
ਦੋ ਜ਼ਖਮੀ ਅਜੇ ਵੀ ਹਸਪਤਾਲ 'ਚ ਜ਼ੇਰੇ ਇਲਾਜ ਹਨ, ਜਦਕਿ ਇਕ ਵਿਦਿਆਰਥੀ ਇਸ ਹਾਦਸੇ 'ਚ ਵਾਲ-ਵਾਲ ਬਚ ਗਿਆ।
ਟੋਰਾਂਟੋ: ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਇੱਕ ਭਿਆਨਕ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਦੋ ਭਾਰਤੀ ਵਿਦਿਆਰਥੀ ਖ਼ਤਰੇ ਤੋਂ ਬਾਹਰ ਹਨ। ਇਹ ਜਾਣਕਾਰੀ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਨੇ ਦਿੱਤੀ। ਇਹ ਹਾਦਸਾ ਦੱਖਣੀ ਓਨਟਾਰੀਓ ਦੇ ਕੁਇੰਟ ਵੈਸਟ ਵਿੱਚ ਹਾਈਵੇਅ 401 'ਤੇ 12 ਮਾਰਚ ਨੂੰ ਇੱਕ ਯਾਤਰੀ ਵੈਨ ਅਤੇ ਇੱਕ ਟਰੈਕਟਰ-ਟ੍ਰੇਲਰ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ।
Canada road accident: 2 Indian students out of danger
ਇਸ ਹਾਦਸੇ ਵਿੱਚ ਪੰਜ ਭਾਰਤੀ ਵਿਦਿਆਰਥੀਆਂ ਦੀ ਮੌਤ ਵੀ ਹੋ ਗਈ ਸੀ। ਜ਼ਖਮੀਆਂ ਦੀ ਹਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਕੈਨੇਡਾ 'ਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਦੱਸਿਆ ਕਿ ਦੋ ਜ਼ਖਮੀ ਅਜੇ ਵੀ ਹਸਪਤਾਲ 'ਚ ਜ਼ੇਰੇ ਇਲਾਜ ਹਨ, ਜਦਕਿ ਇਕ ਵਿਦਿਆਰਥੀ ਇਸ ਹਾਦਸੇ 'ਚ ਵਾਲ-ਵਾਲ ਬਚ ਗਿਆ।
accident
ਬਿਸਾਰੀਆ ਨੇ ਟਵੀਟ ਕੀਤਾ ਕਿ "ਸ਼ਨੀਵਾਰ ਨੂੰ ਟੋਰਾਂਟੋ ਵਿੱਚ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਦੋ ਭਾਰਤੀ ਵਿਦਿਆਰਥੀ, ਜਿਸ ਵਿਚ ਪੰਜ ਭਾਰਤੀ ਮਾਰੇ ਗਏ ਸਨ ਉਸ ਵਿਚ ਜਖ਼ਮੀ ਹੋਏ ਦੋ ਭਾਰਤੀ ਵਿਦਿਆਰਥੀ ਅਜੇ ਵੀ ਹਸਪਤਾਲ ਵਿਚ ਹਨ। ਉਸ ਵੈਨ ਵਿਚ ਇੱਕ ਹੋਰ ਵਿਦਿਆਰਥੀ ਸੁਰੱਖਿਅਤ ਬਚ ਗਿਆ ਸੀ। ਵੈਨ ਵਿਚ ਕੁੱਲ 8 ਵਿਦਿਆਰਥੀ ਸਵਾਰ ਸਨ।
Tragic accident
ਟੋਰਾਂਟੋ ਵਿਚ ਭਾਰਤੀ ਟੀਮ ਸਹਾਇਤਾ ਪ੍ਰਦਾਨ ਕਰਨ ਲਈ ਦੋਸਤਾਂ ਅਤੇ ਪਰਿਵਾਰ ਦੇ ਸੰਪਰਕ ਵਿਚ ਹੈ। ਇਸ ਹਾਦਸੇ ਵਿਚ ਹਰਪ੍ਰੀਤ ਸਿੰਘ (24), ਜਸਪਿੰਦਰ ਸਿੰਘ (21), ਕਰਨਪਾਲ ਸਿੰਘ (21), ਮੋਹਿਤ ਚੌਹਾਨ (23) ਅਤੇ ਪਵਨ ਕੁਮਾਰ (23) ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਕ ਰਿਪੋਰਟ ਮੁਤਾਬਕ ਇਹ ਸਾਰੇ ਵਿਦਿਆਰਥੀ ਮਾਂਟਰੀਅਲ ਜਾਂ ਗ੍ਰੇਟਰ ਟੋਰਾਂਟੋ 'ਚ ਪੜ੍ਹਦੇ ਸਨ।