ਧੋਖਾਧੜੀ ਦੇ ਮਾਮਲੇ ’ਚ ਭਾਰਤੀ-ਅਮਰੀਕੀ ਨਰਸ ਨੂੰ 20 ਸਾਲ ਦੀ ਸਜ਼ਾ
Published : May 30, 2021, 5:54 pm IST
Updated : May 30, 2021, 5:54 pm IST
SHARE ARTICLE
Indian-American nurse practitioner gets 20 years jail in USD 52 million healthcare fraud
Indian-American nurse practitioner gets 20 years jail in USD 52 million healthcare fraud

ਨਰਸ 'ਤੇ ਮੈਡੀਕੇਅਰ ਅਤੇ ਨਿੱਜੀ ਬੀਮਾ ਪ੍ਰਦਾਤਾਵਾਂ ਨੂੰ ਧੋਖਾ ਦੇਣ ਲਈ ਇਕ ਸਾਜਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਹੈ ਅਤੇ ਉਸ ਨੂੰ 25 ਮਈ ਨੂੰ ਸਜ਼ਾ ਸੁਣਾਈ ਗਈ ਹੈ।

ਹਿਊਸਟਨ : ਇਕ ਭਾਰਤੀ-ਅਮਰੀਕੀ ਨਰਸ ਨੂੰ ਅਮਰੀਕਾ ਵਿਚ ਸਿਹਤ ਦੇਖਭਾਲ ਧੋਖਾਧੜੀ ਦੇ ਇਕ ਮਾਮਲੇ ਵਿਚ ਭੂਮਿਕਾ ਲਈ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ 5.2 ਕਰੋੜ ਡਾਲਰ ਤੋਂ ਵੱਧ ਦਾ ਜ਼ੁਰਮਾਨਾ ਭਰਨ ਦਾ ਆਦੇਸ਼ ਦਿੱਤਾ। ਟੈਕਸਾਸ ਦੇ ਨੌਰਦਰਨ ਡਿਸਟ੍ਰਿਕਟ ਦੇ ਕਾਰਜਕਾਰੀ ਅਮਰੀਕੀ ਅਟਾਰਨੀ ਪ੍ਰੇਰਕ ਸ਼ਾਹ ਨੇ ਦੱਸਿਆ ਕਿ ਤ੍ਰਿਵਿਕਾਰਾਮ ਰੇਡੀ (39) ਨੇ ਅਕਤੂਬਰ 2020 ਵਿਚ ਧੋਖਾਧੜੀ ਕਰਨ ਦੀ ਸਾਜਿਸ਼ ਰਚਣ ਦਾ ਅਪਰਾਧ ਕਬੂਲ ਕਰ ਲਿਆ। 

ਉਸ 'ਤੇ ਮੈਡੀਕੇਅਰ ਅਤੇ ਨਿੱਜੀ ਬੀਮਾ ਪ੍ਰਦਾਤਾਵਾਂ ਨੂੰ ਧੋਖਾ ਦੇਣ ਲਈ ਇਕ ਸਾਜਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਹੈ ਅਤੇ ਉਸ ਨੂੰ 25 ਮਈ ਨੂੰ ਸਜ਼ਾ ਸੁਣਾਈ ਗਈ ਹੈ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਨਰਸ ਦੇ ਤੌਰ 'ਤੇ ਕੰਮ ਕਰ ਰਹੇ ਰੇਡੀ ਨੇ ਕਈ ਬੀਮਾ ਕੰਪਨੀਆਂ ਨਾਲ ਧੋਖਾਧੜੀ ਕਰਨ ਲਈ ਇਕ ਸਾਜਿਸ਼ ਰਚੀ। ਵਕੀਲਾਂ ਨੇ ਦੱਸਿਆ ਕਿ ਰੇਡੀ ਨੇ 6 ਡਾਕਟਰਾਂ ਦੇ ਨੰਬਰਾਂ ਦੀ ਵਰਤੋਂ ਕਰ ਕੇ ਮਰੀਜ਼ਾਂ ਦੇ ਫਰਜ਼ੀ ਬਿੱਲ ਬਣਾਏ ਅਤੇ ਇਹ ਦਾਅਵਾ ਕੀਤਾ ਕਿ ਉਕਤ ਡਾਕਟਰ ਇਹਨਾਂ ਮਰੀਜ਼ਾਂ ਦੀ ਇਲਾਜ ਕਰ ਰਹੇ ਹਨ ਜਦਕਿ ਉਹਨਾਂ ਨੇ ਕਦੇ ਉਹਨਾਂ ਦਾ ਇਲਾਜ ਨਹੀਂ ਕੀਤਾ। 
 

SHARE ARTICLE

ਏਜੰਸੀ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement