
List of illegal immigration deported by USA: ਸਭ ਤੋਂ ਵੱਧ ਗੁਰਦਾਸਪੁਰ ਦੇ 11 ਪੰਜਾਬੀ ਸ਼ਾਮਲ
List of illegal immigration deported by USA News in punjabi: ਅਮਰੀਕਾ 2 ਹੋਰ ਜਹਾਜ਼ਾਂ 'ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਆਏ ਭਾਰਤੀਆਂ ਨੂੰ ਵਾਪਸ ਭਾਰਤ ਭੇਜ ਰਿਹਾ ਹੈ। ਇਨ੍ਹਾਂ 'ਚੋਂ ਇਕ ਜਹਾਜ਼ ਅੱਜ ਰਾਤ 10.15 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇਗਾ, ਜਦਕਿ ਦੂਜਾ ਜਹਾਜ਼ 16 ਫ਼ਰਵਰੀ ਨੂੰ ਇਥੇ ਉਤਰੇਗਾ। ਹਾਲਾਂਕਿ ਅੰਮ੍ਰਿਤਸਰ ਹਵਾਈ ਅੱਡੇ ਦੇ ਅਧਿਕਾਰੀਆਂ ਜਾਂ ਕਿਸੇ ਕੇਂਦਰ ਸਰਕਾਰ ਦੀ ਏਜੰਸੀ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਪਿਛਲੀ ਫ਼ਲਾਈਟ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸਾਹਮਣੇ ਆਈਆਂ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਅੱਜ ਜਹਾਜ਼ 'ਚ 119 ਲੋਕਾਂ ਨੂੰ ਲਿਆਂਦਾ ਜਾਵੇਗਾ। ਇਨ੍ਹਾਂ ਵਿੱਚ ਪੰਜਾਬ ਦੇ 67 ਅਤੇ ਹਰਿਆਣਾ ਦੇ 33 ਲੋਕ ਸ਼ਾਮਲ ਹਨ। ਜਦੋਂ ਕਿ ਦੂਜੇ ਜਹਾਜ਼ ਵਿੱਚ 157 ਭਾਰਤੀਆਂ ਨੂੰ ਲਿਆਂਦਾ ਜਾਵੇਗਾ।
ਅੱਜ ਅੰਮ੍ਰਿਤਸਰ ਪਹੁੰਚਣਗੇ ਅਮਰੀਕਾ ਤੋਂ ਕੱਢੇ 119 ਹੋਰ ਭਾਰਤੀ
ਕਿਹੜੇ ਸੂਬੇ ਦੇ ਕਿੰਨੇ ਪ੍ਰਵਾਸੀ ?
1. ਪੰਜਾਬ 67
2. ਹਰਿਆਣਾ 33
3.ਗੁਜਰਾਤ 08
4. ਉੱਤਰ ਪ੍ਰਦੇਸ਼ 03
5. ਗੋਆ 02
6. ਰਾਜਸਥਾਨ 02
7. ਮਹਾਰਾਸ਼ਟਰ 02
8. ਹਿਮਾਚਲ ਪ੍ਰਦੇਸ਼ 01
9. ਜੰਮ-ਕਸ਼ਮੀਰ 01
ਦੂਜੀ ਉਡਾਣ 'ਚ ਕਿਹੜੇ ਜ਼ਿਲ੍ਹੇ ਦੇ ਕਿੰਨੇ ਪੰਜਾਬੀ
ਗੁਰਦਾਸਪੁਰ 11
ਹੁਸ਼ਿਆਰਪੁਰ 10
ਕਪੂਰਥਲਾ 10
ਪਟਿਆਲਾ 7
ਅੰਮ੍ਰਿਤਸਰ 6
ਜਲੰਧਰ 5
ਫ਼ਿਰੋਜ਼ਪੁਰ 4
ਮੋਹਾਲੀ 3
ਸੰਗਰੂਰ 3
ਤਰਨਤਾਰਨ 3
ਫ਼ਰੀਦਕੋਟ 1
ਫ਼ਤਿਹਗੜ੍ਹ ਸਾਹਿਬ 1
ਲੁਧਿਆਣਾ 1
ਮੋਗਾ 1
ਰੋਪੜ 1
ਇਸ ਤੋਂ ਪਹਿਲਾਂ 5 ਫ਼ਰਵਰੀ ਨੂੰ ਅਮਰੀਕੀ ਹਵਾਈ ਸੈਨਾ ਦੇ ਜਹਾਜ਼ ਗਲੋਬਮਾਸਟਰ ਰਾਹੀਂ 104 ਭਾਰਤੀਆਂ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਸੀ। ਇਨ੍ਹਾਂ ਲੋਕਾਂ ਨੂੰ ਹੱਥਾਂ ਵਿੱਚ ਹਥਕੜੀਆਂ ਅਤੇ ਲੱਤਾਂ ਵਿੱਚ ਬੇੜੀਆਂ ਬੰਨ੍ਹ ਕੇ ਲਿਆਂਦਾ ਗਿਆ ਸੀ। ਇਸ ਵਾਰ ਭਾਰਤੀਆਂ ਨੂੰ ਕਿਵੇਂ ਡਿਪੋਰਟ ਕੀਤਾ ਜਾਵੇਗਾ, ਕੀ ਉਨ੍ਹਾਂ ਨੂੰ ਹੱਥਕੜੀਆਂ ਅਤੇ ਸੰਗਲ ਪਾ ਕੇ ਵਾਪਸ ਭੇਜਿਆ ਜਾਵੇਗਾ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।