
2 ਤੋਂ 4 ਜੂਨ ਨੂੰ ਵਰਲਡ ਚੈਪੀਅਨਸ਼ਿਪ ਇਸਤਾਨਬੁੱਲ (ਤੁਰਕੀ) ਵਿਚ ਇਟਲੀ ਵਲੋਂ ਲੈਣਗੇ ਭਾਗ
ਮਿਲਾਨ (ਦਲਜੀਤ ਮੱਕੜ) : ਪੰਜਾਬੀਆਂ ਨੇ ਵਿਦੇਸ਼ਾਂ ਵਿਚ ਵੱਡੀਆਂ-ਵੱਡੀਆਂ ਮੱਲਾਂ ਮਾਰਦਿਆਂ ਅਪਣਾ ਅਤੇ ਅਪਣੇ ਭਾਈਚਾਰੇ ਦਾ ਨਾਂਅ ਵੱਡੇ ਪੱਧਰ 'ਤੇ ਰੌਸਨ ਕੀਤਾ ਹੈ। ਪੰਜਾਬੀਆਂ ਦੀ ਕੀਤੀ ਮਿਹਨਤ ਦੇ ਗੋਰੇ ਵੀ ਕਾਇਲ ਹਨ। ਇਟਲੀ ਵਿਚ ਪੰਜਾਬੀ ਨੌਜਵਾਨ ਸਿੰਮਾ ਘੁੰਮਣ ਨੇ ਬਾਡੀ ਬਿਲਡਰ ਦੇ ਵੱਖ-ਵੱਖ ਮੁਕਾਬਲਿਆਂ ਵਿਚ ਅਪਣਾ ਨਾਂਅ ਰੌਸ਼ਨ ਕੀਤਾ ਹੈ।
ਇਸ ਵਾਰ ਫਿਰ ਬਾਡੀ ਬਿਲਡਿੰਗ ਵਿਚ ਧਮਾਲ ਪਾਉਂਦਿਆਂ ਕੁਲਾਈਫ਼ਾਈ ਮੁਕਾਬਲੇ ਟਚ ਭਾਗ ਲੈਂਦਿਆਂ ਸੋਨ ਤਮਗ਼ਾ ਹਾਸਲ ਕੀਤਾ। ਜਿਸ ਤੋਂ ਬਾਅਦ ਸਿੰਮਾ ਘੁੰਮਣ ਦੀ ਇਟਲੀ ਵਲੋਂ 2 ਤੋਂ 4 ਜੂਨ ਨੂੰ ਇਸਤਾਨਬੁੱਲ (ਤੁਰਕੀ) ਵਿੱਚ ਹੋਣ ਵਾਲੀ ਵਰਲਡ ਚੈਪੀਅਨਸ਼ਿਪ ਲਈ ਚੋਣ ਹੋਈ।
ਇਹ ਵੀ ਪੜ੍ਹੋ: ਬ੍ਰੇਨ ਡੈੱਡ ਔਰਤ ਨੇ 2 ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ, ਚੰਡੀਗੜ੍ਹ ਦੀ ਸੁਨੀਤਾ ਸ਼ਰਮਾ ਨੇ ਦਾਨ ਕੀਤੇ ਅੰਗ
ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਸਿੰਮਾ ਘੁੰਮਣ ਨੇ ਕਿਹਾ ਕਿ 20 ਮਈ ਨੂੰ ਇਟਲੀ ਦੇ ਸ਼ਹਿਰ ਬੋਲੋਨੀਆਂ ਵਿਚ ਤੁਰਕੀ ਵਿਚ ਹੋਣ ਵਾਲੇ ਵਰਲਡ ਚੈਪੀਅਨਸ਼ਿਪ ਇਸਤਾਨਬੁੱਲ ਲਈ ਕੁਆਲੀਫ਼ਾਈ ਮੁਕਾਬਲੇ ਕਰਵਾਏ ਗਏ। ਜਿਸ ਵਿਚ ਉਨ੍ਹਾਂ ਨੇ ਸੋਨ ਤਮਗ਼ਾ ਹਾਸਲ ਕੀਤਾ ਅਤੇ ਹੁਣ ਉਹ ਵਰਲਡ ਚੈਪੀਅਨਸ਼ਿਪ ਤੁਰਕੀ ਵਿਚ ਭਾਗ ਲੈਣ ਲਈ ਜਾ ਰਿਹਾ ਹੈ।
ਉਨ੍ਹਾਂ ਇਟਲੀ ਵੱਸਦੇ ਪੰਜਾਬੀਆਂ ਦਾ ਧਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਰਦਾਸ ਸਦਕਾ ਉਹ ਇਸ ਮੁਕਾਮ ਤਕ ਪੁੱਜਾ ਹੈ। ਸਿੰਮਾ ਘੁੰਮਣ ਨੇ ਅੱਗੇ ਕਿਹਾ ਕਿ ਉਹ ਵਿਦੇਸ਼ ਵਿਚ ਪੰਜਾਬੀ ਭਾਈਚਾਰੇ ਦਾ ਮਾਣ ਬਰਕਰਾਰ ਰੱਖਣ ਲਈ ਮਿਹਨਤ ਅਤੇ ਲਗਨ ਨਾਲ ਖੇਡੇਗਾ ਅਤੇ ਇਟਲੀ ਲਈ ਮੈਡਲ ਜਿੱਤ ਕੇ ਲਿਆਵੇਗਾ। ਸਿੰਮਾ ਘੁੰਮਣ ਮਾਤਾ ਨਰਿੰਦਰ ਕੌਰ ਅਤੇ ਪਿਤਾ ਦਵਿੰਦਰ ਦਾ ਲਾਡਲਾ ਸਪੁੱਤਰਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਤਲਵਾੜਾ ਨਾਲ ਸਬੰਧਤ ਹੈ।