Dr. Parvinder Kaur Australia News: ਪੰਜਾਬ ਦੀ ਧੀ ਨੇ ਵਧਾਇਆ ਮਾਣ, ਆਸਟ੍ਰੇਲੀਆ ‘ਚ ਬਣੀ ਪਹਿਲੀ ਮਹਿਲਾ ਪੰਜਾਬੀ ਸੰਸਦ ਮੈਂਬਰ
Published : May 24, 2025, 7:29 am IST
Updated : May 24, 2025, 8:28 am IST
SHARE ARTICLE
First female Punjabi MP in Australia Dr. Parvinder Kaur
First female Punjabi MP in Australia Dr. Parvinder Kaur

Dr. Parvinder Kaur Australia News: ਪੀਏਯੂ ਦੀ ਸਾਬਕਾ ਵਿਦਿਆਰਥਣ ਹੈ ਡਾ.ਪਰਵਿੰਦਰ ਕੌਰ

First female Punjabi MP in Australia Dr. Parvinder Kaur : ਪੀਏਯੂ ਦੀ ਸਾਬਕਾ ਵਿਦਿਆਰਥਣ ਡਾ.ਪਰਵਿੰਦਰ ਕੌਰ ਪੱਛਮੀ ਆਸਟਰੇਲੀਆ ਦੀ ਪਾਰਲੀਮੈਂਟ ਵਿੱਚ ਪਹਿਲੀ ਪੰਜਾਬੀ ਔਰਤ ਮੈਂਬਰ ਵਜੋਂ ਸਹੁੰ ਚੁੱਕਣਗੇ। ਨਵੇਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਹਯਾਤਪੁਰ ਰੁੜਕੀ ਵਿਖੇ ਕਸ਼ਮੀਰ ਸਿੰਘ ਦੇ ਘਰ ਜਨਮੀ ਡਾ. ਪਰਵਿੰਦਰ ਕੌਰ ਦੀ ਰੁਚੀ ਸ਼ੁਰੂ ਤੋਂ ਹੀ ਵਿਗਿਆਨਕ ਵਿਸ਼ਿਆਂ ਵਿਚ ਸੀ।

ਉਸ ਨੇ 12ਵੀਂ ਤੋਂ ਬਾਅਦ ਲੁਧਿਆਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ। ਬੀਐਸਸੀ ਅਤੇ ਐਮਐਸਸੀ ਪੀਏਯੂ. ਤੋਂ ਕਰਨ ਪਿੱਛੋਂ ਉਹ ਉਚੇਰੀ ਪੜ੍ਹਾਈ ਕਰਨ ਲਈ ਆਸਟਰੇਲੀਆ ਚਲੀ ਗਈ ਅਤੇ ਉੱਥੇ ਫ਼ਸਲਾਂ ਦੇ ਡੀਐੱਨਏ ਉੱਪਰ ਕੰਮ ਕੀਤਾ। ਵਿਸ਼ੇਸ਼ ਤੌਰ ’ਤੇ ਪਸ਼ੂਆਂ ਦੇ ਚਾਰੇ ਵਿਚ ਬਣਨ ਵਾਲੀ ਮੀਥੇਨ ਗੈਸ ਸਬੰਧੀ ਕੀਤੇ ਕਾਰਜ ਲਈ ਉਨ੍ਹਾਂ ਨੂੰ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਸਨਮਾਨਤ ਕੀਤਾ।

ਪੱਛਮੀ ਆਸਟਰੇਲੀਆ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫ਼ੈਸਰ ਵਜੋਂ ਕੰਮ ਕਰਦਿਆਂ ਉਨ੍ਹਾਂ ਸਮਾਜ ਦੀ ਭਲਾਈ ਨੂੰ ਅਪਣਾ ਮੁੱਖ ਮੰਤਵ ਬਣਾਇਆ। ਇਸੇ ਦੇ ਸਿੱਟੇ ਵਜੋਂ ਆਸਟਰੇਲੀਆ ਦੀ ਲੇਬਰ ਪਾਰਟੀ ਨੇ ਉਨ੍ਹਾਂ ਨੂੰ ਉਪਰਲੇ ਸਦਨ ਲਈ ਆਪਣਾ ਨੁਮਾਇੰਦਾ ਬਣਾਇਆ।  ਪੰਜਾਬੀ ਭਾਈਚਾਰੇ ਵਿਚ ਚੰਗੇ ਰਸੂਖ ਸਦਕਾ ਡਾ. ਪਰਵਿੰਦਰ ਕੌਰ ਵੱਡੀ ਜਿੱਤ ਨਾਲ ਆਸਟਰੇਲੀਆ ਦੀ ਸੰਸਦ ਦੀਆਂ ਬਰੂਹਾਂ ਤਕ ਪਹੁੰਚਣ ਵਾਲੇ ਪਹਿਲੇ ਔਰਤ ਪੰਜਾਬੀ ਮੈਂਬਰ ਬਣੇ ਹਨ। 

(For more news apart from 'First female Punjabi MP in Australia Dr. Parvinder Kaur', stay tuned to Rozana Spokesman) 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement