
ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਮੋਗਾ : ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ( Punjabi youth) ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ( Death of a Punjabi youth) ਵਿਚ ਜਾ ਪੈਂਦੇ ਹਨ।
PHOTO
ਅਜਿਹਾ ਹੀ ਮਾਮਲਾ ਮਨੀਲਾ ਤੋਂ ਸਾਹਮਣੇ ਆਇਆ ਹੈ ਜਿਥੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮੇਜਰ ਸਿੰਘ ਕਾਲਾ ਸੇਖੋਂ (25) ਪੁੱਤਰ ਦਰਸ਼ਨ ਸਿੰਘ ਜੋ 5 ਸਾਲ ਪਹਿਲਾਂ ਆਪਣੇ ਸੁਨਿਹਰੀ ਭਵਿੱਖ ਲਈ ਮਨੀਲਾ ਗਿਆ ਸੀ, ਦੀ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮੋਗਾ ਦੇ ਇਤਿਹਾਸਕ ਪਿੰਡ ਦੀਨਾ ਸਾਹਿਬ ਦਾ ਰਹਿਣ ਵਾਲਾ ਸੀ।
DEATH
ਇਸ ਦੁਖਦਾਈ ਖ਼ਬਰ ਨਾਲ ਪਿੰਡ 'ਚ ਸੋਗ ਲਹਿਰ ਪਸਰ ਗਈ ਹੈ। ਜਾਣਕਾਰੀ ਅਨੁਸਾਰ ਪੰਜ ਸਾਲ ਪਹਿਲਾਂ ਗਏ ਮੇਜਰ ਸਿੰਘ ਨੇ ਦੋ ਕੁ ਮਹੀਨਿਆਂ ਤਕ ਪਿੰਡ ਆਉਣਾ ਸੀ ਜਿਸ ਦੀਆਂ ਉਹ ਤਿਆਰੀਆਂ ਵੀ ਕਰ ਰਿਹਾ ਸੀ, ਪਰ ਅਚਾਨਕ ਉਸ ਦੀ ਮਨੀਲਾ 'ਚ ਹੀ ਮੌਤ ਹੋ ਗਈ।