ਭਾਰਤੀ ਮੂਲ ਦਾ 'ਜੱਜ' ਦੇਵੇਗਾ ਕੈਨੇਡਾ ਦੀ ਸੁਪਰੀਮ ਕੋਰਟ 'ਚ ਸੇਵਾਵਾਂ, ਟਰੂਡੋ ਨੇ ਵੀ ਜਤਾਈ ਖ਼ੁਸ਼ੀ
Published : Jun 18, 2021, 2:00 pm IST
Updated : Jun 18, 2021, 3:06 pm IST
SHARE ARTICLE
judge Mahmud Jamal
judge Mahmud Jamal

ਸਟਿਸ ਜਮਾਲ ਦਾ ਜਨਮ 1967 ਵਿਚ ਨੈਰੋਬੀ ਵਿਚ ਹੋਇਆ ਸੀ ਜਿੱਥੇ ਉਹਨਾਂ ਦਾ ਪਰਿਵਾਰ ਇੱਕ ਪੀੜ੍ਹੀ ਪਹਿਲਾਂ ਭਾਰਤ ਤੋਂ ਆਇਆ ਸੀ

ਟੋਰਾਂਟੋ : ਭਾਰਤੀ ਮੂਲ ਦੇ ਜਸਟਿਸ ਮਹਿਮੂਦ ਜਮਾਲ ਕੈਨੇਡਾ ਦੀ ਸੁਪਰੀਮ ਕੋਰਟ ਵਿਚ ਨਾਮਜ਼ਦ ਹੋਣ ਵਾਲੇ ਪਹਿਲੇ ਗੈਰ-ਗੋਰੇ ਵਿਅਕਤੀ ਬਣ ਗਏ ਹਨ। ਉਹਨਾਂ ਨੂੰ ਓਂਟਾਰੀਓ ਦੀ ਅਪੀਲ ਕੋਰਟ ਨੇ ਤਰੱਕੀ ਦਿੱਤੀ ਹੈ, ਜਿੱਥੇ ਉਹਨਾਂ ਨੇ ਸਾਲ 2019 ਤੋਂ ਸੇਵਾ ਨਿਭਾਈ ਹੈ। ਜਸਟਿਸ ਜਮਾਲ ਦਾ ਜਨਮ 1967 ਵਿਚ ਨੈਰੋਬੀ ਵਿਚ ਹੋਇਆ ਸੀ ਜਿੱਥੇ ਉਹਨਾਂ ਦਾ ਪਰਿਵਾਰ ਇੱਕ ਪੀੜ੍ਹੀ ਪਹਿਲਾਂ ਭਾਰਤ ਤੋਂ ਆਇਆ ਸੀ। ਬਾਅਦ ਵਿਚ ਇਹ ਪਰਿਵਾਰ 1969 ਵਿਚ ਯੂਕੇ ਚਲਾ ਗਿਆ। ਉਹ ਆਪਣੇ ਪਰਿਵਾਰ ਨਾਲ 1981 ਵਿਚ ਕੈਨੇਡਾ ਆਏ।

 

 

ਇੱਥੇ ਉਹਨਾਂ ਨੇ ਮੈਕਗਿੱਲ ਯੂਨੀਵਰਸਿਟੀ ਅਤੇ ਫਿਰ ਯੇਲ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਪਹਿਲਾਂ ਆਪਣੀ ਡਿਗਰੀ ਲਈ ਟੋਰਾਂਟੋ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ। ਜਸਟਿਸ ਜਮਾਲ ਨੂੰ ਇਹ ਅਹੁਦਾ ਮਿਲਣ 'ਤੇ ਜਸਟਿਸ ਟਰੂਡੋ ਨੇ ਵੀ ਟਵੀਟ ਕੀਤਾ ਹੈ ਅਤੇ ਖੁਸ਼ੀ ਜਤਾਈ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਜਸਟਿਸ ਜਮਾਲ ਨੂੰ ਨਾਮਜ਼ਦ ਕਰਦਿਆਂ ਲਿਖਿਆ,"ਮੈਂ ਜਸਟਿਸ ਮਹਿਮੂਦ ਜਮਾਲ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਵਿਚ ਨਾਮਜ਼ਦ ਕਰਨ ਦੀ ਘੋਸ਼ਣਾ ਕਰ ਕੇ ਖੁਸ਼ ਹਾਂ। ਦੁਨੀਆ ਭਰ ਵਿਚ ਸਨਮਾਨਿਤ ਕੈਨੇਡਾ ਦੀ ਸੁਪਰੀਮ ਕੋਰਟ ਆਪਣੀ ਤਾਕਤ, ਸੁਤੰਤਰਤਾ ਅਤੇ ਨਿਆਂਇਕ ਉੱਤਮਤਾ ਲਈ ਜਾਣੀ ਜਾਂਦੀ ਹੈ।" 

canada Supreme Court Canada Supreme Court

ਟਰੂਡੋ ਨੇ ਅਗੇ ਕਿਹਾ,"ਜਸਟਿਸ ਜਮਾਲ ਆਪਣੇ ਵਿਲੱਖਣ ਕਾਨੂੰਨੀ ਤੇ ਅਕਾਦਮਿਕ ਤਜਰਬੇ ਅਤੇ ਦੂਜਿਆਂ ਦੀ ਸੇਵਾ ਕਰਨ ਦੇ ਸਮਰਪਣ ਨਾਲ, ਸਾਡੀ ਦੇਸ਼ ਦੀ ਸਰਵਉੱਚ ਅਦਾਲਤ ਲਈ ਇਕ ਮਹੱਤਵਪੂਰਣ ਉਦਾਹਰਨ ਸਾਬਤ ਹੋਣਗੇ।" ਅੰਗ੍ਰੇਜ਼ੀ ਅਤੇ ਫ੍ਰੈਂਚ ਬੋਲਣ ਵਾਲੇ ਜਸਟਿਸ ਜਮਾਲ ਸੁਪਰੀਮ ਕੋਰਟ ਵਿਚ ਸਿਵਲ, ਸੰਵਿਧਾਨਕ, ਅਪਰਾਧਿਕ ਅਤੇ ਨਿਯਮਿਤ ਮਾਮਲਿਆਂ ਬਾਰੇ 35 ਅਪੀਲਾਂ ਵਿਚ ਪੇਸ਼ ਹੋਏ ਹਨ। ਜਸਟਿਸ ਜਮਾਲ ਦਾ ਵਿਆਹ ਗੋਲੇਟਾ ਨਾਲ ਹੋਇਆ ਹੈ ਜੋ ਕਿ ਈਰਾਨ ਵਿਚ 1979 ਦੀ ਕ੍ਰਾਂਤੀ ਤੋਂ ਬਾਅਦ ਆਪਣੇ ਬਹਾਈ ਧਰਮ ਦੇ ਅਤਿਆਚਾਰ ਤੋਂ ਬਚਣ ਲਈ ਕਿਸ਼ੋਰੀ ਸ਼ਰਨਾਰਥੀ ਵਜੋਂ ਕੈਨੇਡਾ ਭੱਜ ਗਈ ਸੀ। ਉਹਨਾਂ ਨੇ ਵਿਆਹ ਮਗਰੋਂ ਬਹਾਈ ਧਰਮ ਛੱਡ ਦਿੱਤਾ ਸੀ। 

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement