2019 US Murder Case: ਅਮਰੀਕਾ ਵਿਚ ਪੰਜਾਬੀ ਨੂੰ ਮੌਤ ਦੀ ਸਜ਼ਾ, 4 ਪਰਿਵਾਰਕ ਮੈਂਬਰਾਂ ਦਾ ਕੀਤਾ ਸੀ ਕਤਲ 
Published : May 17, 2024, 10:20 am IST
Updated : May 17, 2024, 10:20 am IST
SHARE ARTICLE
Gurpreet Singh
Gurpreet Singh

2019 ਵਿਚ ਪਰਿਵਾਰ ਦੇ 4 ਮੈਂਬਰਾਂ ਦਾ ਕੀਤਾ ਸੀ ਕਤਲ

2019 US Murder Case: ਨਿਊਯਾਰਕ - ਅਮਰੀਕਾ ਦੇ ਓਹੀਓ ਸੂਬੇ ਵਿਚ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਇੱਕ ਤਿੰਨ ਜੱਜਾਂ ਦੇ ਪੈਨਲ ਨੇ ਸਾਲ 2019 ਵਿਚ ਆਪਣੀ ਪਤਨੀ ਅਤੇ ਤਿੰਨ ਸਹੁਰਾ ਪਰਿਵਾਰ ਦੇ ਮੈਂਬਰਾਂ ਦਾ ਕਤਲ ਕਰ ਦਿੱਤਾ ਸੀ ਜਿਸ ਤਹਿਤ ਉਸ 'ਤੇ ਮੁਕੱਦਮਾ ਚੱਲ ਰਿਹਾ ਸੀ। ਜਿਸ ਤਹਿਤ ਗੁਰਪ੍ਰੀਤ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਬੀਤੇਂ ਦਿਨ ਮੰਗਲਵਾਰ ਨੂੰ ਬਟਲਰ ਕਾਉਂਟੀ ਕਾਮਨ ਪਲੀਜ਼ ਕੋਰਟ ਦੇ ਜੱਜਾਂ ਨੇ ਦੋ ਘੰਟੇ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ (41) ਨੂੰ ਮੌਤ ਦੀ ਸਜ਼ਾ ਸੁਣਾਈ।

ਉਨ੍ਹਾਂ ਨੇ ਕਥਿਤ ਤੌਰ ‘ਤੇ ਗੁਰਪ੍ਰੀਤ ਸਿੰਘ ਨੂੰ ਉਸ ਦੀ ਪਤਨੀ ਸ਼ਲਿੰਦਰਜੀਤ ਕੌਰ (39) ਅਤੇ ਤਿੰਨ ਸਹੁਰਾ ਪਰਿਵਾਰ ਦੇ ਮੈਂਬਰਾਂ ਦੇ ਗੰਭੀਰ ਕਤਲ ਦੇ ਚਾਰ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਵੱਲੋਂ ਪਰਿਵਾਰ ਦੇ ਮਾਰੇ ਗਏ ਮੈਂਬਰਾਂ ਵਿਚ ਉਸ ਨੇ ਆਪਣੀ ਪਤਨੀ ਸ਼ਲਿੰਦਰਜੀਤ ਕੌਰ ਅਤੇ ਉਸ ਦੇ 62 ਸਾਲਾ ਪਿਤਾ ਹਕੀਕਤ ਸਿੰਘ, 59 ਸਾਲਾ ਮਾਂ ਪਰਮਜੀਤ ਕੌਰ ਅਤੇ 58 ਸਾਲਾ ਮਾਸੀ ਅਮਰਜੀਤ ਕੌਰ ਸ਼ਾਮਲ ਸਨ। ਹੈਮਿਲਟਨ ਕਾਉਂਟੀ ਦੇ ਚੀਫ਼ ਡਿਪਟੀ ਕੋਰੋਨਰ ਡਾ. ਕੈਰਨ ਲੂਮਨ ਨੇ ਦੱਸਿਆ, ਉਨ੍ਹਾਂ ਦੀ ਹੱਤਿਆ 28 ਅਪ੍ਰੈਲ, 2019 ਨੂੰ ਕੀਤੀ ਗਈ ਸੀ।

ਦੂਜੇ ਪਾਸੇ ਚਾਰ ਕਤਲਾਂ ਦੇ ਮਕਸਦ ਬਾਰੇ ਸਰਕਾਰੀ ਵਕੀਲਾਂ ਨੇ ਕਿਹਾ ਕਿਸੇ ਗੈਰ ਔਰਤ ਨਾਲ ਸਬੰਧ ਅਤੇ ਪਤਨੀ ਨਾਲ ਰਿਸ਼ਤੇ ਵਿਚ ਵਿਗਾੜ ਇਹ ਦਿਲ ਦਹਿਲਾਉਣ ਵਾਲੀ ਵਾਰਦਾਤ ਦਾ ਕਾਰਨ ਸੀ। ੳਹਾਇੳ ਰਾਜ ਦੀ ਬਟਲਰ ਕਾਉਂਟੀ ਦੇ ਜੱਜ ਕੀਥ ਸਪੈਥ, ਗ੍ਰੈਗੇਰੀ ਹਾਵਰਡ, ਗ੍ਰੈਗ .ਐਸ.ਸਟੀਫਨਜ਼, ਦੇ 3 ਮੈਂਬਰੀ ਪੈਨਲ ਨੇ ਮੰਗਲਵਾਰ 14 ਮਈ ਨੂੰ ਨੂੰ ਹੈਮਿਲਟਨ ਵਿਚ ਬਟਲਰ ਕਾਉਟੀ ਕਾਮਨ ਪਲੀਜ ਕੋਰਟ ਵਿਚ ਗੁਰਪ੍ਰੀਤ ਸਿੰਘ ਨੂੰ ਮੌਤ ਦੀ ਸ਼ਜਾ ਸੁਣਾਈ ਜਿਸ ਵੱਲੋਂ 2019 ਵਿਚ ਆਪਣੇ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ ਕਰਨ ਲਈ ਸਾਰੇ ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ ਸੀ। ਗੁਰਪ੍ਰੀਤ ਸਿੰਘ ਤਿੰਨ ਬੱਚਿਆਂ ਦਾ ਪਿਤਾ ਹੈ। ਪੇਸ਼ੇ ਵਜੋਂ ਉਹ ਇੱਕ ਡਰਾਈਵਰ ਹੈ।  

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement