
22 ਅਪ੍ਰੈਲ ਨੂੰ ਜੈਪੁਰ ਦੇ ਇਕ ਹੋਟਲ 'ਚ ਹੋਵੇਗਾ ਵਿਆਹ ਸਮਾਗਮ
ਜੈਪੁਰ: UPSC ਟਾਪਰ ਟੀਨਾ ਡਾਬੀ ਦੁਬਾਰਾ ਵਿਆਹ ਕਰ ਰਹੀ ਹੈ। 2015 ਆਈਏਐਸ ਟਾਪਰ ਟੀਨਾ ਡਾਬੀ ਹੁਣ 2013 ਬੈਚ ਦੇ ਆਈਏਐਸ ਪ੍ਰਦੀਪ ਗਵਾਂਡੇ ਨਾਲ ਵਿਆਹ ਕਰਨ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਦੋਵੇਂ 22 ਅਪ੍ਰੈਲ ਨੂੰ ਜੈਪੁਰ ਦੇ ਇਕ ਪ੍ਰਾਈਵੇਟ ਹੋਟਲ 'ਚ ਵਿਆਹ ਕਰਨ ਜਾ ਰਹੇ ਹਨ।
IAS Tina Dabi and IAS Pradeep Gawande
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਈਏਐਸ ਟੀਨਾ ਡਾਬੀ ਨੇ ਆਪਣੇ ਹੀ ਬੈਚ ਦੇ ਅਤਹਰ ਅਮੀਰ ਨਾਲ ਵਿਆਹ ਕੀਤਾ ਸੀ। ਇਹ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲ ਸਕਿਆ ਅਤੇ ਦੋਹਾਂ ਦਾ ਤਲਾਕ ਹੋ ਗਿਆ।
IAS Tina Dabi and IAS Pradeep Gawande
ਜਾਣਕਾਰੀ ਅਨੁਸਾਰ ਡਾਬੀ 2015 ਦੀ ਟਾਪਰ ਹੈ ਅਤੇ ਉਸੇ ਸਾਲ ਦੂਜੇ ਟਾਪਰ ਰਹੇ ਅਤਹਰ ਆਮਿਰ ਨਾਲ ਟਰੇਨਿੰਗ ਦੌਰਾਨ ਦੋਸਤੀ ਕੀਤੀ ਅਤੇ ਫਿਰ ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ ਸਾਲ 2018 'ਚ ਵਿਆਹ ਕਰਵਾ ਲਿਆ। ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਨ ਵਾਲਾ ਇਹ ਵਿਆਹ 2 ਸਾਲ ਤੋਂ ਵੱਧ ਨਾ ਚੱਲ ਸਕਿਆ ਅਤੇ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ। ਹੁਣ ਦੋ ਸਾਲਾਂ ਬਾਅਦ 2022 ਵਿੱਚ, ਆਈਏਐਸ ਪ੍ਰਦੀਪ ਗਵਾਂਡੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਗਿਆ।
IAS Tina Dabi and IAS Pradeep Gawande
ਪ੍ਰਦੀਪ ਗਵਾਂਡੇ ਦਾ ਜਨਮ 9 ਦਸੰਬਰ 1980 ਨੂੰ ਮਹਾਰਾਸ਼ਟਰ ਵਿੱਚ ਹੋਇਆ ਸੀ। ਉਹ ਚੁਰੂ ਦੇ ਕੁਲੈਕਟਰ ਰਹਿ ਚੁੱਕੇ ਹਨ। ਪ੍ਰਦੀਪ ਨੇ UPSC ਪ੍ਰੀਖਿਆ ਪਾਸ ਕਰਨ ਤੋਂ ਪਹਿਲਾਂ MBBS ਵੀ ਕੀਤਾ ਹੈ। ਵਰਤਮਾਨ ਵਿੱਚ ਪ੍ਰਦੀਪ ਪੁਰਾਤੱਤਵ ਵਿਭਾਗ ਵਿੱਚ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ।
IAS Tina Dabi and IAS Pradeep Gawande wedding card
ਇੰਸਟਾਗ੍ਰਾਮ 'ਤੇ ਪੋਸਟ ਕੀਤੇ ਗਏ ਵਿਆਹ ਸਮਾਰੋਹ ਦੇ ਕਾਰਡ 'ਚ ਸਮਾਗਮ ਦੀ ਤਰੀਕ ਅਤੇ ਸਥਾਨ ਦਾ ਜ਼ਿਕਰ ਕੀਤਾ ਗਿਆ ਹੈ। ਦੋਵੇਂ 22 ਅਪ੍ਰੈਲ ਨੂੰ ਜੈਪੁਰ ਦੇ ਇੱਕ ਨਿੱਜੀ ਹੋਟਲ ਵਿੱਚ ਸੱਤ ਫੇਰੇ ਲੈਣ ਜਾ ਰਹੇ ਹਨ।