ਵਿਦਿਅਕ ਅਦਾਰਿਆਂ ’ਚ ਬੰਦ ਹੋਵੇ ਪਿਛਲੇ ਦਰਵਾਜ਼ਿਆਂ ਰਾਹੀਂ ਦਾਖ਼ਲਾ : ਦਿੱਲੀ ਹਾਈ ਕੋਰਟ
Published : Sep 21, 2021, 12:27 am IST
Updated : Sep 21, 2021, 12:27 am IST
SHARE ARTICLE
image
image

ਵਿਦਿਅਕ ਅਦਾਰਿਆਂ ’ਚ ਬੰਦ ਹੋਵੇ ਪਿਛਲੇ ਦਰਵਾਜ਼ਿਆਂ ਰਾਹੀਂ ਦਾਖ਼ਲਾ : ਦਿੱਲੀ ਹਾਈ ਕੋਰਟ

ਨਵੀਂ ਦਿੱਲੀ, 20 ਸਤੰਬਰ : ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਦੇਸ਼ ਵਿਚ ਲੱਖਾਂ ਵਿਦਿਆਰਥੀ ਯੋਗਤਾ ਦੇ ਆਧਾਰ ’ਤੇ ਵਿਦਿਅਕ ਅਦਾਰਿਆਂ ’ਚ ਦਾਖ਼ਲਾ ਲੈਣ ਲਈ ਭਾਰੀ ਮਿਹਨਤ ਕਰਦੇ ਹਨ। ਹੁਣ ਸਮਾਂ ਆ ਗਿਆ ਹੈ ਕਿ ਮੈਡੀਕਲ ਕਾਲਜਾਂ ਸਮੇਤ ਹੋਰਨਾਂ ਅਦਾਰਿਆਂ ’ਚ ਪਿਛਲੇ ਦਰਵਾਜ਼ਿਆਂ ਰਾਹੀਂ ਦਾਖ਼ਲੇ ਬੰਦ ਹੋਣ। 
ਹਾਈ ਕੋਰਟ ਨੇ ਇਹ ਟਿੱਪਣੀ ਉਨ੍ਹਾਂ 5 ਵਿਦਿਆਰਥੀਆਂ ਦੀ ਅਪੀਲ ਨੂੰ ਰੱਦ ਕਰਦਿਆਂ ਕੀਤੀ ਜਿਨ੍ਹਾਂ ਨੂੰ ਮੈਡੀਕਲ ਸਿਖਿਆ ਵਿਭਾਗ ਕੇਂਦਰੀਕਿ੍ਰਤ ਕਾਊਂਸਲਿੰਗ ’ਚ ਸ਼ਾਮਲ ਹੋਏ ਬਿਨਾਂ ਹੀ ਐਲ.ਐਨ. ਮੈਡੀਕਲ ਕਾਲਜ ਹਸਪਤਾਲ ਅਤੇ ਖੋਜ ਕੇਂਦਰ ਭੋਪਾਲ ਵਲੋਂ 2016 ’ਚ ਦਾਖ਼ਲਾ ਦਿਤਾ ਗਿਆ ਸੀ। ਹਾਲਾਂਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਦੇਸ਼ ਦੇ ਸਭ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ’ਚ ਦਾਖ਼ਲੇ ਨੀਟ ਪ੍ਰੀਖਿਆ ਨਤੀਜੇ ਦੇ ਆਧਾਰ ’ਤੇ ਕੇਂਦਰੀਕਿ੍ਰਤ ਕਾਊਂਸਲਿੰਗ ਪ੍ਰਣਾਲੀ ਰਾਹੀਂ ਹੀ ਹੋਣੇ ਹਨ। ਨਤੀਜੇ ਵਜੋਂ ਭਾਰਤੀ ਮੈਡੀਕਲ ਕੌਂਸਲ ਨੇ ਅਪ੍ਰੈਲ 2017 ’ਚ 5 ਵਿਦਿਆਰਥੀਆਂ ਦੇ ਦਾਖ਼ਲੇ ਨੂੰ ਰੱਦ ਕਰਨ ਸਬੰਧੀ ਚਿੱਠੀ ਜਾਰੀ ਕੀਤੀ ਸੀ। 
  ਕਾਲਜ ਨੇ ਪਟੀਸ਼ਨਕਾਰਾਂ ਨੂੰ ਅਪਣਾ ਵਿਦਿਆਰਥੀ ਮੰਨਣਾ ਜਾਰੀ ਰਖਿਆ ਅਤੇ ਉਨ੍ਹਾਂ ਨੂੰ ਕਲਾਸਾਂ ’ਚ ਆਉਣ ਦੇਣ, ਪ੍ਰੀਖਿਆਵਾਂ ’ਚ ਸ਼ਾਮਲ ਹੋਣ ਦੀ ਮਨਜ਼ੂਰੀ ਦਿਤੀ ਅਤੇ ਅੱਗੇ ਵਧਣ ਦਿਤਾ। 5 ਵਿਦਿਆਰਥੀਆਂ ਨੇ ਐਮ.ਸੀ.ਆਈ. ਵਲੋਂ ਜਾਰੀ ਕੀਤੇ ਗਏ ਡਿਸਚਾਰਜ ਲੈਟਰ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ, ਜਿਸ ’ਚ ਕਿਹਾ ਕਿ ਉਨ੍ਹਾਂ ਨੂੰ ਮੈਡੀਕਲ ਕਾਲਜ ’ਚ ਨਿਯਮਿਤ ਮੈਡੀਕਲ ਵਿਦਿਆਰਥੀਆਂ ਦੇ ਰੂਪ ’ਚ ਅਪਣੀ ਪੜ੍ਹਾਈ ਜਾਰੀ ਰੱਖਣ ਦੀ ਮਨਜ਼ੂਰੀ ਦਿਤੀ ਜਾਵੇ। ਇਹ ਪਟੀਸ਼ਨ ਸਿੰਗਲ ਬੈਂਚ ਨੇ ਖ਼ਾਰਜ ਕਰ ਦਿਤੀ। ਵਿਦਿਆਰਥੀਆਂ ਨੇ ਜੱਜ ਦੇ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ ਅਪੀਲ ਦਾਇਰ ਕੀਤੀ। ਹਾਲਾਂਕਿ ਜੱਜ ਵਿਪਿਨ ਸਾਂਘੀ ਅਤੇ ਜੱਜ ਜਸਮੀਤ ਸਿੰਘ ਦੀ ਬੈਂਚ ਨੇ ਵੀ ਅਪੀਲ ਖ਼ਾਰਜ ਕਰ ਦਿਤੀ। 
ਬੈਂਚ ਨੇ ਹੁਕਮ ’ਚ ਕਿਹਾ,‘‘ਹੁਣ ਸਮਾਂ ਆ ਗਿਆ ਹੈ ਕਿ ਮੈਡੀਕਲ ਕਾਲਜਾਂ ਸਮੇਤ ਵਿਦਿਅਕ ਅਦਾਰਿਆਂ ’ਚ ਇਸ ਤਰ੍ਹਾਂ ਦੇ ਪਿਛਲੇ ਦਰਵਾਜ਼ੇ ਤੋਂ ਦਾਖ਼ਲੇ ਬੰਦ ਹੋ ਜਾਣ। ਦੇਸ਼ ਭਰ ’ਚ ਲੱਖਾਂ ਵਿਦਿਆਰਥੀ ਅਪਣੀ ਯੋਗਤਾ ਦੇ ਆਧਾਰ ’ਤੇ ਵਿਦਿਅਕ ਅਦਾਰਿਆਂ ’ਚ ਦਾਖ਼ਲਾ ਪਾਉਣ ਲਈ ਸਖ਼ਤ ਮਿਹਨਤ ਕਰਦੇ ਹਨ। ਪਿਛਲੇ ਦਰਵਾਜ਼ੇ ਤੋਂ ਦਾਖ਼ਲਾ ਦੇਣਾ ਅਜਿਹੇ ਹੋਣਹਾਰ ਵਿਦਿਆਰਥੀਆਂ ਨਾਲ ਸਰਾਸਰ ਬੇਇਨਸਾਫ਼ੀ ਹੋਵੇਗੀ। (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement