
ਉਸ ਨੇ ਹੁਣ ਤੱਕ ਵੱਖ-ਵੱਖ ਦੇਸ਼ਾਂ ਜਿਵੇਂ ਕੈਨੇਡਾ, ਜਾਪਾਨ, ਆਸਟ੍ਰੇਲੀਆ, ਦੁਬਈ ਤੋਂ ਗੋਲਡ ਮੈਡਲ ਪ੍ਰਾਪਤ ਕੀਤੇ ਹਨ।
ਮੁਹਾਲੀ: ਅੰਤਰਰਾਸ਼ਟਰੀ ਪਾਵਰਲਿਫਟਰ ਅਜੇ ਗੋਗਨਾ ਪੁੱਤਰ ਰਾਜ ਗੋਗਨਾ ਨੇ ਨਿਊਜ਼ੀਲੈਂਡ ਵਿਖੇ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਕੇ ਵਿਦੇਸ਼ੀ ਧਰਤੀ ’ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਨਿਊਜ਼ੀਲੈਂਡ ਵਿਖੇ ਕਾਮਨਵੈਲਥ ਖੇਡਾਂ ਵਿਚ ਅਜੇ ਗੋਗਨਾ ਪਹਿਲਾ ਖਿਡਾਰੀ ਪੰਜਾਬ ਤੋਂ ਨਾਮਜ਼ਦ ਹੋਇਆ ਜੋ ਵਿਦੇਸ਼ਾਂ ਵਿਚ ਜਿੱਤ ਹਾਸਲ ਕਰ ਕੇ ਦੇਸ਼ ਦਾ ਮਾਣ ਵਧਾ ਰਿਹਾ ਹੈ। ਉਸ ਨੇ ਹੁਣ ਤੱਕ ਵੱਖ-ਵੱਖ ਦੇਸ਼ਾਂ ਜਿਵੇਂ ਕੈਨੇਡਾ, ਜਾਪਾਨ, ਆਸਟ੍ਰੇਲੀਆ, ਦੁਬਈ ਤੋਂ ਗੋਲਡ ਮੈਡਲ ਪ੍ਰਾਪਤ ਕੀਤੇ ਹਨ।
ਨਿਊਜ਼ੀਲੈਂਡ ਵਿਚ ਇਤਿਹਾਸ ਰਚਦਿਆਂ ਹੋਇਆਂ ਔਕਲੈਂਡ ਨਿਊਜ਼ੀਲੈਂਡ ਵਿਖੇ ਹੋਈ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਇਕ ਖਿਡਾਰੀ ਹੀ ਨਾਮਜ਼ਦ ਹੋਇਆ ਸੀ ਜਿਸ ਨੇ ਵਿਦੇਸ਼ ਵਿਚ ਜਾ ਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਅਜੇ ਨੇ ਪਾਵਰਲਿਫਟਿੰਗ ਬੈਂਚ ਪ੍ਰੈਸ ਵਿਚ ਆਪਣਾ ਜ਼ੋਰ ਦਿਖਾਉਂਦੇ ਹੋਏ ਵਿਦੇਸ਼ੀ ਧਰਤੀ 'ਤੇ ਇਕ ਹੋਰ ਜਿੱਤ ਹਾਸਲ ਕੀਤੀ ਹੈ।