America News: ਅਮਰੀਕਾ 'ਚ ਭਾਰਤੀ ਨੌਜਵਾਨ 'ਤੇ 2.50 ਲੱਖ ਡਾਲਰ ਦਾ ਇਨਾਮ, ਪਤਨੀ ਦਾ ਕਤਲ ਕਰ ਕੇ ਫਰਾਰ
Published : Apr 13, 2024, 3:46 pm IST
Updated : Apr 13, 2024, 3:46 pm IST
SHARE ARTICLE
Bhadreshkumar Chetanbhai Patel with WIfe
Bhadreshkumar Chetanbhai Patel with WIfe

ਕਤਲ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਜੋੜੇ ਦੇ ਵੀਜ਼ੇ ਦੀ ਮਿਆਦ ਵੀ ਖ਼ਤਮ ਹੋ ਗਈ ਸੀ

America News:  ਨਿਊਯਾਰਕ - ਯੂਨਾਈਟਿਡ ਸਟੇਟਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਹਾਲ ਹੀ ਵਿਚ ਚੋਟੀ ਦੇ 10 ਸਭ ਤੋਂ ਵੱਧ ਲੋੜੀਂਦੇ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਗੁਜਰਾਤ ਸੂਬੇ ਦੇ ਸ਼ਹਿਰ ਅਹਿਮਦਾਬਾਦ ਦੇ ਵੀਰਮਗਾਮ ਦੇ ਵਸਨੀਕ ਭਾਰਤੀ ਨਾਗਰਿਕ ਭਦਰੇਸ਼ ਕੁਮਾਰ ਪਟੇਲ ਦਾ ਨਾਮ ਵੀ ਸ਼ਾਮਲ ਹੈ।

ਅਮਰੀਕਾ ਦੀ  ਐੱਫ. ਬੀ. ਆਈ ਨੇ ਉਸ 'ਤੇ 2.50 ਲੱਖ ਡਾਲਰ ਦਾ ਇਨਾਮ ਵੀ ਰੱਖਿਆ ਹੈ। ਐੱਫ.ਬੀ.ਆਈ. ਨੇ ਐਕਸ 'ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਅਮਰੀਕਾ ਵਿਚ ਰਹਿੰਦੇ ਭਦਰੇਸ਼ ਕੁਮਾਰ ਪਟੇਲ ਨੇ 2015 ਵਿਚ ਆਪਣੀ ਪਤਨੀ ਪਲਕ ਪਟੇਲ ਦਾ ਕਤਲ ਕੀਤਾ ਸੀ ਤੇ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ। 

ਉਸ ਸਮੇਂ ਭਦਰੇਸ਼ ਕੁਮਾਰ ਪਟੇਲ 24 ਸਾਲ ਦਾ ਸੀ। ਭਦਰੇਸ਼ ਅਤੇ ਉਸ ਦੀ ਪਤਨੀ ਪਲਕ ਦੋਵੇਂ ਅਮਰੀਕਾ ਦੇ ਹੈਨੋਵਰ, ਮੈਰੀਲੈਂਡ ਸੂਬੇ ਵਿਚ ਸਥਿਤ ਇੱਕ ਡੰਕਿਨ ਡੋਨਟਸ (ਕੌਫੀ ਸ਼ਾਪ) ਵਿਚ ਇਕੱਠੇ ਕੰਮ ਕਰਦੇ ਸਨ। ਭਦਰੇਸ਼ ਨੇ ਡੰਕਿਨ ਡੋਨਟਸ ਦੀ ਰਸੋਈ ਵਿੱਚ ਹੀ ਆਪਣੀ 21 ਸਾਲਾ ਪਤਨੀ ਪਲਕ ਪਟੇਲ 'ਤੇ ਤੇਜ਼ਧਾਰ ਚਾਕੂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਘਟਨਾ ਦੇ ਸਮੇਂ ਬਹੁਤ ਸਾਰੇ ਗਾਹਕ ਮੌਜੂਦ ਸਨ।

ਕਤਲ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਜੋੜੇ ਦੇ ਵੀਜ਼ੇ ਦੀ ਮਿਆਦ ਵੀ ਖ਼ਤਮ ਹੋ ਗਈ ਸੀ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਭਦਰੇਸ਼ ਦੀ ਪਤਨੀ ਪਲਕ ਭਾਰਤ ਜਾਣਾ ਚਾਹੁੰਦੀ ਸੀ ਪਰ ਉਸ ਦੇ ਪਤੀ ਨੇ ਇਸ ਦਾ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ ਐੱਫ.ਬੀ.ਆਈ. ਭਦਰੇਸ਼ ਨੂੰ ਹਥਿਆਰਬੰਦ ਅਤੇ ਬੇਹੱਦ ਖ਼ਤਰਨਾਕ ਅਪਰਾਧੀ ਮੰਨਦੀ ਹੈ। ਇਸ ਤੋਂ ਪਹਿਲਾਂ ਵੀ 2017 ਵਿਚ ਐੱਫ.ਬੀ.ਆਈ. ਨੇ ਭਦਰੇਸ਼ ਨੂੰ ਗ੍ਰਿਫ਼ਤਾਰ ਕਰਨ ਵਿੱਚ ਮਦਦ ਕਰਨ ਲਈ 1 ਲੱਖ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ ਪਰ ਉਹ ਅਜੇ ਵੀ ਫਰਾਰ ਹੈ। 


 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement