋ ਰਾਜਾਂ ਮਹਾਰਾਸ਼ਟਰ ਅਤੇ ਕੇਰਲ ਵਿਚ ਹੈ। ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 23,285 ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 14,317 ਨਵੇਂ ਕੇਸ ਦਰਜ ਹੋਏ (ਰੋਜ਼ਾਨਾ ਨਵੇਂ ਕੇਸਾਂ ਵਿਚ 61.48%)। ਕੇਰਲ ਵਿਚ 2133 ਅਤੇ ਪੰਜਾਬ ਵਿਚ 1305 ਨਵੇਂ ਕੇਸ ਸਾਹਮਣੇ ਆਏ ਹਨ।
Corona
ਕੇਂਦਰ ਸਰਕਾਰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ, ਖ਼ਾਸ ਕਰ ਕੇ ਉਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੰਪਰਕ ਵਿਚ ਹੈ ਜਿਥੇ ਨਵੇਂ ਕੇਸਾਂ ਅਤੇ ਉਪ-ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ। ਕੇਂਦਰ ਸਰਕਾਰ ਨਿਯਮਤ ਤੌਰ ’ਤੇ ਕੋਵਿਡ-19 ਸੀਮਤ ਖੇਤਰਾਂ ਅਤੇ ਜਨਤਕ ਸਿਹਤ ਦੇ ਉਪਾਵਾਂ ਦੀ ਸਮੀਖਿਆ ਕਰ ਰਹੀ ਹੈ। ਕੇਂਦਰ ਨੇ ਹਾਲ ਹੀ ਵਿਚ ਕੋਵਿਡ -19 ਦੇ ਕੰਟਰੋਲ ਅਤੇ ਰੋਕਥਾਮ ਉਪਾਵਾਂ ਦਾ ਸਮਰਥਨ ਕਰਨ ਲਈ ਮਹਾਰਾਸ਼ਟਰ ਅਤੇ ਪੰਜਾਬ ਵਿਚ ਇਕ ਉੱਚ ਪਧਰੀ ਜਨਤਕ ਸਿਹਤ ਟੀਮ ਭੇਜੀ ਹੈ।
Corona cases
ਕੇਂਦਰ ਸਰਕਾਰ ਨੇ ਮਹਾਰਾਸ਼ਟਰ, ਕੇਰਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਪੰਜਾਬ, ਕਰਨਾਟਕ, ਤਾਮਿਲਨਾਡੂ, ਪਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਲਈ ਇਕ ਉੱਚ ਪਧਰੀ ਟੀਮ ਤਾਇਨਾਤ ਕੀਤੀ ਸੀ ਤਾਂ ਜੋ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਨਾਲ ਪੀੜਤ 15,157 ਵਿਅਕਤੀਆਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿਤੀ ਗਈ ਹੈ, ਜਿਸ ਨਾਲ ਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁਲ ਗਿਣਤੀ 1,09,53,303 ਹੋ ਗਈ ਹੈ।
Corona Case
ਇਸ ਵਿਚ ਕਿਹਾ ਗਿਆ ਹੈ ਕਿ ਪਿਛਲੇ 24 ਘੰਟਿਆਂ ਵਿਚ 117 ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ ਹੈ। ਛੇ ਮੌਤਾਂ ਨਵੀਂਆਂ ਮੌਤਾਂ ਵਿਚ 82.91% ਹਨ। ਪਿਛਲੇ 24 ਘੰਟਿਆਂ ਵਿਚ ਮਹਾਰਾਸ਼ਟਰ ਵਿਚ ਇਨਫੈਕਸ਼ਨ ਕਾਰਨ ਸੱਭ ਤੋਂ ਵੱਧ 57 ਮੌਤਾਂ ਦਰਜ ਕੀਤੀਆਂ ਗਈਆਂ, ਜਦਕਿ ਪੰਜਾਬ ਵਿਚ 18 ਅਤੇ ਕੇਰਲ ਵਿਚ 13 ਲੋਕਾਂ ਦੀ ਮੌਤ ਹੋਈ ਹੈ। ਕੇਂਦਰੀ ਟੀਮਾਂ ਦੀ ਰੀਪੋਰਟ ਨੂੰ ਸੂਬਿਆਂ ਨਾਲ ਸਾਂਝਾ ਕੀਤਾ ਹੈ। ਇਸ ਤੋਂ ਬਾਅਦ, ਕੇਂਦਰੀ ਸਿਹਤ ਮੰਤਰਾਲੇ ਚੁਕੇ ਕਦਮਾਂ ਅਤੇ ਪਾਲਣਾ ਦੀ ਨਿਗਰਾਨੀ ਕਰ ਰਿਹਾ ਹੈ। ਪ੍ਰਾਪਤ ਰੀਪੋਰਟ ਅਨੁਸਾਰ ਸ਼ੁਕਰਵਾਰ ਸਵੇਰੇ ਸੱਤ ਵਜੇ ਤਕ 4,87,919 ਸੈਸ਼ਨ ਦੌਰਾਨ ਹੁਣ ਤਕ 2.61 ਕਰੋੜ ਕੋਵਿਡ -19 ਟੀਕੇ ਦੀਆਂ ਖੁਰਾਕਾਂ ਲੋਕਾਂ ਨੂੰ ਦਿਤੀਆਂ ਜਾ ਚੁਕੀਆਂ ਹਨ। ਟੀਕਾਕਰਨ ਮੁਹਿੰਮ (11 ਮਾਰਚ, 2021) ਦੇ 55ਵੇਂ ਦਿਨ, 4,80,740 ਟੀਕੇ ਦੀਆਂ ਖੁਰਾਕਾਂ ਦਿਤੀਆਂ ਗਈਆਂ।