ਇੰਡੀਅਨ ਕੌਸਲੇਟ ਜਨਰਲ ਮਿਲਾਨ ਦੇ ਉਪਰਾਲੇ ਸਦਕਾ ਮਾਪਿਆਂ ਤੱਕ ਪਹੁੰਚਿਆ ਅਪਾਹਜ ਪੰਜਾਬੀ ਨੌਜਵਾਨ ਸੁਨੀਲ
Published : Apr 14, 2025, 3:39 pm IST
Updated : Apr 14, 2025, 3:39 pm IST
SHARE ARTICLE
Disabled Punjabi youth Sunil reaches his parents thanks to the efforts of Indian Consulate General Milan
Disabled Punjabi youth Sunil reaches his parents thanks to the efforts of Indian Consulate General Milan

ਸਾਲ 2021 ਵਿੱਚ ਇਟਲੀ ਵਿੱਚ ਪੈਰਾਲਾਈਜਡ ਹੋ ਗਿਆ ਸੀ ਇਹ ਨੌਜਵਾਨ

ਮਿਲਾਨ: ਰੋਜੀ-ਰੋਟੀ ਦੀ ਭਾਲ ਵਿੱਚ ਸਾਲ 2019 ਵਿੱਚ  ਇਟਲੀ ਆਏ ਜਲੰਧਰ ਜਿਲੇ ਦੇ ਪਿੰਡ ਬੁਲੰਦਪੁਰ ਨਾਲ਼ ਸਬੰਧਿਤ ਪੰਜਾਬੀ ਨੌਜਵਾਨ ਸੁਨੀਲ ਕੁਮਾਰ ,ਜਿਸ ਨੂੂੰ ਕਿ ਅਗੱਸਤ 2021 ਵਿੱਚ ਅਚਾਨਕ ਪੈਰਾਲਈਜਡ ਹੋ ਗਿਆ ਸੀ ਅਤੇ ਪੂਰੀ ਤਰਾਂ ਅਪਾਹਜ ਅਵੱਸਥਾ ਵਿੱਚ ਇਟਲੀ ਦੇ ਵੈਰੋਨਾ ਹਸਪਤਾਲ ਵਿੱਚ ਜੇਰੇ ਇਲਾਜ ਸੀ। ਬੀਤੇ ਦਿਨ ਇੰਡੀਅਨ ਕੌਸਲੇਟ ਜਨਰਲ ਮਿਲਾਨ ਦੇ ਉਪਰਾਲੇ ਸਦਕਾ ਇੰਟਰਨੈਸ਼ਨਲ ਆਰਗਨਾਈਜੇਸ਼ਨ ਆਫ ਮਾਈਗਰੇਸ਼ਨ (ਅਈ ,ਓ ,ਐੱਮ)ਦੇ ਸਹਿਯੋਗ ਸਦਕਾ ਇਸ ਨੌਜਵਾਨ ਸੁਨੀਲ ਕੁਮਾਰ ਨੂੰ ਉਸ ਦੇ ਮਾਪਿਆਂ ਤੱਕ ਪਿੰਡ ਬੁਲੰਦਪੁਰ (ਜਲੰਧਰ) ਪਹੁੰਚਾਇਆ ਗਿਆ ਹੈ।

ਦੱਸਣਯੋਗ ਹੈ ਕਿ ਸੁਨੀਲ ਕੁਮਾਰ ਦਾ ਕੇਸ ਅਤਿ ਪੇਚੀਦਾ ਕੇਸ ਸੀ ਕਿਉਕਿ ਇਟਲੀ ਤੋਂ ਉਸ ਨੂੰ ਉਸ ਦੇ ਘਰਦਿਆਂ ਤੱਕ ਲੈ ਕੇ ਜਾਣ ਲਈ ਲਈ ਕਈ ਤਰਾਂ ਦੀਆਂ ਪ੍ਰਕ੍ਰਿਆਵਾਂ ਵਿੱਚੋਂ ਲੰਘਣ ਦੀ ਲੋੜ ਸੀ ਜਿਸ ਦੇ ਹੱਲ ਲਈ ਸੁਨੀਲ ਦੇ ਮਾਪਿਆਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ ਪੱਤਰ ਲਿਖ ਕੇ ਸੁਨੀਲ ਕੁਮਾਰ ਨੂੰ ਜਲਦ ਤੋਂ ਜਲਦ ਭਾਰਤ ਭੇਜਣ ਲਈ ਅਪੀਲ ਕੀਤੀ ਸੀ ਜਿਸ ਤੇ ਚੱਲਦਿਆਂ ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਨੇ ਵੈਰੋਨਾ ਹਸਪਤਾਲ ਦੇ ਡਾਕਟਰਾਂ ਅਤੇ ਇਸ ਕੇਸ ਵਿੱਚ ਸ਼ਾਮਿਲ ਵਕੀਲਾਂ ਨਾਲ਼ ਲਗਾਤਾਰ ਸੰਪਰਕ ਕਰਕੇ ਆਈ ਓ ਐੱਮ ਸੰਸਥਾਂ ਦੀ ਮੱਦਦ ਨਾਲ਼ ਕਈ ਪ੍ਰਕਾਰ ਦੇ ਲੋੜੀਂਦੇ ਡਾਕੂਮੈਂਟਸ ਤਿਆਰ ਕਰਕੇ ਕਾਨੂੰਨਨ ਤਰੀਕੇ ਨਾਲ ਸੁਨੀਲ ਨੂੰ ਉਸ ਦੇ ਮਾਪਿਆਂ ਤੱਕ ਪੰਜਾਬ ਭੇਜਣ ਲਈ ਰਾਹ ਪੱਧਰਾ ਕੀਤਾ।ਜਿਸ ਦੇ ਲਈ ਸੁਨੀਲ ਕੁਮਾਰ ਦੇ ਪਿਤਾ ਸ਼੍ਰੀ;ਬਲਵਿੰਦਰ ਲਾਲ ਅਤੇ ਮਾਤਾ ਨੀਲਮ ਕੁਮਾਰੀ ਨੇ ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਦੇ ਇਸ ਵਡਮੁੱਲੇ ਉਪਰਾਲੇ ਦੇ ਲਈ ਭਾਰਤ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement