ਕੈਨੇਡਾ ’ਚ ਸਿੱਖ ਵਿਅਕਤੀ ’ਤੇ ਹਮਲਾ, ਲੱਥੀ ਦਸਤਾਰ
Published : Jan 24, 2023, 1:29 pm IST
Updated : Jan 24, 2023, 1:29 pm IST
SHARE ARTICLE
Sikh
Sikh

ਸ਼ੱਕੀ ਨੇ ਟੀ. ਟੀ. ਸੀ. ਸਟੇਸ਼ਨ ਤੋਂ ਜਾਣ ਤੋਂ ਪਹਿਲਾਂ ਪੀੜਤ ਬਾਰੇ ਕਥਿਤ ਤੌਰ ’ਤੇ ਅਪਮਾਨਜਨਕ ਟਿਪੱਣੀਆਂ ਕੀਤੀਆਂ

ਟੋਰਾਂਟੋ - ਕੈਨੇਡਾ ਦੇ ਸਬਵੇਅ ਸਟੇਸ਼ਨ ’ਤੇ ਇਕ ਅਣਪਛਾਤੇ ਵਿਅਕਤੀ ਨੇ ਕਥਿਤ ਤੌਰ ’ਤੇ ਇਕ ਸਿੱਖ ਵਿਅਕਤੀ ਦੇ ਸਿਰ ’ਤੇ ਵਾਰ ਕੀਤਾ, ਜਿਸ ਨਾਲ ਉਸ ਦੀ ਦਸਤਾਰ ਹੇਠਾਂ ਡਿੱਗ ਗਈ। ਪੁਲਿਸ ਅਧਿਕਾਰੀਆਂ ਨੂੰ ਪਿਛਲੇ ਹਫ਼ਤੇ ਹੋਈ ਇਸ ਘਟਨਾ ਤੋਂ ਬਾਅਦ ਬਲੋਰ-ਯਾਂਗ ਟੋਰੰਟੋ ਟ੍ਰਾਂਜਿਟ ਕਮਿਸ਼ਨ (ਟੀਟੀਸੀ) ਸਬਵੇਅ ਸਟੇਸ਼ਨ ’ਤੇ ਹਮਲੇ ਦੀ ਜਾਣਕਾਰੀ ਮਿਲੀ।

Sikh Sikh

ਟੋਰਾਂਟੋ ਪੁਲਿਸ ਨੇ ਬਿਆਨ ਵਿਚ ਕਿਹਾ ਕਿ ਸ਼ੱਕੀ ਨੇ ਟੀ. ਟੀ. ਸੀ. ਸਟੇਸ਼ਨ ਤੋਂ ਜਾਣ ਤੋਂ ਪਹਿਲਾਂ ਪੀੜਤ ਬਾਰੇ ਕਥਿਤ ਤੌਰ ’ਤੇ ਅਪਮਾਨਜਨਕ ਟਿਪੱਣੀਆਂ ਕੀਤੀਆਂ। ਪੀੜਤ ਦੇ ਸਿਰ ’ਤੇ ਮਾਮੂਲੀ ਸੱਟਾਂ ਲੱਗੀਆਂ ਸਨ। ਹਮਲਾਵਰ ਨੇ ਨੀਲੀ ਟੋਪੀ ਅਤੇ ਕਾਲੀ ਜੈਕੇਟ ਪਹਿਨੀ ਹੋਈ ਸੀ ਅਤੇ ਉਸ ਦੇ ਕੋਲ ਇਕ ਕਾਲਾ ਬੈਗ ਸੀ। ਟੋਰਾਂਟੋ ਦੇ ਮੇਅਰ ਜਾਨ ਟੋਰੀ ਨੇ ਕਿਹਾ ਕਿ ਨਫ਼ਰਤ ਦੀ ਸਾਡੇ ਸ਼ਹਿਰ ਵਿਚ ਥਾਂ ਨਹੀਂ ਹੈ। ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਕਿ ਭੇਦਭਾਵ ਅਤੇ ਹਿੰਸਾ ਦੇ ਖ਼ਿਲਾਫ਼ ਇਕੱਠੇ ਖੜ੍ਹੇ ਹੋਈਏ।  

ਇਹ ਵੀ ਪੜ੍ਹੋ: RTI ਦਾ ਦਾਅਵਾ: ਕੈਨੇਡਾ ਵਿਚ ‘ਨਸ਼ੇ’ ਕਾਰਨ ਹੋ ਰਹੀਆਂ ਜ਼ਿਆਦਾਤਰ ਪੰਜਾਬੀ ਵਿਦਿਆਰਥੀਆਂ ਦੀਆਂ ਮੌਤਾਂ

ਇੱਕ ਬਿਆਨ ਵਿਚ ਟੋਰਾਂਟੋ ਪੁਲਿਸ ਨੇ ਕਿਹਾ ਕਿ ਸਪੈਸ਼ਲ ਹੇਟ ਕ੍ਰਾਈਮ ਯੂਨਿਟ ਨਾਲ ਸਲਾਹ ਮਸ਼ਵਰੇ ਤੋਂ ਬਾਅਦ, ਜਾਂਚ ਨੂੰ ਸ਼ੱਕੀ ਨਫ਼ਰਤ ਅਪਰਾਧ ਵਜੋਂ ਮੰਨਿਆ ਜਾ ਰਿਹਾ ਹੈ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਕਿਹਾ ਕਿ ਪੁਲਿਸ ਸਬਵੇਅ ਸਟੇਸ਼ਨ 'ਤੇ ਇੱਕ ਵਿਅਕਤੀ 'ਤੇ ਨਫ਼ਰਤ ਨਾਲ ਪ੍ਰੇਰਿਤ ਹਮਲੇ ਦੀ ਜਾਂਚ ਕਰ ਰਹੀ ਹੈ। ਉਹਨਾਂ ਨੇ ਘਟਨਾ ਤੋਂ ਬਾਅਦ ਟਵੀਟ ਕੀਤਾ, "ਸਾਡੇ ਆਵਾਜਾਈ ਪ੍ਰਣਾਲੀਆਂ - ਅਤੇ ਵੱਡੇ ਪੱਧਰ 'ਤੇ ਸ਼ਹਿਰ - ਬਿਨਾਂ ਕਿਸੇ ਅਪਵਾਦ ਦੇ ਸਾਰਿਆਂ ਲਈ ਸੁਰੱਖਿਅਤ ਸਥਾਨ ਅਤੇ ਨਫ਼ਰਤ ਤੋਂ ਮੁਕਤ ਹੋਣੇ ਚਾਹੀਦੇ ਹਨ।" 
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement