
66 ਕਿਲੋ ਭਾਰ ਵਰਗ ਵਿਚ ਕੋਰੀਆ ਗਣਰਾਜ ਨੂੰ ਦਿਤੀ ਮਾਤ
ਗੁਰਦਾਸਪੁਰ: ਤਾਈਪੇ ਏਸ਼ੀਅਨ ਓਪਨ ਜੂਡੋ ਚੈਂਪੀਅਨਸ਼ਿਪ ਵਿਚ ਜ਼ਿਲ੍ਹੇ ਦੇ ਜਸਲੀਨ ਸੈਣੀ ਨੇ ਸੋਨ ਤਮਗ਼ਾ ਜਿੱਤ ਦੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। 1 ਜੁਲਾਈ ਤੋਂ ਸ਼ੁਰੂ ਹੋਈ ਚੈਂਪੀਅਨਸ਼ਿਪ ਵਿਚ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਜੂਡੋਕਾ ਜਸਲੀਨ ਸੈਣੀ (25) ਨੇ 66 ਕਿਲੋ ਭਾਰ ਵਰਗ ਵਿਚ ਕੋਰੀਆ ਗਣਰਾਜ ਦੇ ਪਾਰਕ ਛਨਵਿਉ ਨੂੰ ਹਰਾ ਕੇ ਤਿਰੰਗਾ ਲਹਿਰਾਇਆ।
ਇਹ ਵੀ ਪੜ੍ਹੋ: ਵੈਸਟ ਇੰਡੀਜ਼ ਕ੍ਰਿਕੇਟ ਵਰਲਡ ਕੱਪ 2023 ’ਚ ਥਾਂ ਬਣਾਉਣ ਤੋਂ ਖੁੰਝਿਆ
ਜਾਣਕਾਰੀ ਦਿੰਦਿਆਂ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦਸਿਆ ਕਿ ਜਸਲੀਨ ਸੈਣੀ 2024 ਦੀ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਲਈ ਜੱਦੋ ਜਹਿਦ ਕਰ ਰਿਹਾ ਹੈ। ਪਿਛਲੇ ਇਕ ਮਹੀਨੇ ਤੋਂ ਇਸ ਸੰਘਰਸ਼ ਵਿਚ ਪੈਰ ਪਾਉਣ ਤੋਂ ਬਾਅਦ ਜਸਲੀਨ ਨੇ ਤਜ਼ਾਕਿਸਤਾਨ ਵਿਖੇ 2 ਜੂਨ ਨੂੰ ਦਿਹਾੜੇ ਗ੍ਰੈਂਡ ਪਿਰਕਸ, 16 ਜੂਨ ਕਜ਼ਾਕਿਸਤਾਨ ਵਿਚ ਗ੍ਰੈਂਡ ਸਲੈਮ, 23 ਜੂਨ ਨੂੰ ਮੰਗੋਲੀਆ ਵਿਖੇ ਗ੍ਰੈਂਡ ਸਲੈਮ ਵਿਚ ਭਾਗ ਲੈਣ ਉਪਰੰਤ ਇਸ ਚੈਂਪੀਅਨਸ਼ਿਪ ਵਿਚ ਮੈਡਲ ਜਿਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ: ਪੁਲਿਸ ਦੀ ਗੋਲੀ ਨਾਲ ਨਾਬਾਲਗ ਦੇ ਕਤਲ ਦਾ ਮਾਮਲਾ : ਫ਼ਰਾਂਸ ’ਚ ਚੌਥੇ ਦਿਨ ਵੀ ਹਿੰਸਾ ਜਾਰੀ
ਜਸਲੀਨ ਦੇ ਕੋਚ ਰਵੀ ਕੁਮਾਰ ਨੇ ਦਸਿਆ ਕਿ ਅੱਜ ਤੋਂ 9 ਸਾਲ ਪਹਿਲਾਂ ਤਾਈਪੇ ਵਿਖੇ ਜਸਲੀਨ ਸੈਣੀ ਨੇ ਜੂਨੀਅਰ ਕੈਡਿਟ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਿਆ ਸੀ। ਇਸ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ ਨਾਲ ਉਹ ਵਿਸ਼ਵ ਪੱਧਰੀ ਦਰਜਾਬੰਦੀ ਵਿਚ 107ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਜਸਲੀਨ ਸੈਣੀ ਏਸ਼ੀਅਨ ਖੇਡਾਂ ਲਈ ਵੀ ਕੁਆਲੀਫਾਈ ਕਰ ਚੁਕਿਆ ਹੈ। ਉਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਵਿਸ਼ਵ ਪੱਧਰੀ ਟ੍ਰੇਨਿੰਗ ਲਈ ਜਾਪਾਨ ਜਾਂ ਜੋਰਜੀਆ ਭੇਜਿਆ ਜਾਵੇ ਤਾਂ ਕਿ ਉਹ ਸਖ਼ਤ ਮਿਹਨਤ ਕਰਕੇ ਏਸ਼ੀਆ ਵਿਚ ਮੈਡਲ ਜਿੱਤ ਸਕੇ।
ਇਹ ਵੀ ਪੜ੍ਹੋ: ਭਾਰਤ 'ਚ ਰੋਬੋਟ ਨਾਲ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ ਅੱਤਵਾਦੀ, ਸ਼ਿਵਮੋਗਾ 'ਚ ਰੇਕੀ ਲਈ ਆਈਈਡੀ ਧਮਾਕਾ
ਅਮਰਜੀਤ ਸ਼ਾਸਤਰੀ ਨੇ ਦਸਿਆ ਕਿ ਜਸਲੀਨ ਨੂੰ ਇਹ ਸਾਰੇ ਵਿਸ਼ਵ ਪੱਧਰੀ ਮੈਚ ਖੇਡਣ ਲਈ ਕਈ ਲੋਕਾਂ ਤੋਂ ਮਦਦ ਲੈਣੀ ਪਈ। ਅਮਰੀਕਾ ਦੀ ਯੂਨੀਵਰਸਿਟੀ ਨਾਰਥ ਐਲਬਾਮਾਂ ਦੇ ਭਾਰਤੀ ਪ੍ਰਤਿਨਿਧ ਮਿਸਟਰ ਰਾਜਨ ਨੇ ਇਨ੍ਹਾਂ ਟੂਰਨਾਮੈਂਟ ਵਿਚ ਭਾਗ ਲੈਣ ਲਈ ਉਸ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਹੈ। ਜੂਡੋ ਯੂਨੀਅਨ ਆਫ਼ ਏਸ਼ੀਆ ਦੇ ਜਰਨਲ ਸਕੱਤਰ ਮੁਕੇਸ਼ ਕੁਮਾਰ ਨੇ ਭਾਰਤੀ ਖਿਡਾਰੀ ਦੇ ਗੋਲਡ ਮੈਡਲ ਜਿੱਤਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਅੱਗੇ ਤੋਂ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਦਿਵਾਇਆ ਹੈ।