5 ਸਾਲ ਬਾਅਦ ਕੈਨੇਡਾ ਤੋਂ ਪਰਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਹੀਨੇ ਬਾਅਦ ਹੋਣਾ ਸੀ ਵਿਆਹ

By : GAGANDEEP

Published : Mar 13, 2023, 10:25 am IST
Updated : Mar 13, 2023, 10:25 am IST
SHARE ARTICLE
photo
photo

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

 

ਪਾਣੀਪਤ: ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਕੈਨੇਡਾ ਤੋਂ ਪਰਤੇ ਨੌਜਵਾਨ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ 28 ਸਾਲਾ ਪ੍ਰਕਾਸ਼ ਵਜੋਂ ਹੋਈ ਹੈ। ਨੌਜਵਾਨ ਦੇ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਪੰਜ ਸਾਲਾ ਬਾਅਦ ਕੈਨੇਡਾ ਤੋਂ ਵਾਪਸ ਆਇਆ ਸੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਜਨਰਲ ਹਸਪਤਾਲ ਭੇਜ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਅਨੁਸਾਰ ਪ੍ਰਕਾਸ਼ ਨਾਂ ਦਾ 28 ਸਾਲਾ ਨੌਜਵਾਨ ਥਰਮਲ ਪਾਵਰ ਕਲੋਨੀ ਸਥਿਤ ਆਪਣੇ ਮਾਮੇ ਦੇ ਘਰ ਆਇਆ ਸੀ।

ਪ੍ਰਕਾਸ਼ ਮੂਲ ਰੂਪ ਵਿੱਚ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਸ਼ਿਵਕੁਮਾਰ ਵੀ ਅਕਤੂਬਰ 2020 ਵਿੱਚ ਥਰਮਲ ਤੋਂ ਸੇਵਾਮੁਕਤ ਹੋਏ ਸਨ ਅਤੇ ਪ੍ਰਕਾਸ਼ ਦੇ ਮਾਮਾ ਵੀ ਥਰਮਲ ਪਾਵਰ ਸਟੇਸ਼ਨ ਵਿਚ ਕੰਮ ਕਰਦੇ ਹਨ।

ਪ੍ਰਕਾਸ਼ ਦਾ ਕਰੀਬ ਮਹੀਨੇ ਬਾਅਦ ਵਿਆਹ ਹੋਣਾ ਸੀ। ਪ੍ਰਕਾਸ਼ ਬੀਤੀ ਰਾਤ ਤੋਂ ਹੀ ਘਰੋਂ ਨਿਕਲਿਆ ਸੀ ਅਤੇ ਵਾਪਸ ਨਹੀਂ ਆਇਆ। ਕਾਫੀ ਭਾਲ ਤੋਂ ਬਾਅਦ ਪਤਾ ਲੱਗਾ ਕਿ ਪ੍ਰਕਾਸ਼ ਦੀ ਲਾਸ਼ ਥਰਮਲ ਪਾਵਰ ਕਲੋਨੀ ਦੇ ਖੰਡਰ ਨਾਲ ਲਟਕਦੀ ਮਿਲੀ।

Location: India, Haryana, Panipat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

ਕਾਰਪੋਰੇਸ਼ਨ ਨੂੰ ਤਾਲੇ ਲਾਉਣ ਦੇ ਮੁੱਦੇ ’ਤੇ, ਸਿੱਧੇ ਹੋ ਗਏ Ravneet Singh Bittu

02 Mar 2024 8:17 PM

Shambhu Border Update: ਮੀਂਹ 'ਚ ਵੀ ਮੋਰਚੇ 'ਤੇ ਡੱਟੇ ਕਿਸਾਨ, ਭਿੱਜਣ ਤੋਂ ਬਚਣ ਲਈ ਕੀਤੇ ਇਹ ਖ਼ਾਸ ਪ੍ਰਬੰਧ

02 Mar 2024 8:14 PM

MP ਡਾ. ਅਮਰ ਸਿੰਘ ਦਾ ਬੇਬਾਕ Interview, ਲੋਕ ਸਭਾ ਦੀ ਟਿਕਟ ਲਈ ਦੁਬਾਰਾ ਠੋਕੀ ਦਾਅਵੇਦਾਰੀ

01 Mar 2024 8:22 PM

Sukhbir Badal ਦੇ ਸੁਖ ਵਿਲਾਸ Hotel ਬਾਰੇ CM Mann ਦਾ ਵੱਡਾ ਐਕਸ਼ਨ, ਕੱਢ ਲਿਆਏ ਕਾਗ਼ਜ਼, Press Conference LIVE

29 Feb 2024 4:22 PM

Shubkaran ਦੀ ਮੌਤ ਮਾਮਲੇ 'ਚ high court ਦੇ ਵਕੀਲ ਨੇ ਕੀਤੇ ਵੱਡੇ ਖੁਲਾਸੇ ਦੇਰੀ ਨਾਲ ਹੋਵੇਗਾ postmortem

29 Feb 2024 1:18 PM
Advertisement