
ਜੈਸੀ ਸੁੰਨੜ ਨੂੰ ਸਿੱਖਿਆ ਵਿਭਾਗ ਅਤੇ ਰਵੀ ਕਾਹਲੋਂ ਨੂੰ ਸੌਂਪਿਆ ਆਰਥਿਕ ਮੰਤਰਾਲਾ
British Columbia: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਡੇਵਿਡ ਏਬੀ ਵੱਲੋਂ ਆਪਣੀ ਸੂਬਾਈ ਸਰਕਾਰ ਦੀ ਕੈਬਿਨਟ ’ਚ ਫ਼ੇਰਬਦਲ ਕਰਦਿਆਂ ਕੁਝ ਮੰਤਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਤਾਜ਼ਾ ਫ਼ੇਰਬਦਲ ਅਨੁਸਾਰ ਪੰਜਾਬੀ ਮੂਲ ਦੇ ਰਵੀ ਕਾਹਲੋਂ ਜੋ ਕਿ ਪਹਿਲਾਂ ਹਾਊਸਸਿੰਗ ਅਤੇ ਮਿਊਸੀਪਲ ਮਾਮਲਿਆਂ ਵਿਭਾਗ ਦੇ ਮੰਤਰੀ ਸਨ, ਉਨਾਂ ਨੂੰ ਹੁਣ ਨੌਕਰੀਆਂ ਅਤੇ ਆਰਥਿਕ ਵਿਕਾਸ ਦੇ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸੇ ਤਰ੍ਹਾਂ ਜਨਤਕ ਸੁਰੱਖਿਆ ਮੰਤਰਾਲੇ ਦੀ ਮੰਤਰੀ ਜਨਰਲ ਗੈਰੀ ਬੈੱਗ ਤੋਂ ਇਹ ਵਿਭਾਗ ਵਾਪਸ ਲੈ ਕੇ ਨੀਨਾ ਕਰੀਗਰ ਨੂੰ ਸੌਂਪਿਆ ਗਿਆ ਹੈ। ਪੰਜਾਬੀ ਮੂਲ ਦੇ ਵਿਧਾਇਕ ਜੈਸੀ ਸੁੰਨੜ ਨੂੰ ਉੱਚ ਸਿੱਖਿਆ ਅਤੇ ਹੁਨਰ ਮੰਤਰੀ ਬਣਾਇਆ ਗਿਆ ਹੈ।
ਸਰੀ ਸੈਂਟਰ ਤੋਂ ਵਿਧਾਇਕ ਆਮਨਾ ਸ਼ਾਹ ਨੂੰ ਨਸਲਵਾਦ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਰੋਕਥਾਮ ਦਾ ਮੰਤਰਾਲਾ ਸੌਂਪਿਆ ਗਿਆ ਹੈ। ਕ੍ਰਿਸ਼ਟੀਨ ਬੋਇਲ ਨੂੰ ਹਾਊਸਿੰਗ ਮੰਤਰਾਲਾ ਸੌਂਪਿਆ ਗਿਆ ਹੈ। ਡਾਇਨਾ ਗਿਬਸਨ ਰੁਜ਼ਗਾਰ ਮੰਤਰਾਲੇ ਦੀ ਬਜਾਏ ਹੁਣ ਨਾਗਰਿਕ ਮੰਤਰਾਲਾ ਸੰਭਾਲਣਗੇ| ਐਨੀ ਕਿਗ ਸੈਰ ਸਪਾਟਾ ਅਤੇ ਖੇਡ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣਗੇ। ਇਸੇ ਤਰ੍ਹਾਂ ਰਿਕ ਗਲੂਮਿਕ ਟੈਕਨੋਲਜੀ ਵਿਭਾਗ ਦੇ ਰਾਜ ਮੰਤਰੀ ਹੋਣਗੇ|