ਪਤਨੀ ਦੀ ਘਰ ’ਚ ਚਾਕੂ ਮਾਰ ਕੇ ਕੀਤੀ ਸੀ ਹੱਤਿਆ
Canada News: ਸਰੀ : ਕੈਨੇਡਾ ਵਿਚ ਪਤਨੀ ਦਾ ਛੁਰੇ ਮਾਰ ਕੇ ਕਤਲ ਕਰਨ ਵਾਲੇ ਨਵਿੰਦਰ ਗਿੱਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤਿੰਨ ਬੱਚਿਆਂ ਦੀ ਮਾਂ ਹਰਪ੍ਰੀਤ ਕੌਰ ਗਿੱਲ 7 ਦਸੰਬਰ 2022 ਨੂੰ ਸਰੀ ਦੇ ਇਕ ਘਰ ਵਿਚ ਗੰਭੀਰ ਜ਼ਖਮੀ ਹਾਲਤ ਵਿਚ ਮਿਲੀ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ।
ਸਰੀ ਦੇ 66 ਐਵੇਨਿਊ ਦੇ 12700 ਬਲਾਕ ਵਿਚਲੇ ਘਰ ਵਿਚ ਵਾਪਰੀ ਵਾਰਦਾਤ ਮਗਰੋਂ ਪੁਲਿਸ ਨੇ ਨਵਿੰਦਰ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਨੇ ਜੂਨ 2023 ਵਿਚ ਆਪਣਾ ਗੁਨਾਹ ਵੀ ਕਬੂਲ ਲਿਆ ਸੀ। ਬੀ.ਸੀ. ਦੀ ਪ੍ਰੋਵਿਨਸ਼ੀਅਲ ਕੋਰਟ ਵੱਲੋਂ ਸੁਣਾਏ ਫ਼ੈਸਲੇ ਮੁਤਾਬਕ ਨਵਿੰਦਰ ਗਿੱਲ 10 ਸਾਲ ਤੱਕ ਪੈਰੋਲ ਦਾ ਹੱਕਦਾਰ ਨਹੀਂ ਹੋਵੇਗਾ। ਆਈ ਹਿਟ ਦੇ ਬੁਲਾਰੇ ਸਾਰਜੈਂਟ ਟਿਮਥੀ ਪਿਅਰੌਟੀ ਨੇ ਕਿਹਾ ਕਿ ਜੀਵਨ ਸਾਥੀ ਨਾਲ ਹਿੰਸਾ ਦੀਆਂ ਘਟਨਾਵਾਂ ਪਰਵਾਰਾਂ ਅਤੇ ਕਮਿਊਨਿਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੀਆਂ ਹਨ।
ਸਰੀ ਆਰ.ਸੀ.ਐਮ.ਪੀ. ਦੀ ਪੀੜਤ ਸੇਵਾਵਾਂ ਇਕਾਈ ਅਤੇ ਬੀ.ਸੀ. ਦੇ ਬਾਲ ਅਤੇ ਪਰਵਾਰ ਭਲਾਈ ਮੰਤਰਾਲੇ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੱਚਿਆਂ ਨੂੰ ਸੰਭਾਲਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਅਦਾਲਤੀ ਸੁਣਵਾਈ ਦੌਰਾਨ ਨਵਿੰਦਰ ਗਿੱਲ ਦੇ ਵਕੀਲ ਨੇ ਕਿਹਾ ਕਿ ਉਸ ਦਾ ਮੁਵੱਕਲ ਆਪਣੇ ਗਲਤੀ ਮੰਨ ਗਿਆ ਹੈ ਅਤੇ ਉਸ ਨੂੰ ਆਪਣੇ ਕੀਤੇ ’ਤੇ ਬੇਹੱਦ ਅਫਸੋਸ ਹੈ। ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਕੌਰ ਉੱਤਰਾਖੰਡ ਦੀ ਰਹਿਣ ਵਾਲੀ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Punjabi Navinder Gill, accused of killing his wife, sentenced to life imprisonment in punjabi, stay tuned to Rozana Spokesman)