Italy News: ਇਟਲੀ ’ਚ ਪੰਜਾਬੀ ਨੌਜਵਾਨ ਕਰਨਬੀਰ ਸਿੰਘ ਨੇ ਮਾਪਿਆਂ ਸਮੇਤ ਭਾਈਚਾਰੇ ਦੀ ਕਰਵਾਈ ਬੱਲੇ-ਬੱਲੇ
Published : Jul 24, 2024, 12:16 pm IST
Updated : Jul 24, 2024, 12:16 pm IST
SHARE ARTICLE
Italy News: In Italy, Punjabi youth Karanbir Singh, along with his parents, organized a bat-bat for the community
Italy News: In Italy, Punjabi youth Karanbir Singh, along with his parents, organized a bat-bat for the community

Italy News: ਪੰਜਾਬ ਦੇ ਪਿੰਡ ਸੈਦਪੁਰ (ਸੁਲਤਾਨਪੁਰ ਲੋਧੀ) ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਹੈ ਕਰਨਬੀਰ ਸਿੰਘ

 

Italy News: ਇਟਲੀ 'ਚ ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀਆ ਨੇ ਮਿਹਨਤਾਂ ਕਰ ਕੇ ਵੱਡੀਆ ਮੱਲਾਂ ਮਾਰੀਆ ਹਨ। ਉੱਥੇ ਇੱਥੇ ਜਨਮੀ, ਪੜੀ ਨਵੀਂ ਪੀੜੀ ਪੜਾਈ ਵਿੱਚ ਚੰਗੀ ਪਛਾਣ ਪੈਦਾ ਕਰ ਰਹੀ ਹੈ। ਇਟਲੀ ਦੇ ਲੋਮਬਾਰਦੀਆ ਸਟੇਟ ਵਿੱਚ ਪੇਦੇ ਜਿਲਾ ਬਰੇਸ਼ੀਆ ਦੇ ਸ਼ਹਿਰ ਗੇਦੀ ਨਾਲ ਸੰਬੰਧਿਤ ਪੰਜਾਬੀ ਨੌਜਵਾਨ ਕਰਨਬੀਰ ਸਿੰਘ ਨੇ ਮਿਲਾਨ ਪੋਲੀਟੈਕਨੀਕੋ ਯੂਨੀਵਰਸਿਟੀ ਮਿਲਾਨ ਤੋਂ ਦੂਸਰਾ ਸਥਾਨ ਹਾਸਿਲ ਕਰਦਿਆ ਸੂਚਨਾ ਤਕਨਾਲੋਜੀ (ਇਨਫਾਰਮੈਸ਼ਨ ਤਕਨਾਲੋਜੀ)  ਦੀ ਡਿਗਰੀ ਪ੍ਰਾਪਤ ਕਰਕੇ ਦੇਸ਼, ਸਿੱਖ ਕੌਮ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ।

ਪੜ੍ਹੋ ਪੂਰੀ ਖ਼ਬਰ :   Rahul Gandhi News: ਰਾਹੁਲ ਗਾਂਧੀ ਅੱਜ 7 ਕਿਸਾਨ ਪ੍ਰਤੀਨਿਧੀ ਨੇਤਾਵਾਂ ਨਾਲ ਕਰਨਗੇ ਮੁਲਾਕਾਤ

ਪੰਜਾਬ ਦੇ ਪਿੰਡ ਸੈਦਪੁਰ (ਸੁਲਤਾਨਪੁਰ ਲੋਧੀ) ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਕਰਨਬੀਰ ਸਿੰਘ ਦੇ ਮਾਪਿਆਂ ਜਸਵੀਰ ਸਿੰਘ ਸੰਧਾ ਅਤੇ ਮਾਤਾ ਸੁਰਿੰਦਰ ਕੌਰ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ 21 ਸਾਲਾਂ ਬੇਟੇ ਨੇ ਪੜ੍ਹਾਈ ਵਿੱਚ ਹਮੇਸ਼ਾ ਹੀ ਅੱਗੇ ਰਹੀ ਅਤੇ ਉਸ ਨੇ ਸੂਚਨਾ ਤਕਨਾਲੋਜੀ (ਇਨਫਾਰਮੈਸ਼ਨ ਤਕਨਾਲੋਜੀ) ਦੀ ਡਿਗਰੀ ਪ੍ਰਾਪਤ ਕਰ ਕੇ ਮਾਣ ਪ੍ਰਾਪਤ ਕੀਤਾ ਹੈ।

ਪੜ੍ਹੋ ਪੂਰੀ ਖ਼ਬਰ :  Jammu-Kashmir News: ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਮੁੱਠਭੇੜ ਜਾਰੀ, 1 ਅਤਿਵਾਦੀ ਢੇਰ

ਉਹਨਾਂ ਦੱਸਿਆ ਕਿ ਇਸ ਤੋਂ ਉਹਨਾਂ ਦਾ ਵੱਡਾ ਪੁੱਤਰ ਮਨਪ੍ਰੀਤ ਸਿੰਘ 2019 ਵਿੱਚ ਸੂਚਨਾ ਤਕਨਾਲੋਜੀ ਦੀ ਮਾਸਟਰ ਡਿਗਰੀ ਕਰ ਚੁੱਕਾ ਹੈ। ਬੀਤੇ ਦਿਨੀ ਇਟਲੀ ਭਰ ਵਿੱਚ ਵੱਸਦੇ ਸਾਕ-ਸਨੇਹੀਆਂ ਵਲੋਂ ਕਰਨਬੀਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਤੇ ਅੱਗੇ ਵਾਸਤੇ ਵੀ ਸ਼ੁਭਕਾਮਨਾਵਾਂ ਦਿੱਤੀਆਂ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਕਰਨਬੀਰ ਸਿੰਘ  ਦੇ ਪਿਤਾ ਜਸਵੀਰ ਸਿੰਘ ਸੰਧਾ ਲੰਬੇ ਸਮੇਂ ਤੋਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨੇਦਲੋ ਦੀ ਪ੍ਰਬੰਧਕ ਕਮੇਟੀ ਵਿੱਚ ਸੇਵਾਂਵਾਂ ਨਿਭਾ ਰਹੇ ਹਨ।

(For more Punjabi news apart from In Italy, Punjabi youth Karanbir Singh, along with his parents, organized a bat-bat for the community, stay tuned to Rozana Spokesman)

SHARE ARTICLE

ਏਜੰਸੀ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement