
ਸਾਰੇ ਸਿੱਖਾਂ ਦੇ ਅਗੱਸਤ ਮਹੀਨੇ ਦੇ ਅਖ਼ੀਰ ਤਕ ਆ ਜਾਣ ਦੀ ਆਸ
ਨਵੀਂ ਦਿੱਲੀ (ਸੁਖਰਾਜ ਸਿੰਘ): ਅਫ਼ਗ਼ਾਨਿਸਤਾਨ ਤੋਂ ਅੱਜ ਇਥੇ ਦਿੱਲੀ ਹਵਾਈ ਅੱਡੇ ਪੁੱਜਣ 'ਤੇ ਸਿੱਖਾਂ ਦੇ ਪਹਿਲੇ ਜਥੇ ਦਾ ਸਵਾਗਤ ਕੀਤਾ ਗਿਆ।
ਤਾਲਿਬਾਨ ਹੱਥੋਂ ਨਰਕ ਵਰਗੀ ਜ਼ਿੰਦਗੀ ਸਹਿਣ ਤੋਂ ਬਾਅਦ ਇਹ ਸਿੱਖ ਇਥੇ ਸਥਾਈ ਤੌਰ 'ਤੇ ਰਹਿਣ ਵਾਸਤੇ ਆਏ ਹਨ।
the first batch of Afghan Sikhs who reached India on Sunday, fleeing religious persecution.
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿੱਲੀ ਕਮੇਟੀ ਇਨ੍ਹਾਂ ਸਿੱਖਾਂ ਨੂੰ ਰਹਿਣ ਲਈ ਥਾਂ ਤੇ ਹੋਰ ਸਹੂਲਤਾਂ ਪ੍ਰਦਾਨ ਕਰੇਗੀ। ਉਨ੍ਹਾਂ ਦਸਿਆ ਕਿ ਅਗਲੇ ਜਥੇ ਵਿਚ 70 ਅਤੇ ਉਸ ਤੋਂ ਅਗਲੇ 'ਚ 125 ਸਿੱਖ ਇਥੇ ਪਹੁੰਚਣਗੇ ਅਤੇ 600 ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ
the first batch of Afghan Sikhs who reached India on Sunday, fleeing religious persecution.
ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਅਗੱਸਤ ਦੇ ਅਖ਼ੀਰ ਤਕ ਸਾਰੇ ਸਿੱਖਾਂ ਨੂੰ ਇਥੇ ਲਿਆਂਦਾ ਜਾਵੇ ਤੇ ਇਨ੍ਹਾਂ ਸਿੱਖਾਂ ਦੇ ਗੁਰਦਵਾਰਿਆਂ ਦੀਆਂ ਸਰਾਵਾਂ ਵਿਚ ਰਹਿਣ ਦਾ ਇੰਤਜ਼ਾਮ ਕੀਤਾ ਹੈ।
the first batch of Afghan Sikhs who reached India on Sunday, fleeing religious persecution.
ਅੱਜ ਆਇਆਂ ਵਿਚ ਨਿਧਾਨ ਸਿੰਘ, ਚਰਨ ਕੌਰ ਸਿੰਘ, ਬਲਵਾਨ ਕੌਰ ਸਿੰਘ, ਗੁਰਜੀਤ ਸਿੰਘ, ਮਨਮੀਤ ਕੌਰ, ਮਨਦੀਪ ਸਿੰਘ, ਪੂਨਮ ਕੌਰ ਤੇ ਪਰਵੀਨ ਸਿੰਘ ਸ਼ਾਮਲ ਹਨ।
the first batch of Afghan Sikhs who reached India on Sunday, fleeing religious persecution.
ਇਨ੍ਹਾਂ ਲੋਕਾਂ ਨੇ ਦਸਿਆ ਕਿ ਉਨ੍ਹਾਂ ਨੂੰ ਤਾਲਿਬਾਨ ਤੇ ਹੋਰ ਕੱਟੜ ਜਥੇਬੰਦੀਆਂ ਵਲੋਂ ਸਰੀਰਕ ਤੇ ਮਾਨਸਕ ਤਸ਼ੱਦਦ ਦਿਤਾ ਜਾਂਦਾ ਤੇ ਮਦਦ ਕਰਨ ਵਾਲਾ ਕੋਈ ਨਹੀਂ ਸੀ। ਉਨ੍ਹਾਂ ਕਿਹਾ ਕਿ ਮੰਦਰਾਂ ਦੇ ਸਾਹਮਣੇ ਗਊ ਦਾ ਮਾਸ ਵੇਚਿਆ ਜਾਂਦਾ ਹੈ ਤੇ ਸਾਡੀ ਜ਼ਿੰਦਗੀ ਨਰਕ ਬਣੀ ਹੋਈ ਸੀ।