
ਪਟਿਆਲਾ ਜ਼ਿਲ੍ਹੇ ਦੇ ਪਿੰਡ ਨਾਨੋਕੀ ਜਿਸ ਨੂੰ ਭਾਰਤ ਸਰਕਾਰ ਵਲੋਂ 'ਦਿ ਬਿਗੈਸ਼ਟ ਲਿਟੇਲ ਵਿਲੇਜ਼ ਆਫ਼ ਇੰਡੀਆ' ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ........
ਨਾਭਾ : ਪਟਿਆਲਾ ਜ਼ਿਲ੍ਹੇ ਦੇ ਪਿੰਡ ਨਾਨੋਕੀ ਜਿਸ ਨੂੰ ਭਾਰਤ ਸਰਕਾਰ ਵਲੋਂ 'ਦਿ ਬਿਗੈਸ਼ਟ ਲਿਟੇਲ ਵਿਲੇਜ਼ ਆਫ਼ ਇੰਡੀਆ' ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ। ਇਸ ਪਿੰਡ ਦੇ ਗਰੇਵਾਲ ਪਰਵਾਰ ਦੇ ਨੌਜਵਾਨ ਸਮਰਾਟ ਗਰੇਵਾਲ ਨੂੰ ਆਸਟਰੇਲੀਆ ਦੀ ਪ੍ਰਮੁੱਖ ਰਾਜਨੀਤਕ ਪਾਰਟੀ ਕ੍ਰਿਸ਼ਚੀਅਨ ਡੈਮੋਕਰੈਟਿਕ ਪਾਰਟੀ ਨੇ ਟਿਕਟ ਦੇ ਕੇ ਐਮ.ਪੀ. ਲਈ ਮਾਰਚ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਉਮੀਦਵਾਰ ਐਲਾਨ ਦਿਤਾ ਹੈ ।
ਸਮਰਾਟ ਗਰੇਵਾਲ ਨੂੰ ਸਿਡਨੀ ਦੇ ਪਛਮੀ ਹਿੱਸੇ ਵਿਚ 38 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਮਾਊਂਟ ਡਰਿਊਟ ਹਲਕੇ ਤੋਂ ਚੋਣ ਤਿਆਰੀਆਂ ਆਰੰਭ ਕਰਨ ਲਈ ਕਿਹਾ। ਇਹ ਖੇਤਰ ਲੋਕਲ ਸਰਕਾਰ ਦੇ ਵਪਾਰਕ ਇਲਾਕੇ ਬਲੈਕ ਟਾਊਨ ਵਿਚ ਪੈਂਦਾ ਹੈ ਤੇ ਸਿਡਨੀ ਦੇ ਗਰੇਟਰ ਵੈਸਟਰਨ ਰਿਜ਼ਨ ਦਾ ਹਿੱਸਾ ਹੈ। ਆਸਟਰੇਲੀਆ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ
ਜਦੋਂ ਉਥੋਂ ਦੀ ਰਾਜਨੀਤਿਕ ਪਾਰਟੀ ਨੇ ਕਿਸੇ ਭਾਰਤੀ ਮੂਲ ਦੇ ਸਿਰਫ਼ 18 ਸਾਲਾਂ ਨੌਜਵਾਨ ਨੂੰ ਪਾਰਲੀਮੈਂਟ ਦੀ ਚੋਣ ਲਈ ਅਪਣਾ ਉਮੀਦਵਾਰ ਐਲਾਨਿਆ ਹੋਵੇ। ਪੱਤਰਕਾਰਾਂ ਦੇ ਰੂਬਰੂ ਹੁੰਦੇ ਹੋਏ ਗਰੇਵਾਲ ਪਰਵਾਰ ਵਲੋਂ ਪਿੰਡ ਨਾਨੋਕੀ ਵਿਖੇ ਅਬਜਿੰਦਰ ਸਿੰਘ ਯੋਗੀ ਨੇ ਸਮੂਹ ਆਸਟਰੇਲੀਆਂ ਰਹਿ ਰਹੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਉਹ ਸਮਰਾਟ ਗਰੇਵਾਲ ਨੂੰ ਮੈਂਬਰ ਪਾਰਲੀਮੈਂਟ ਬਣਾਉਣ ਤਾਂ ਜੋ ਸਮਰਾਟ ਗਰੇਵਾਲ ਭਾਰਤੀ ਮੂਲ ਦੀਆਂ ਮੁਸ਼ਕਲਾਂ ਦੇ ਹੱਲ ਕਰਵਾ ਸਕਣ।