ਲੰਡਨ ਫ਼ਿਲਮ ਫੈਸਟੀਵਲ ਲਈ ਚੁਣੀ ਗਈ ਪੰਜਾਬ ਦੀ ਅਸਲ ਘਟਨਾ 'ਤੇ ਆਧਾਰਿਤ 'Dear Jassi' ਫ਼ਿਲਮ 
Published : Sep 14, 2023, 1:34 pm IST
Updated : Sep 14, 2023, 2:17 pm IST
SHARE ARTICLE
Jassi Sidhu
Jassi Sidhu

ਅਣਖ ਖਾਤਰ ਕੈਨੇਡਾ 'ਚ ਜੰਮੀ ਜਸਵਿੰਦਰ ਉਰਫ਼ ਜੱਸੀ ਦਾ ਸੁਪਾਰੀ ਦੇ ਕੇ ਕਰਵਾਇਆ ਗਿਆ ਸੀ ਕਤਲ

 

ਲੰਡਨ - ਪੰਜਾਬ ਵਿਚ ‘ਆਨਰ ਕਿਲਿੰਗ’ ਦੀ ਅਸਲ ਘਟਨਾ ‘ਤੇ ਆਧਾਰਿਤ ਫ਼ਿਲਮ ‘ਡੀਅਰ ਜੱਸੀ’ ਨੂੰ ਇਸ ਸਾਲ ਲੰਡਨ ਵਿਚ ਹੋਣ ਵਾਲੇ ਫਿਲਮ ਫੈਸਟੀਵਲ ਦੀ ਅਧਿਕਾਰਤ ਮੁਕਾਬਲੇ ਦੀ ਸ਼੍ਰੇਣੀ ਵਿਚ ਚੁਣਿਆ ਗਿਆ ਹੈ। ਇਹ ਫ਼ਿਲਮ ਫੈਸਟੀਵਲ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਿਹਾ ਹੈ। ਇਸ ਹਫ਼ਤੇ ਇਸ ਨੂੰ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਪ੍ਰਦਰਸ਼ਿਤ ਕੀਤਾ ਗਿਆ ਸੀ। ਭਾਰਤੀ ਮੂਲ ਦੇ ਫ਼ਿਲਮ ਨਿਰਮਾਤਾ ਤਰਸੇਮ ਸਿੰਘ ਢੰਧਵਾਰ ਦੁਆਰਾ ਨਿਰਦੇਸ਼ਿਤ, ਇਹ ਫ਼ਿਲਮ ਨਿਰਮਾਤਾ ਸੰਜੇ ਗਰੋਵਰ ਦੀ ਵੀ ਪਹਿਲੀ ਫ਼ਿਲਮ ਹੈ। ਸੰਜੇ ਬਾਲੀਵੁੱਡ ਅਦਾਕਾਰ ਗੁਲਸ਼ਨ ਗਰੋਵਰ ਦੇ ਬੇਟੇ ਹਨ।  

ਗੁਲਸ਼ਨ ਗਰੋਵਰ ਨੇ ਟੋਰਾਂਟੋ ਤੋਂ ਇੱਕ ਸੰਦੇਸ਼ ਵਿਚ ਕਿਹਾ ਕਿ "ਇਹ ਇੱਕ ਦਿਲ ਨੂੰ ਛੂਹ ਲੈਣ ਵਾਲੀ ਪ੍ਰੇਮ ਕਹਾਣੀ ਹੈ ਅਤੇ ਮੇਰੇ ਦੋਸਤ, ਨਿਰਦੇਸ਼ਕ ਤਰਸੇਮ ਨੇ ਇੱਕ ਸ਼ਾਨਦਾਰ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਸੰਨ 2000 ’ਚ ਅਣਖ ਦੀ ਖਾਤਰ ਕੈਨੇਡਾ 'ਚ ਜੰਮੀ ਜਸਵਿੰਦਰ ਸਿੱਧੂ ਉਰਫ ਜੱਸੀ ਦਾ ਕਤਲ ਕਰਵਾ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਆਪਣੇ ਪਰਿਵਾਰ ਦੀ ਮਰਜ਼ੀ ਖ਼ਿਲਾਫ ਸੁਖਵਿੰਦਰ ਸਿੰਘ ਸਿੱਧੂ ਉਰਫ ਮਿੱਠੂ ਨਾਲ ਵਿਆਹ ਕਰਵਾ ਲਿਆ ਸੀ। ਜੱਸੀ ਦੀ ਮਾਂ ਮਲਕੀਅਤ ਕੌਰ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ 'ਤੇ ਕਤਲ ਦੇ ਦੋਸ਼ ਲੱਗੇ ਅਤੇ ਉਹ ਕੈਨੇਡੀਅਨ ਨਾਗਰਿਕ ਹੋਣ ਕਾਰਨ 19 ਸਾਲ ਬਚੇ ਰਹੇ। 

ਪਰ ਅਦਾਲਤੀ ਹੁਕਮਾਂ ਤੋਂ ਬਾਅਦ ਹੁਣ ਉਨ੍ਹਾਂ ਨੂੰ ਭਾਰਤ ਲਿਆਂਦਾ ਗਿਆ। 1996 ’ਚ ਕੈਨੇਡਾ ਦੀ ਜੰਮਪਲ ਜੱਸੀ ਦੀ ਪੰਜਾਬ ਫੇਰੀ ਦੌਰਾਨ ਆਟੋ ਡਰਾਈਵਰ ਮਿੱਠੂ ਨਾਲ ਮੁਲਾਕਾਤ ਹੋਈ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਪਿਆਰ ਹੋ ਗਿਆ। 1999 ’ਚ ਜੱਸੀ ਫੇਰ ਕੈਨੇਡਾ ਤੋਂ ਭਾਰਤ ਆਈ ਅਤੇ ਉਸ ਨੇ ਮਿੱਠੂ ਨਾਲ ਵਿਆਹ ਕਰਵਾ ਲਿਆ ਪਰ ਇਹ ਰਿਸ਼ਤਾ ਜੱਸੀ ਦੇ ਪਰਿਵਾਰ ਨੂੰ ਹਜ਼ਮ ਨਹੀਂ ਸੀ ਹੋ ਰਿਹੈ।

ਕੈਨੇਡਾ ਬੈਠੇ ਜੱਸੀ ਦੀ ਮਾਂ ਅਤੇ ਮਾਮੇ ਨੇ ਸੁਪਾਰੀ ਦੇ ਕੇ ਮਿੱਠੂ ਸਿੱਧੂ ਨੂੰ ਖ਼ਤਮ ਕਰਨ ਦੀ ਸਾਜਿਸ਼ ਘੜੀ। ਸੰਨ 2000 ’ਚ ਜੱਸੀ ਅਤੇ ਮਿੱਠੂ ’ਤੇ ਹਮਲਾ ਹੋਇਆ, ਜਿਸ ਦੌਰਾਨ ਜੱਸੀ ਦੀ ਮੌਤ ਹੋ ਗਈ ਜਦਕਿ ਮਿੱਠੂ ਬਚ ਗਿਆ। ਪੰਜਾਬ ਪੁਲਿਸ ਨੇ ਇਸ ਨੂੰ ਆਨਰ ਕਿਲਿੰਗ ਕਰਾਰ ਦਿੱਤਾ ਸੀ ਅਤੇ ਇਸ ਦੇ ਸਬੂਤ ਵੀ ਪੁਲਿਸ ਨੂੰ ਮਿਲੇ ਸੀ। 2002 ’ਚ ਪੁਲਿਸ ਨੇ ਕੈਨੇਡਾ ਸਰਕਾਰ ਤੋਂ ਦੋਵੇਂ ਮੁਲਜ਼ਮਾਂ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਜਿਸ ਨੂੰ ਸਫਲਤਾ ਨਹੀਂ ਮਿਲੀ। 2017 ’ਚ ਕੈਨੇਡਾ ਦੀ ਅਦਾਲਤ ਨੇ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਹਵਾਲੇ ਕਰਨ ਦਾ ਹੁਕਮ ਸੁਣਾ ਦਿੱਤਾ ਜਿਸ ਦੀ ਮੁਲਜ਼ਮਾਂ ਦੇ ਵਕੀਲ ਵੱਲੋਂ ਜੁਡੀਸ਼ੀਅਲ ਰਿਵੀਊ ਦੀ ਮੰਗ ਕੀਤੀ ਜਿਸਨੂੰ 2018 ’ਚ ਰੱਦ ਕਰ ਦਿੱਤਾ ਗਿਆ। 

  


    

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement