
ਇਕ ਹਫ਼ਤੇ ਵਿਚ 3 ਨੌਜਵਾਨਾਂ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ
Punjabi dies in silent attack in Canada News: ਲੱਖਾਂ ਪੰਜਾਬੀਆਂ ਦੇ ਵਾਂਗੂੰ ਆਪਣੇ ਘਰ ਦੇ ਹਾਲਾਤ ਨੂੰ ਬਿਹਤਰ ਬਣਾਉਣ ਅਤੇ ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਏ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਦੀ ਸਾਈਲੈਂਟ ਅਟੈਕ ਨਾਲ ਮੌਤ ਹੋਈ ਹੈ। ਮ੍ਰਿਤਕ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਤਾਜਪੁਰ, ਜਲੰਧਰ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਮ੍ਰਿਤਕ ਬਹੁਤ ਜਲਦ ਆਪਣੇ ਪਹਿਲੇ ਬੱਚੇ ਦਾ ਪਿਤਾ ਬਣਨ ਵਾਲਾ ਸੀ ਪਰ ਉਸ ਤੋਂ ਪਹਿਲਾਂ ਇਸ ਮੰਦਭਾਗੀ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਅੰਮ੍ਰਿਤਪਾਲ ਦੀ ਪਤਨੀ ਪੜ੍ਹਾਈ ਲਈ ਕੈਨੇਡਾ ਆਈ ਸੀ ਤੇ ਅੰਮ੍ਰਿਤਪਾਲ ਆਪਣੀ ਪਤਨੀ ਦੇ ਨਾਲ ਸਪਾਊਸ ਵੀਜ਼ੇ 'ਤੇ ਬਾਹਰ ਆਇਆ ਸੀ।
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਬੀਤੀ ਦਿਨ ਕਮਰੇ ਵਿਚ ਸੁੱਤਾ ਪਿਆ ਹੀ ਰਹਿ ਗਿਆ। ਪੁੱਤ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪ੍ਰਵਾਰ ਦਾ ਰੋ-ਰੋ ਬੁਰਾ ਹਾਲ ਹੈ। ਇਹ ਵੀ ਦੱਸ ਦੇਈਏ ਕਿ ਕੈਨੇਡਾ ਵਿਚ ਇਕ ਹਫ਼ਤੇ ਵਿਚ 3 ਨੌਜਵਾਨਾਂ ਦੀ ਭੇਦਭਰੀ ਹਾਲਤ ਵਿਚ ਮੌਤ ਹੋਈ ਹੈ।
(For more news apart from “Punjabi dies in silent attack in Canada News, ” stay tuned to Rozana Spokesman.)