Champions Trophy 2025: ਆਸਟ੍ਰੇਲੀਆ ਦਾ ਜ਼ਖ਼ਮੀ ਓਪਨਰ ਮੈਥਿਊ ਸ਼ਾਰਟ ਚੈਂਪੀਅਨਜ਼ ਟਰਾਫੀ ਸੈਮੀਫਾਈਨਲ ਤੋਂ ਬਾਹਰ
Published : Mar 1, 2025, 12:02 pm IST
Updated : Mar 1, 2025, 12:02 pm IST
SHARE ARTICLE
Injured Australian opener Matthew Short ruled out of Champions Trophy semi-finals
Injured Australian opener Matthew Short ruled out of Champions Trophy semi-finals

ਬਾਰਿਸ਼ ਕਾਰਨ ਰੱਦ ਹੋਏ ਮੈਚ ਵਿੱਚ ਸ਼ਾਰਟ ਨੇ 15 ਗੇਂਦਾਂ ਵਿੱਚ 20 ਦੌੜਾਂ ਬਣਾਈਆਂ।

 

Champions Trophy 2025: ਆਸਟ੍ਰੇਲੀਆ ਦੇ ਓਪਨਰ ਮੈਥਿਊ ਸ਼ਾਰਟ, ਜੋ ਅਫਗਾਨਿਸਤਾਨ ਵਿਰੁੱਧ ਮੈਚ ਦੌਰਾਨ ਜ਼ਖ਼ਮੀ ਹੋ ਗਏ ਸਨ, ਭਾਰਤ ਜਾਂ ਨਿਊਜ਼ੀਲੈਂਡ ਵਿਰੁੱਧ ਚੈਂਪੀਅਨਜ਼ ਟਰਾਫੀ ਸੈਮੀਫਾਈਨਲ ਤੋਂ ਬਾਹਰ ਹੋ ਸਕਦੇ ਹਨ।

ਬਾਰਿਸ਼ ਕਾਰਨ ਰੱਦ ਹੋਏ ਮੈਚ ਵਿੱਚ ਸ਼ਾਰਟ ਨੇ 15 ਗੇਂਦਾਂ ਵਿੱਚ 20 ਦੌੜਾਂ ਬਣਾਈਆਂ। ਉਸ ਨੂੰ ਅਜ਼ਮਤੁੱਲਾ ਉਮਰਜ਼ਈ ਨੇ ਪਵੇਲੀਅਨ ਭੇਜਿਆ।

ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਨੇ ਪ੍ਰੈੱਸ ਨੂੰ ਦੱਸਿਆ, "ਮੈਨੂੰ ਲੱਗਦਾ ਹੈ ਕਿ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਹੈ। ਅਸੀਂ ਦੇਖਿਆ ਕਿ ਉਹ ਠੀਕ ਤਰ੍ਹਾਂ ਹਿੱਲ-ਜੁੱਲ ਨਹੀਂ ਸਕਦਾ ਸੀ। ਅਗਲੇ ਮੈਚ ਵਿੱਚ ਉਸ ਲਈ ਠੀਕ ਹੋਣਾ ਮੁਸ਼ਕਲ ਹੋਵੇਗਾ।

ਸ਼੍ਰੀਲੰਕਾ ਖਿਲਾਫ਼ ਹਾਲ ਹੀ ਦੇ ਦੋ ਵਨਡੇ ਮੈਚਾਂ ਵਿੱਚ ਅਸਫ਼ਲ ਰਹਿਣ ਤੋਂ ਬਾਅਦ ਆਸਟ੍ਰੇਲੀਆ ਹਮਲਾਵਰ ਬੱਲੇਬਾਜ਼ ਜੈਕ ਫਰੇਜ਼ਰ ਮੈਕਗੁਰਕ ਨੂੰ ਮੈਦਾਨ ਵਿੱਚ ਉਤਾਰ ਸਕਦਾ ਹੈ।

ਆਲਰਾਊਂਡਰ ਐਰੋਨ ਹਾਰਡੀ ਵੀ ਇੱਕ ਵਿਕਲਪ ਹੋ ਸਕਦਾ ਹੈ।

ਆਸਟ੍ਰੇਲੀਆ ਮੰਗਲਵਾਰ ਨੂੰ ਦੁਬਈ ਵਿੱਚ ਸੈਮੀਫਾਈਨਲ ਵਿੱਚ ਭਾਰਤ ਦਾ ਸਾਹਮਣਾ ਕਰ ਸਕਦਾ ਹੈ ਜਾਂ ਬੁੱਧਵਾਰ ਨੂੰ ਲਾਹੌਰ ਵਿੱਚ ਨਿਊਜ਼ੀਲੈਂਡ ਦਾ ਸਾਹਮਣਾ ਕਰ ਸਕਦਾ ਹੈ। ਇਸ ਦਾ ਫੈਸਲਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਆਖ਼ਰੀ ਗਰੁੱਪ ਮੈਚ ਤੋਂ ਬਾਅਦ ਹੀ ਹੋਵੇਗਾ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement