
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕੀਤੀ ਸਿੱਖ ਭਾਈਚਾਰੇ ਦੀ ਤਾਰੀਫ਼
ਨਿਊਜ਼ੀਲੈਂਡ - ਪੰਜਾਬੀਆਂ ਨੇ ਦੁਨੀਆ ਭਰ ‘ਚ ਆਪਣੀ ਕਾਮਯਾਬੀ ਨਾਲ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਕੋਰੋਨਾ ਕਾਲ ‘ਚ ਵੀ ਸਿੱਖ ਭਾਈਚਾਰੇ ਨੇ ਲੋਕਾਂ ਨੂੰ ਖਾਣ-ਪੀਣ ਦੀਆਂ ਦੀਆਂ ਚੀਜ਼ਾਂ ਦੇ ਨਾਲ ਹੋ ਵੀ ਲੋੜੀਂਦੀਆਂ ਵਸਤੂਆਂ ਮੁਹੱਈਆ ਕਰਵਾਈਆਂ ਹਨ। ਵਿਦੇਸ਼ਾਂ ‘ਚ ਵੱਸਦੇ ਸਿੱਖ ਭਾਈਚਾਰੇ ਨੇ ਲੋੜਵੰਦ ਲੋਕਾਂ ਦੀ ਖੂਬ ਸੇਵਾ ਕੀਤੀ।
NZ prime minister opens gurdwara sports complex
ਇਸ ਦੇ ਚਸਦਿਆਂ ਹੀ ਆਕਲੈਂਡ ਦੇ ਟਾਕਾਨੀਨੀ 'ਚ ਸਿੱਖ ਸੁਪਰੀਮ ਸੋਸਾਈਟੀ ਵਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਨੇੜੇ ਤਿਆਰ ਕਰਵਾਏ ਗਏ ਬਹੁਮੰਤਵੀ ਸਿੱਖ ਸਪੋਰਟਸ ਕੰਪਲੈਕਸ ਦੇ ਉਦਘਾਟਨੀ ਸਮਾਗਮ ਦਾ ਸ਼ਾਨਦਾਰ ਆਗਾਜ਼ ਹੋਇਆ ਹੈ। ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਬਹੁਮੰਤਵੀ ਖੇਡ ਮੈਦਾਨ ਲੋਕਾਂ ਨੂੰ ਅਰਪਿਤ ਕੀਤਾ।
NZ prime minister opens gurdwara sports complex
ਆਪਣੇ ਸਮੇਂ ਮੁਤਾਬਕ ਪੀ.ਐਮ. ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਟਾਕਾਨੀਨੀ ਵਿਖੇ ਨਤਮਸਤਕ ਹੋਏ, ਜਿਸ ਤੋਂ ਬਾਅਦ ਉਹਨਾਂ ਖੇਡ ਸਮਾਗਮਾਂ ’ਚ ਆਪਣੀ ਹਾਜ਼ਰੀ ਭਰੀ। ਜੈਸਿੰਡਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਬੇਸ਼ੱਕ ਸਾਡੇ ਮੁਲਕ ’ਚ ਸਿੱਖ ਭਾਈਚਾਰੇ ਦੀ ਗਿਣਤੀ ਬੇਹੱਦ ਘੱਟ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਵੱਲੋਂ ਕਮਿਊਨਟੀ ਲਈ ਕੀਤੇ ਜਾ ਰਹੇ ਵੱਡੇ ਕਾਰਜਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
NZ prime minister opens gurdwara sports complex
ਪੀ.ਐਮ. ਨੇ ਕੋਰੋਨਾ ਕਾਲ ਦੌਰਾਨ ਸਿੱਖ ਸੁਪਰੀਮ ਸੁਸਾਇਟੀ ਵੱਲੋਂ ਕੀਤੇ ਗਏ ਸੇਵਾ ਕਾਰਜਾਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਸਿੱਖਾਂ ਦੇ ਹਰ ਸਮਾਗਮ ’ਚ ਸ਼ਾਮਲ ਹੋਣ ਲਈ ਤਤਪਰ ਹਨ। ਉਨ੍ਹਾਂ ਸੁਸਾਇਟੀ ਨੂੰ ਕੁੱਝ ਲੋਕਲ ਬੋਰਡਾਂ ਅਤੇ ਕਮੇਟੀਆਂ ਵਿਚ ਸ਼ਾਮਲ ਕਰਨ ਦਾ ਵੀ ਐਲਾਨ ਕੀਤਾ। ਸਿੱਖ ਸਪੋਰਟਸ ਕੰਪਲੈਕਸ ਵਿਚ ਬੱਚੇ ਐਥਲੈਟਿਕ, ਵਾਲੀਬਾਲ, ਬਾਸਕਿਟ ਬਾਲ ਅਤੇ ਕਬੱਡੀ ਤੇ ਕਈ ਹੋਰ ਖੇਡਾਂ ਖੇਡ ਸਕਦੇ ਹਨ। ਇਸ ਸਪੋਰਟਸ ਕੰਪਲੈਕਸ ਦਾ ਫਾਇਦਾ ਨਿਊਜ਼ੀਲੈਂਡ ਦੇ ਸਾਰੇ ਵਸਨੀਕ ਲੈ ਸਕਦੇ ਹਨ।
NZ prime minister opens gurdwara sports complex
ਦੱਸ ਦਈਏ ਨਿਊਜ਼ੀਲੈਂਡ ‘ਚ ਲੱਖਾਂ ਡਾਲਰ ਦੀ ਲਾਗਤ ਨਾਲ ਸਿੱਖ ਸਪੋਰਟਸ ਕੰਪਲੈਕਸ ਬਣਾਇਆ ਗਿਆ ਹੈ। ਉਦਘਾਟਨੀ ਸਮਾਗਮ ‘ਚ ਵੱਡੀ ਗਿਣਤੀ ‘ਚ ਪੰਜਾਬੀ ਸ਼ਾਮਿਲ ਹੋਏ। ਨਿਊਜ਼ੀਲੈਂਡ ਦੀਆਂ ਬੀਬੀਆਂ ਨੇ ਲੰਗਰ ਵੀ ਤਿਆਰ ਕੀਤਾ। ਸਿੱਖ ਸਪੋਰਟਸ ਕੰਪਲੈਕਸ ਅੰਦਰ ਫੁੱਟਬਾਲ ਅਤੇ ਹਾਕੀ ਦੇ ਵਿਸ਼ਵ ਪੱਧਰੀ ਗਰਾਊਂਡ ਬਣਾਏ ਗਏ ਹਨ। ਕੰਪਲੈਕਸ ਅੰਦਰ ਐਥਲੈਟਿਕ ਟਰੈਕ, ਵਾਲੀਬਾਲ, ਬਾਸਕਿਟ ਬਾਲ, ਕ੍ਰਿਕੇਟ ਅਤੇ ਕਬੱਡੀ ਗਰਾਊਂਡ ਵੀ ਤਿਆਰ ਕੀਤੇ ਗਏ ਹਨ। ਫੁੱਟਬਾਲ ਦਾ ਗਰਾਊਂਡ ਫੀਫਾ ਦੇ ਨੇਮਾਂ ਤਹਿਤ ਬਣਾਇਆ ਗਿਆ ਹੈ।