
11 ਸਾਲ ਦੇ ਬੱਚੇ ਦੀ ਵੀ ਹੋਈ ਸੀ ਮੌਤ
ਵਸ਼ਿੰਗਟਨ - ਕੈਨੇਡੀਅਨ ਪੁਲਿਸ ਨੇ ਐਡਮਿੰਟਨ ਵਿਚ ਭਾਰਤੀ ਮੂਲ ਦੇ ਨੌਜਵਾਨ ਹਰਪ੍ਰੀਤ ਸਿੰਘ ਉੱਪਲ ਅਤੇ ਉਸ ਦੇ 11 ਸਾਲਾ ਪੁੱਤਰ ਦੀ ਗੋਲੀ ਮਾਰ ਕੇ ਹੋਈ ਮੌਤ ਵਿਚ ਸ਼ਾਮਲ ਸ਼ੱਕੀਆਂ ਦੀ ਵੀਡੀਓ ਅਤੇ ਤਸਵੀਰਾਂ ਜਾਰੀ ਕੀਤੀਆਂ ਹਨ। ਕੈਨੇਡਾ-ਅਧਾਰਤ ਸੀਟੀਵੀ ਨਿਊਜ਼ ਦੀਆਂ ਰਿਪੋਰਟਾਂ ਮੁਤਾਬਕ, ਕੈਨੇਡੀਅਨ ਪੁਲਿਸ ਨੇ ਇਸ ਕਤਲੇਆਮ ਨੂੰ 'ਭੈੜਾ' ਦੱਸਿਆ ਹੈ।
ਪੁਲਿਸ ਨੇ ਉੱਪਲ ਦੀ ਪਛਾਣ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਉੱਚ ਪੱਧਰੀ ਗਰੋਹ ਦੇ ਮੈਂਬਰ ਵਜੋਂ ਕੀਤੀ ਹੈ। ਵੈਨਕੂਵਰ ਸਨ ਦੇ ਮੁਤਾਬਕ ਉੱਪਲ ‘ਬ੍ਰਦਰਜ਼ ਕੀਪਰ’ ਗਰੋਹ ਦੇ ਸਾਥੀ ਵਜੋਂ ਕੰਮ ਕਰਦਾ ਸੀ। ਇਹ ਕਤਲ ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਦਰਮਿਆਨ ਹੋਇਆ ਹੈ। ਇਸ ਸਾਲ 19 ਜੂਨ ਨੂੰ, ਨਿੱਝਰ ਨੂੰ ਸਰੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ।
Gangwar spreads in Canada. "Brothers Keeper" gang leader Harpreet Singh Uppal and his son killed in south Edmonton; suspects and vehicle featured in police video. In Toronto, Gangster Parmvir Chahil of the "United Nations" group also reported dead. pic.twitter.com/sllEyq4S3f
— Sidhant Sibal (@sidhant) November 13, 2023
ਐਡਮਿੰਟਨ ਪੁਲਿਸ ਨੇ ਨਿਗਰਾਨੀ ਫੁਟੇਜ, ਇੱਕ ਵਾਹਨ ਅਤੇ ਦੋ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਮੁਤਾਬਕ ਇਸ ਨਾਲ 9 ਨਵੰਬਰ ਨੂੰ ਦੁਪਹਿਰ 12 ਵਜੇ ਹੋਈ ਗੋਲੀਬਾਰੀ ਦੇ ਸਬੰਧ ਵਿਚ ਮਦਦ ਮਿਲ ਸਕਦੀ ਹੈ। ਐਡਮੰਟਨ ਪੁਲਿਸ ਸਰਵਿਸ (ਈਪੀਐਸ) ਹੋਮੀਸਾਈਡ ਸੈਕਸ਼ਨ ਦੇ ਸਟਾਫ ਸਾਰਜੈਂਟ ਰੌਬ ਬਿਲਵੇ ਨੇ ਕਿਹਾ, "ਸਾਨੂੰ ਉਮੀਦ ਹੈ ਕਿ ਫੋਟੋਆਂ ਅਤੇ ਵੀਡੀਓ ਕਲਿੱਪ ਦੇ ਜਾਰੀ ਹੋਣ ਨਾਲ ਕਿਸੇ ਨੂੰ ਵਾਹਨ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਵਿਚ ਮਦਦ ਮਿਲੇਗੀ।"
ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ “ਕਈ ਵਾਰ ਮਾਮੂਲੀ ਜਾਪਦੇ ਵੇਰਵੇ ਸਾਡੀ ਜਾਂਚ ਵਿਚ ਬਹੁਤ ਮਦਦਗਾਰ ਹੋ ਸਕਦੇ ਹਨ। ਜੇਕਰ ਕਿਸੇ ਨੂੰ ਗੋਲੀਬਾਰੀ ਬਾਰੇ ਕੋਈ ਜਾਣਕਾਰੀ ਹੈ, ਤਾਂ ਕਿਰਪਾ ਕਰਕੇ ਸਾਨੂੰ ਕਾਲ ਕਰੋ।” ਵੀਡੀਓ ਵਿਚਲੇ ਦੋ ਵਿਅਕਤੀ ਉੱਪਲ ਅਤੇ ਉਸ ਦੇ 11 ਸਾਲਾ ਬੇਟੇ ਦੇ ਕਤਲ ਦੇ ਸ਼ੱਕੀ ਹਨ। ਦੋਵਾਂ ਨੂੰ 50ਵੀਂ ਸਟ੍ਰੀਟ ਅਤੇ ਐਲਰਸਲੀ ਰੋਡ 'ਤੇ ਇਕ ਸ਼ਾਪਿੰਗ ਕੰਪਲੈਕਸ ਵਿਚ ਗੋਲੀ ਮਾਰੀ ਗਈ ਸੀ।