ਨਵ ਕੌਰ ਸਿਟੀ ਆਫ਼ ਸਵਾਨ ਦੀ ਪਹਿਲੀ ਪੰਜਾਬਣ ਕੌਂਸਲਰ ਬਣੀ
Published : Oct 25, 2025, 6:53 am IST
Updated : Oct 25, 2025, 7:55 am IST
SHARE ARTICLE
Nav Kaur becomes first Punjabi councillor of City of Swan
Nav Kaur becomes first Punjabi councillor of City of Swan

 ਨਵ ਕੌਰ ਅਪਣੇ ਪਤੀ ਇੰਜੀ: ਜਤਿੰਦਰ ਸਿੰਘ ਭੰਗੂ ਨਾਲ ਪਿਛਲੇ 20 ਸਾਲਾਂ ਤੋਂ ਸੂਬਾ ਪੱਛਮੀ ਆਸਟ੍ਰੇਲੀਆ ਰਹਿ ਰਹੀ ਹੈ। ਜ

Nav Kaur becomes first Punjabi councillor of City of Swan: ਸੂਬਾ ਪੱਛਮੀ ਆਸਟ੍ਰੇਲੀਆ ਦੀ ਸਿਟੀ ਆਫ਼ ਸਵਾਨ ਮਿਊਂਸਪਲ ਕੌਂਸਲ ਦੀ ਨਵ ਕੌਰ, (ਨਵਦੀਪ ਕੌਰ) ਨੇ ਬਤੌਰ ਕੌਂਸਲਰ ਚੋਣ ਜਿੱਤ ਕੇ ਇਤਿਹਾਸ ਰਚ ਦਿਤਾ ਹੈ। ਉਹ ਇਸ ਕੌਂਸਲ ਦੀ ਭਾਰਤੀ ਮੂਲ ਦੀ ਪਹਿਲੀ ਪੰਜਾਬਣ ਮਹਿਲਾ ਕੌਂਸਲਰ ਬਣੀ ਹੈ। ਇਸ ਚੋਣ ਵਿਚ ਕੁਲ ਦਸ ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿਚੋਂ ਨਵ ਕੌਰ ਨੇ ਸ਼ਾਨਦਾਰ ਜਿੱਤ ਹਾਸਲ ਕਰ ਕੇ ਸਾਰੇ ਭਾਰਤੀ ਅਤੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ।

ਜ਼ਿਕਰਯੋਗ ਨਵ ਕੌਰ ਨੇ ਅਪਣੀ ਮੁੱਢਲੀ ਸਿਖਿਆ ਜ਼ਿਲ੍ਹਾ ਸੰਗਰੂਰ ਦੇ ਜੀ.ਜੀ.ਐਸ. ਜਰਨਲ ਗੁਰਨਾਮ ਸਿੰਘ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸ ਨੇ ਅਪਣੀ ਇੰਜੀਨੀਅਰਿੰਗ ਦੀ ਡਿਗਰੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫ਼ਤਿਹਗੜ੍ਹ ਸਾਹਿਬ ਤੋਂ ਹਾਸਲ ਕੀਤੀ, ਜਿਥੇ ਉਹ ਸੂਬਾ ਪੱਧਰ ’ਤੇ ਗੋਲਡ ਮੈਡਲਿਸਟ ਰਹੀ ਅਤੇ ਅਪਣੀ ਪੂਰੀ ਇੰਜੀਨੀਅਰਿੰਗ ਦੌਰਾਨ ਕਈ ਵਜ਼ੀਫ਼ੇ (ਸਕਾਲਰਸ਼ਿਪ) ਪ੍ਰਾਪਤ ਕੀਤੇ। ਆਸਟ੍ਰੇਲੀਆ ਆ ਕੇ ਨਵ ਕੌਰ ਨੇ ਕਰਟਿਨ ਗ੍ਰੈਜੂਏਟ ਸਕੂਲ ਆਫ਼ ਬਿਜਨਸ, ਕਰਟਨ ਯੂਨੀਵਰਸਟੀ ਪਛਮੀ ਆਸਟ੍ਰੇਲੀਆ ਤੋਂ ਅਪਣੀ ਮਾਸਟਰ ਡਿਗਰੀ ਪੂਰੀ ਕੀਤੀ।

ਉਸ ਦੀ ਇਹ ਵਿਦਿਅਕ ਯਾਤਰਾ ਉਸ ਦੀ ਮਿਹਨਤ, ਲਗਨ ਅਤੇ ਲੀਡਰਸ਼ਿਪ ਸਮਰੱਥਾ ਦੀ ਗਵਾਹ ਹੈ। ਨਵ ਕੌਰ ਨੂੰ ਵੈਸਟਰਨ ਆਸਟ੍ਰੇਲੀਆ ਵਿਚ ਕੰਮ ਕਰਦੇ ਹੋਏ 15 ਸਾਲ ਤੋਂ ਵੱਧ ਸਮਾਂ ਹੋ ਚੁਕਿਆ ਹੈ। ਇਸ ਦੌਰਾਨ ਉਸ ਨੇ ਤਿੰਨੋ ਪੱਧਰਾਂ  ਫੈਡਰਲ, ਸਟੇਟ ਅਤੇ ਲੋਕਲ ਗਵਰਨਮੈਂਟ  ਵਿੱਚ ਵਿਸਾਲ ਤਜਰਬਾ ਹਾਸਲ ਕੀਤਾ । ਉਹ ਖਜਾਨਾ ਵਿਭਾਗ, ਵਿੱਤ ਵਿਭਾਗ, ਸਿਖਲਾਈ ਅਤੇ ਕਾਰਜਬਲ ਵਿਕਾਸ ਵਿਭਾਗ, ਖੇਤਰੀ ਵਿਕਾਸ ਵਿਭਾਗ, ਖੇਤੀਬਾੜੀ ਅਤੇ ਖੁਰਾਕ ਵਿਭਾਗ, ਮੱਛੀ ਪਾਲਣ ਵਿਭਾਗ, ਸਿਖਿਆ ਵਿਭਾਗ ਅਤੇ ਪਾਣੀ ਵਿਭਾਗ ਵਿਚ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ।

 ਨਵ ਕੌਰ ਅਪਣੇ ਪਤੀ ਇੰਜੀ: ਜਤਿੰਦਰ ਸਿੰਘ ਭੰਗੂ ਨਾਲ ਪਿਛਲੇ 20 ਸਾਲਾਂ ਤੋਂ ਸੂਬਾ ਪੱਛਮੀ ਆਸਟ੍ਰੇਲੀਆ ਰਹਿ ਰਹੀ ਹੈ। ਜਤਿੰਦਰ ਸਿੰਘ ਭੰਗੂ ਅਤੇ ਨਵ ਕੌਰ ਦਾ ਪਿੰਡ ਪੰਜਾਬ ਵਿੱਚ ਭਾਈਕੇ ਪਿਸ਼ੌਰ, ਜ਼ਿਲ੍ਹਾ ਸੰਗਰੂਰ ਹੈ। ਇਹ ਭਾਰਤੀ ਤੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਨਵ ਕੌਰ ਨੇ ਆਪਣੀ ਮਿਹਨਤ, ਸਮਰਪਣ ਅਤੇ ਖੁੱਲ੍ਹੇ ਦਿਲ ਨਾਲ ਇਹ ਮੁਕਾਬਲਾ ਜਿੱਤਿਆ।

ਪਰਥ ਤੋਂ ਪਿਆਰਾ ਸਿੰਘ ਨਾਭਾ ਦੀ ਰਿਪੋਰਟ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement