
ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਮੂਲ ਦੇ 31 ਸਾਲਾ ਸਤਨਾਮ ਸਿੰਘ ਕੁਈਨਜ਼ ਦੇ ਸਾਊਥ ਓਜ਼ੋਨ ਪਾਰਕ ਸੈਕਸ਼ਨ ਵਿਚ ਪਾਰਕ ਕੀਤੀ ਕਾਰ ਵਿਚ ਬੈਠਾ ਸੀ
ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਵਿਚ ਇਕ ਸਿੱਖ ਭਾਈਚਾਰੇ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਮੂਲ ਦੇ 31 ਸਾਲਾ ਸਤਨਾਮ ਸਿੰਘ ਕੁਈਨਜ਼ ਦੇ ਸਾਊਥ ਓਜ਼ੋਨ ਪਾਰਕ ਸੈਕਸ਼ਨ ਵਿਚ ਪਾਰਕ ਕੀਤੀ ਕਾਰ ਵਿਚ ਬੈਠਾ ਸੀ। ਉਦੋਂ ਇਕ ਬੰਦੂਕਧਾਰੀ ਉਸ ਕੋਲ ਆਇਆ ਅਤੇ ਸਤਨਾਮ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ।
Indian-Origin Man Shot Dead While Sitting In Parked Car In US
ਇਸ ਗੋਲੀਬਾਰੀ ਵਿਚ ਉਸ ਦੇ ਸਿਰ ਵਿਚ ਗੋਲੀ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਨਿਊਯਾਰਕ ਪੁਲਿਸ ਵਿਭਾਗ ਨੇ ਮੀਡੀਆ ਨੂੰ ਦੱਸਿਆ ਕਿ ਸਤਨਾਮ ਸਿੰਘ ਦੀ ਹੱਤਿਆ ਕਰਨ ਵਾਲਾ ਬੰਦੂਕਧਾਰੀ ਪੈਦਲ ਹੀ ਉਹਨਾਂ ਕੋਲ ਪਹੁੰਚਿਆ ਸੀ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸਾਨੂੰ ਸੀਸੀਟੀਵੀ ਫੁਟੇਜ ਮਿਲੀ ਹੈ ਅਤੇ ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ।
Indian-Origin Man Shot Dead While Sitting In Parked Car In US
ਨਿਊਯਾਰਕ ਪੁਲਿਸ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਮੁਤਾਬਕ ਹਮਲਾ ਕਰਨ ਵਾਲੇ ਬੰਦੂਕਧਾਰੀ ਨੂੰ ਨਹੀਂ ਪਤਾ ਸੀ ਕਿ ਕਾਰ ਵਿਚ ਕੌਣ ਬੈਠਾ ਸੀ। ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਹਮਲਾਵਰ ਕਾਰ ਦੇ ਮਾਲਕ ਨੂੰ ਮਾਰਨ ਲਈ ਆਏ ਸਨ। ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ।