
ਅਮਰੀਕਾ ਦੇ ਟੈਕਸਾਸ ਵਿਖੇ ਪੰਜਾਬੀ ਮੂਲ ਦੇ ਪਹਿਲੇ ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਯਾਦ ਵਿਚ ਐਨ.ਐਫ਼.ਐਲ. ਮੈਚ ਖੇਡਿਆ ਗਿਆ
ਵਾਸ਼ਿੰਗਟਨ : ਅਮਰੀਕਾ ਦੇ ਟੈਕਸਾਸ ਵਿਖੇ ਪੰਜਾਬੀ ਮੂਲ ਦੇ ਪਹਿਲੇ ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਯਾਦ ਵਿਚ ਐਨ.ਐਫ਼.ਐਲ. ਮੈਚ ਖੇਡਿਆ ਗਿਆ। ਸੰਦੀਪ ਸਿੰਘ ਧਾਲੀਵਾਲ ਨੂੰ ਟੈਕਸਸ ਦੀ ਐਨ.ਐਫ਼.ਐਲ. ਟੀਮ ਅਤੇ ਦਰਸ਼ਕਾਂ ਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਖੜੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ। ਮੈਚ ਵਿਚ ਸੰਦੀਪ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਦੇਣ ਲਈ ਸਟੇਡੀਅਮ ਵਿਚ ਉਨ੍ਹਾਂ ਦੀ ਤਸਵੀਰ ਵੀ ਲਗਾਈ ਗਈ।
Sandeep Singh Dhaliwal
ਦਸਣਯੋਗ ਹੈ ਕਿ ਬੀਤੇ ਦਿਨੀਂ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਭਾਰਤੀ ਮੂਲ ਦੇ ਸਿੱਖ ਪੁਲਿਸ ਅਫ਼ਸਰ ਸੰਦੀਪ ਧਾਲੀਵਾਲ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ। ਹੈਰਿਸ ਕਾਉਂਟੀ ਸ਼ੇਰਿਫ਼ ਦੇ ਦਫ਼ਤਰ ਨੇੜੇ ਡਿਪਟੀ ਸੰਦੀਪ ਧਾਲੀਵਾਲ (42 ਸਾਲ) ਨੇ ਇਕ ਵਾਹਨ ਨੂੰ ਰੋਕਿਆ ਜਿਸ ਵਿਚ ਇਕ ਮਹਿਲਾ ਤੇ ਪੁਰਸ਼ ਸਵਾਰ ਸਨ। ਵਾਹਨ ਵਿਚੋਂ ਪੁਰਸ਼ ਬਾਹਰ ਨਿਕਲਿਆ ਤੇ ਉਸ ਨੇ ਧਾਲੀਵਾਲ ਨੂੰ ਪਿੱਛੋਂ ਗੋਲੀ ਮਾਰ ਦਿਤੀ। ਧਾਲੀਵਾਲ ਨੂੰ ਤੁਰਤ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਪਰ ਉਦੋਂ ਤਕ ਕਾਫ਼ੀ ਦੇਰ ਹੋ ਚੁੱਕੀ ਸੀ ਅਤੇ ਸੰਦੀਪ ਸਿੰਘ ਅਪਣੇ ਆਖ਼ਰੀ ਸਾਹ ਤਿਆਗ ਚੁਕਾ ਸੀ। (ਪੀ.ਟੀ.ਆਈ)