ਮਾਪਿਆਂ ਦਾ ਰੋ-ਰੋ ਬੁਰਾ ਹਾਲ
ਸਰੀ: ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਫਰੇਜ਼ਰ ਨਦੀ ਵਿਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰਵੀ ਮਾਨ (26 ਸਾਲਾ) ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ 8 ਅਗਸਤ ਦੀ ਸਵੇਰ ਨੂੰ ਫਰੇਜ਼ਰ ਨਦੀ ਵਿੱਚ ਡੁੱਬਿਆ ਸੀ ਤੇ ਉਸ ਦੀ ਲਾਸ਼ ਸ਼ਨੀਵਾਰ ਦੁਪਹਿਰ, ਮਿਤੀ 13 ਅਗਸਤ ਨੂੰ ਬਰਾਮਦ ਕੀਤੀ ਗਈ। ਪਰਿਵਾਰ ਨੇ ਰਵੀ ਮਾਨ ਦੇ ਲਾਪਤਾ ਹੋਣ ਦੇ ਬਾਰੇ ਉਸ ਦੀ ਪਹਿਚਾਣ ਬਾਰੇ ਪੁਲਿਸ ਨੂੰ ਰਿਪੋਰਟ ਵੀ ਦਰਜ ਕਰਵਾਈ ਸੀ।
ਮ੍ਰਿਤਕ ਦੇ ਪਰਿਵਾਰਿਕ ਮੈਂਬਰ ਪੁਨੀਤ ਮਾਨ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਸੀ ਕਿ 26 ਸਾਲਾ ਨੌਜਵਾਨ, ਜਿਸ ਦਾ ਨਾਂ ਰਵੀ ਮਾਨ ਹੈ ਜੋ 8 ਅਗਸਤ ਨੂੰ ਸਵੇਰੇ 10:00 ਵਜੇ ਦੇ ਕਰੀਬ ਮਿਸ਼ਨ ਪੁਲ ਦੇ ਹੇਠਾਂ ਪਾਣੀ ਵਿਚ ਡੁੱਬ ਗਿਆ ਸੀ। ਖੋਜ ਅਤੇ ਬਚਾਅ ਦੀਆਂ ਟੀਮਾਂ ਨੇ ਉਸ ਦਿਨ 6 ਘੰਟੇ ਤੱਕ ਉਸ ਦੀ ਭਾਲ ਕੀਤੀ ਸੀ ਪਰ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ। ਬੀਤੇ ਦਿਨੀ ਉਸ ਦੀ ਲਾਸ਼ ਬਰਾਮਦ ਹੋਈ।