Sultanpur Lodhi News: 40 ਲੱਖ ਰੁਪਏ ਲਗਾ ਕੇ ਅਮਰੀਕਾ ਗਏ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਡੰਕੀ ਲਗਾ ਕੇ ਗਿਆ ਸੀ ਵਿਦੇਸ਼
Published : Apr 18, 2025, 12:52 pm IST
Updated : Apr 18, 2025, 12:52 pm IST
SHARE ARTICLE
punjabi death in America Sultanpur Lodhi News in punjabi
punjabi death in America Sultanpur Lodhi News in punjabi

Sultanpur Lodhi News: ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਿਤ ਸੀ ਨੌਜਵਾਨ, ਪੀੜਤ ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਲਗਾਈ ਗੁਹਾਰ

ਦੋ ਸਾਲ ਪਹਿਲਾਂ ਡੰਕੀ ਰਾਹੀਂ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਵਿਨੋਦ ਸਿੰਘ ਵਜੋਂ ਹੋਈ ਹੈ, ਜੋ ਕਿ ਸੁਲਤਾਨਪੁਰ ਲੋਧੀ ਦੇ ਪਿੰਡ ਭੈਣੀ ਹੁਸੇ ਖਾਂ ਨਾਲ ਸੰਬੰਧਿਤ ਸੀ।

ਮਿਲੀ ਜਾਣਕਾਰੀ ਅਨੁਸਾਰ ਵਿਨੋਦ ਸਿੰਘ ਕਰੀਬ ਦੋ ਸਾਲ ਪਹਿਲਾਂ ਡੰਕੀ ਰਾਹੀਂ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਅਤੇ ਚੰਗੀ ਰੋਜ਼ੀ ਰੋਟੀ ਦੀ ਭਾਲ ਵਾਸਤੇ ਅਮਰੀਕਾ ਗਿਆ ਸੀ ਪਰ ਕੈਂਸਰ ਨਾਮ ਦੀ ਨਾ ਮੁਰਾਦ ਬਿਮਾਰੀ ਨੇ ਉਸ ਨੂੰ ਅਮਰੀਕਾ ਪਹੁੰਚਦਿਆਂ ਹੀ ਆਪਣੀ ਗ੍ਰਿਫਤ ਵਿੱਚ ਲੈ ਲਿਆ। ਜਿਸ ਕਾਰਨ ਉਹ ਉੱਥੇ ਲੰਮਾ ਸਮਾਂ ਬਿਮਾਰ ਰਹਿਣ ਮਗਰੋਂ ਦਮ ਤੋੜ ਗਿਆ।

ਮ੍ਰਿਤਕ ਨੌਜਵਾਨ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨਾਂ ਨੇ ਅੱਖਾਂ ਵਿੱਚ ਕਈ ਸਪਨੇ ਸਜਾ ਕੇ ਆਪਣੇ ਪੁੱਤਰ ਵਿਨੋਦ ਸਿੰਘ ਨੂੰ 40 ਲੱਖ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਇੰਨਾ ਵੱਡਾ ਦੁੱਖਾਂ ਦਾ ਪਹਾੜ ਟੁੱਟ ਪਵੇਗਾ।

ਵਿਨੋਦ ਦੇ ਪਿਤਾ ਨੇ ਦੱਸਿਆ ਕਿ ਸੱਤ ਮਹੀਨੇ ਜੰਗਲਾਂ ਵਿਚ ਰਹਿਣ ਤੋਂ ਬਾਅਦ ਵਿਨੋਦ ਅਮਰੀਕਾ ਪਹੁੰਚਿਆ ਸੀ ਅਤੇ ਅਮਰੀਕਾ ਪਹੁੰਚਦੇ ਹੀ ਇੱਕ ਮਹੀਨੇ ਬਾਅਦ ਉਸ ਨੂੰ ਕੈਂਸਰ ਵਰਗੀ ਬਿਮਾਰੀ ਹੋ ਜਾਂਦੀ ਹੈ। ਲੰਮਾ ਸਮਾਂ ਵਿਨੋਦ ਦਾ ਇਲਾਜ ਉਸ ਦੇ ਦੋਸਤਾਂ ਵੱਲੋਂ ਇੱਕ ਦੂਸਰੇ ਦੀ ਮਦਦ  ਨਾਲ ਕਰਵਾਇਆ ਜਾ ਰਿਹਾ ਸੀ ਪਰ ਅਖ਼ੀਰ ਇਸ ਬਿਮਾਰੀ ਦੇ ਨਾਲ ਲੜਦੇ ਲੜਦੇ ਵਿਨੋਦ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement