
ਪੁਲਿਸ ਅਨੁਸਾਰ ਦੋਵਾਂ ਸਿੱਖਾਂ ਵਿਚ ਪਿਛਲੇ ਤਿੰਨ ਹਫ਼ਤਿਆਂ ਤੋਂ ਵਿਵਾਦ ਚੱਲ ਰਿਹਾ ਸੀ
ਸਿਆਟਲ - ਐਤਵਾਰ ਨੂੰ ਅਮਰੀਕਾ ਦੇ ਰੇਂਟਨ ਸ਼ਹਿਰ ਵਿਚ ਗੁਰਦੁਆਰਾ ਸਿੰਘ ਸਭਾ ਵਿਚ ਦੋ ਸਿੱਖ ਗੁੱਟਾਂ ਵਿਚ ਝੜਪ ਹੋ ਗਈ ਅਤੇ ਇਸ ਝੜਪ ਦੌਰਾਨ ਦੋਵੇਂ ਸਿੱਖ ਗੰਭੀਰ ਜਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ।
US: Two groups armed with swords, baseball bats clash inside gurdwara
ਸਥਾਨਕ ਪੁਲਿਸ ਦੇ ਮੁਤਾਬਿਕ ਇਹ ਲੜਾਈ ਪਾਰਕਿੰਗ ਨੂੰ ਲੈ ਕੇ ਹੋਈ 'ਤੇ ਗੁਰਦੁਆਰਾ ਸਿੰਘ ਸਭ ਦੇ ਅੰਦਰ ਜਾਣ ਤੱਕ ਜਾਰੀ ਰਹੀ। ਜਦੋਂ ਪੁਲਿਸ ਇਸ ਘਟਨਾ ਬਾਰੇ ਸੁਣ ਕੇ ਮੌਕੇ 'ਤੇ ਪਹੁੰਚੇ ਤਾਂ ਲੋਕ ਉਹਨਾਂ ਦੋਨਾਂ ਨੂੰ ਇਕ ਦੂਜੇ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਲੜਾਈ ਵਿੱਚ ਕਈ ਲੋਕਾਂ ਦੀਆਂ ਪੱਗਾ ਲੱਥ ਗਈਆ।
US: Two groups armed with swords, baseball bats clash inside gurdwara
ਪੁਲਿਸ ਅਨੁਸਾਰ ਦੋਵਾਂ ਸਿੱਖਾਂ ਵਿਚ ਪਿਛਲੇ ਤਿੰਨ ਹਫ਼ਤਿਆਂ ਤੋਂ ਵਿਵਾਦ ਚੱਲ ਰਿਹਾ ਸੀ 'ਤੇ ਇਸ ਤੋਂ ਬਾਅਦ ਕੱਲ੍ਹ ਉਹਨਾਂ ਦੀ ਗੁਰਦੁਆਰਾ ਸਾਹਿਬ ਵਿਚ ਝੜਪ ਹੋ ਗਈ। ਜਾਣਕਾਰੀ ਅਨੁਸਾਰ ਲੜਾਈ ਦਾ ਅਸਲੀ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਪੁਲਿਸ ਜਾਂਚ ਕਰ ਰਹੀ ਹੈ।