
Khanauri News: ਢਾਈ ਸਾਲ ਪਹਿਲਾਂ ਢਾਈ ਕਿੱਲੇ ਜ਼ਮੀਨ ਵੇਚ ਕੇ ਗਿਆ ਸੀ ਅਮਰੀਕਾ
Karandeep from Khanauri missing in America : ਖਨੌਰੀ ਦੇ ਪਿੰਡ ਮੰਡਵੀ ਦਾ ਕਰਨਦੀਪ ਸਿੰਘ ਢਾਈ ਸਾਲ ਪਹਿਲਾਂ ਢਾਈ ਕਿੱਲੇ ਜ਼ਮੀਨ ਵੇਚ ਕੇ ਅਮਰੀਕਾ ਗਿਆ ਸੀ। ਕਰਨਦੀਪ ਦੇ ਪਿਤਾ ਚਰਨਜੀਤ ਸਿੰਘ ਨੇ ਕਿਹਾ ਕਿ ਕਰਨਦੀਪ ਸਿੰਘ ਨੂੰ 16 ਸਾਲ ਦੀ ਉਮਰ ਵਿਚ ਢਾਈ ਕਿੱਲੇ ਜ਼ਮੀਨ ਵੇਚ ਕੇ ਅਮਰੀਕਾ ਭੇਜਿਆ ਸੀ।
8 ਅਕਤੂਬਰ ਦੀ ਸਵੇਰ ਨੂੰ ਕਰਨਦੀਪ ਸਿੰਘ ਨੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਫ਼ੋਨ ਕਰਿਆ ਸੀ ਅਤੇ 9 ਤਰੀਕ ਨੂੰ ਉਸ ਦਾ ਫ਼ੋਨ ਉਡੀਕਦੇ ਰਹੇ ਤਾਂ ਫ਼ੋਨ ਨਹੀਂ ਆਇਆ ਜਿਸ ਤੋਂ ਬਾਅਤ ਉਸ ਦਾ ਫ਼ੋਨ ਬੰਦ ਹੋ ਗਿਆ। ਜਿਸ ਸਟੋਰ ਵਿਚ ਉਹ ਕੰਮ ਕਰਦਾ ਸੀ ਉਸ ਪੰਜਾਬੀ ਮਾਲਕ ਨੇ ਫ਼ੋਨ ਕਰ ਕੇ ਦਸਿਆ ਕਿ ਉਹ ਲਾਪਤਾ ਹੈ ਉਸ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ, ਫ਼ੋਨ ਵੀ ਉਸ ਦਾ ਬੰਦ ਆ ਰਿਹਾ ਹੈ।
ਪਰਵਾਰ ਨੇ ਗੱਲਬਾਤ ਕਰਦਿਆਂ ਕਿਹਾ ਕ ਪੰਜਾਬ ਅਤੇ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਭਾਰਤ ਸਰਕਾਰ ਅਮਰੀਕਾ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਉਸ ਦੀ ਪੜਤਾਲ ਕਰਾਵੇ ਤਾਂ ਜੋ ਸਾਨੂੰ ਸਾਡੇ ਪੁੱਤ ਦਾ ਪਤਾ ਲੱਗ ਸਕੇ। ਜੇਕਰ ਕਿਸੇ ਨੂੰ ਕਰਨਦੀਪ ਸਿੰਘ ਬਾਰੇ ਪਤਾ ਲੱਗਦਾ ਤਾਂ ਪਿਤਾ ਚਰਨਜੀਤ ਸਿੰਘ ਦਾ ਫੋਨ ਨੰਬਰ 6239936068 'ਤੇ ਸੰਪਰਕ ਕਰਨ।
ਖਨੌਰੀ ਤੋਂ ਸਤਨਾਮ ਸਿੰਘ ਕੰਬੋਜ ਦੀ ਰਿਪੋਰਟ