ਅਮਰੀਕਾ 'ਚ ਵਾਪਰਿਆ ਦਰਦਨਾਕ ਹਾਦਸਾ, ਤਿੰਨ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ
Published : Jul 27, 2022, 4:50 pm IST
Updated : Jul 27, 2022, 4:50 pm IST
SHARE ARTICLE
Photo
Photo

ਤਿੰਨੋਂ ਨੌਜਵਾਨ ਪ੍ਰਸਿੱਧ ਬਾਸਕਟਬਾਲ ਦੇ ਖਿਡਾਰੀ ਸਨ

 

ਜਲੰਧਰ:  ਪਿਛਲੇ ਹਫਤੇ ਅਮਰੀਕਾ ’ਚ ਸੜਕ ਹਾਦਸੇ ’ਚ 3 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਸੀ।  ਤਿੰਨੋਂ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਸਨ। ਜਿਹਨਾਂ ਵਿਚੋਂ ਦੋ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਸਨ।

 

PHOTOPHOTO

 

ਇਹ ਨੌਜਵਾਨ ਪ੍ਰਸਿੱਧ ਬਾਸਕਟਬਾਲ ਦੇ ਖਿਡਾਰੀ ਦੱਸੇ ਜਾ ਰਹੇ ਹਨ। ਸੂਤਰਾਂ ਅਨੁਸਾਰ ਜੋ ਕਿ ਨਿਊਯਾਰਕ ਤੋਂ ਨਿਊ ਜਰਸੀ ਵਿਖੇ ਸਿੱਖ ਹੂਪ ਲਈ ਹਿੱਕਸਵੈਲ ਨਿਊਯਾਰਕ ਲਈ ਹੋਣ ਵਾਲੇ ਮੈਚ ਵਿਚ ਸ਼ਾਮਲ ਹੋਣ ਲਈ ਘਰਾਂ ਤੋਂ ਚੱਲੇ ਹੋਏ ਸਨ ਕਿ ਰਾਹ ਵਿਚ ਉਨ੍ਹਾਂ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਤੇ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ।

 

DEATHDEATH

 

ਇਨ੍ਹਾਂ ਤਿੰਨਾਂ ਨੌਜਵਾਨਾਂ ਦੇ ਬੇਵਕਤੀ ਵਿਛੋੜੇ ਕਾਰਨ ਪੰਜਾਬੀ ਭਾਈਚਾਰਾ ਡੂੰਘੇ ਗ਼ਮ ’ਚ ਚਲਾ ਗਿਆ ਹੈ ਤੇ ਸਭ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਮੌਤ ’ਤੇ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਪੁਨੀਤ ਸਿੰਘ ਨਿੱਝਰ ਪੁੱਤਰ ਜਸਬੀਰ ਸਿੰਘ ਜੱਸੀ ਵਾਸੀ ਪਿੰਡ ਨਿੱਝਰਾਂ, ਜ਼ਿਲ੍ਹਾ ਜਲੰਧਰ, ਅਮਰਜੀਤ ਸਿੰਘ ਗਿੱਲ ਵਾਸੀ ਪਿੰਡ ਮੁਰੀਦਵਾਲ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਅਤੇ ਤੀਜੇ ਨੌਜਵਾਨ ਦੀ ਹਰਪਾਲ ਸਿੰਘ ਮੁਲਤਾਨੀ ਵਜੋਂ ਹੋਈ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement