
15 ਸਾਲਾਂ ਤੋਂ ਮਨੀਲਾ ਵਿਖੇ ਫਾਈਨਾਂਸ ਦਾ ਕਰਦਾ ਸੀ ਕੰਮ
ਮੋਗਾ: ਪਿੰਡ ਘਲੋਟੀ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਵਿਦੇਸ਼ ਵਿੱਚ ਰਹਿੰਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਨੌਜਵਾਨ ਪਰਮਿੰਦਰ ਸਿੰਘ ਪਿਛਲੇ 15 ਸਾਲਾਂ ਤੋਂ ਮਨੀਲਾ ਵਿਖੇ ਫਾਈਨਾਂਸ ਦਾ ਕੰਮ ਕਰਦਾ ਸੀ। ਮ੍ਰਿਤਕ ਨੂੰ ਬਚਾਉਣ ਸਮੇਂ ਇਕ ਫਿਲੀਪੀਨ ਨਾਗਰਿਕ ਨੂੰ ਵੀ ਹਮਲਾਵਰਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
Parminder Singh
ਮ੍ਰਿਤਕ ਨੌਜਵਾਨ ਪਰਮਿੰਦਰ ਸਿੰਘ ਪੁੱਤਰ ਬੋਹੜ ਸਿੰਘ ਬੀਤੇ ਕਰੀਬ 15 ਵਰ੍ਹਿਆਂ ਤੋਂ ਪਲੰਗੀ ਬਿਕਲ, ਮਨੀਲਾ ਫਿਲਪਾਈਨ 'ਚ ਆਪਣਾ ਫਾਇਨਾਂਸ ਦਾ ਕਾਰੋਬਾਰ ਕਰਦਾ ਸੀ। ਪਰਿਵਾਰ ਮੁਤਾਬਕ ਸਵੇਰ ਸਮੇਂ ਉਸ ਨੂੰ ਤਿੰਨ ਵਿਅਕਤੀ ਘਰੋਂ ਗੱਡੀ 'ਚ ਬਿਠਾ ਕੇ ਲੈ ਗਏ ਤੇ ਰਸਤੇ 'ਚ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
Parminder Singh
ਇਸ ਦੌਰਾਨ ਦੋ ਫਿਲਪਾਈਨ ਲੋਕਾਂ ਨੇ ਪਰਮਿੰਦਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਚੋਂ ਵੀ ਇਕ ਨੂੰ ਗੋਲੀ ਮਾਰ ਕੇ ਹਮਲਾਵਰਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਜਦਕਿ ਦੂਜਾ ਸਖ਼ਤ ਜ਼ਖ਼ਮੀ ਹੋ ਗਿਆ। ਮ੍ਰਿਤਕ ਪਰਮਿੰਦਰ ਸਿੰਘ ਆਪਣੇ ਪਿੱਛੇ ਫਿਲਪੀਨ ਪਤਨੀ ਤੇ 3 ਬੱਚੇ ਛੱਡ ਗਿਆ।