ਆਸਟ੍ਰੇਲੀਆ 'ਚ ਦੋ ਪੰਜਾਬੀ ਨੌਜਵਾਨਾਂ ਦੀ ਪਾਣੀ 'ਚ ਡੁੱਬਣ ਕਾਰਨ ਹੋਈ ਮੌਤ 
Published : Dec 27, 2020, 2:01 pm IST
Updated : Dec 27, 2020, 2:01 pm IST
SHARE ARTICLE
Two Punjabi Youths Die In Australia
Two Punjabi Youths Die In Australia

ਦੋਵੇਂ ਨੌਜਵਾਨ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਨਾਲ ਸਬੰਧ ਰੱਖਦੇ ਸਨ

ਮੈਲਬੌਰਨ : ਆਸਟ੍ਰੇਲੀਆ ਗਏ ਦੋ ਭਾਰਤੀ ਪ੍ਰਵਾਸੀਆਂ ਦੀ ਕ੍ਰਿਸਮਿਸ ਦੇ ਦਿਨ ਸਮੁੰਦਰ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ। ਮੈਲਬੌਰਨ ਤੋਂ ਕਰੀਬ 220 ਕਿਲੋਮੀਟਰ ਦੂਰੀ 'ਤੇ ਦੱਖਣ-ਪੂਰਬ ਵਿਚ ਸਥਿਤ ਸਕਾਇਕੀ ਬੀਚ ਉੱਪਰ ਕ੍ਰਿਸਮਿਸ ਦੇ ਤਿਉਹਾਰ ਮੌਕੇ ਸਮੁੰਦਰੀ ਪਾਣੀਆਂ ਵਿਚ ਆਨੰਦ ਮਾਣਦੇ ਦੋ ਪੰਜਾਬੀ ਗੱਭਰੂ ਅਨੁਪਮ ਛਾਬੜਾ ਅਤੇ ਆਸ਼ੂ ਦੁੱਗਲ (ਦੋਵੇਂ 26 ਸਾਲਾ) ਡੁੱਬ ਕੇ ਮਰ ਜਾਣ ਕੀ ਖ਼ਬਰ ਨੇ ਸਮੁੱਚੇ ਪੰਜਾਬੀ ਭਾਈਚਾਰੇ ਅੰਦਰ ਸੋਗ ਦੀ ਲਹਿਰ ਫੈਲਾ ਦਿੱਤੀ ਹੈ।

File Photo

ਦੋਵੇਂ ਨੌਜਵਾਨ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਨਾਲ ਸਬੰਧ ਰੱਖਦੇ ਸਨ। ਹੈਰਾਨੀਜਨਕ ਗੱਲ ਇਹ ਹੈ ਕਿ ਇਹ ਦੋਵੇਂ ਦੋਸਤ ਬੀਤੇ 20 ਸਾਲਾਂ ਤੋਂ ਆਪਸ ਵਿਚ ਦੋਸਤ ਸਨ ਅਤੇ ਚਾਰ ਸਾਲ ਪਹਿਲਾਂ ਦੋਹੇਂ ਇਕੱਠੇ ਹੀ ਵਿਦਿਆਰਥੀ ਵੀਜ਼ੇ 'ਤੇ ਆਸਟ੍ਰੇਲੀਆ ਆਏ ਸਨ। ਦੋਵੇਂ ਇਕੱਠੇ ਹੀ ਹੁਣ ਇਸ ਦੁਨੀਆ ਨੂੰ ਅਲਵਿਦਾ ਵੀ ਕਹਿ ਗਏ ਹਨ। 
ਜਾਣਕਾਰੀ ਮੁਤਾਬਕ, ਦੁਪਹਿਰ ਤਕਰੀਬਨ 3:40 ਵਜੇ ਇਹ ਹਾਦਸਾ ਵਾਪਰਿਆ, ਜਦੋਂ ਦੋਵੇਂ ਨੌਜਵਾਨ ਪਾਣੀ ਦੀ ਧਾਰਾ ਵਿਚ ਅਲੋਪ ਹੋ ਗਏ।

File Photo

ਕਈ ਘੰਟੇ ਬਾਅਦ, ਛਾਬੜਾ ਦੀ ਬੌਡੀ ਮਿਲੀ। ਅਧਿਕਾਰਤ ਤੌਰ 'ਤੇ ਮ੍ਰਿਤਕ ਐਲਾਨ ਕੀਤੇ ਜਾਣ ਤੋਂ ਪਹਿਲਾਂ ਉੱਥੇ ਮੌਜੂਦ ਇਕ ਵਿਅਕਤੀ ਨੇ ਉਸ ਨੂੰ ਸੀ.ਪੀ.ਆਰ. ਦੇ ਕੇ ਮੁੜ ਸੁਰਜੀਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਦੂਜੇ ਨੌਜਵਾਨ ਦੀ ਲਾਸ਼ ਸ਼ਨੀਵਾਰ ਸਵੇਰੇ ਕਰੀਬ 4 ਵਜੇ ਬਰਾਮਦ ਕੀਤੀ ਗਈ। ਦੁੱਗਲ ਦੀ ਭੈਣ, ਅਨੂ ਨੇ ਕਿਹਾ ਕਿ ਕੋਵਿਡ-19 ਦੇ ਕਾਰਨ ਭਾਰਤ ਵਿਚ ਸਰਹੱਦੀ ਪਾਬੰਦੀਆਂ ਨੇ ਉਸ ਦੀ ਮਾਂ ਦੇ ਦੁੱਖ ਨੂੰ ਹੋਰ ਵਧਾ ਦਿੱਤਾ ਹੈ।

ਉਸ ਨੇ ਇਹ ਸਵਾਲ ਵੀ ਕੀਤਾ ਕਿ ਖਤਰਨਾਕ ਹਾਲਤਾਂ ਨਾਲ ਨਜਿੱਠਣ ਲਈ ਕ੍ਰਿਸਮਸ ਦੇ ਦਿਨ ਲਾਈਫਗਾਰਡਜ਼ ਬੀਚ' ਤੇ ਕੰਮ ਕਿਉਂ ਨਹੀਂ ਕਰਦੇ। ਜੇਕਰ ਉਸ ਦਿਨ ਕੋਈ ਲਾਈਫਗਾਰਡ ਡਿਊਟੀ 'ਤੇ ਹੁੰਦਾ ਤਾਂ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ। ਇਕ ਨਜ਼ਦੀਕੀ ਦੋਸਤ ਸਾਹਿਲ ਗੁਲਾਟੀ ਨੇ ਖੁਲਾਸਾ ਕੀਤਾ,''ਛਾਬੜਾ ਸੈਟਲ ਹੋ ਕੇ ਵਿਆਹ ਕਰਵਾ ਰਿਹਾ ਸੀ ਅਤੇ ਉਹ ਰੋਡ ਲੈਵਰ ਅਖਾੜੇ ਵਿਚ ਸ਼ੈੱਫ ਦੇ ਤੌਰ 'ਤੇ ਕੰਮ ਕਰ ਰਿਹਾ ਸੀ, ਜਦੋਂ ਕਿ ਦੁੱਗਲ ਨੇ ਹੁਣੇ-ਹੁਣੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ।''

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement